ਮੋਹਨੀ ਪਾਰਕ ''ਚ 200 ਕੇ. ਵੀ. ਦਾ ਟਰਾਂਸਫਾਰਮਰ ਲਾਇਆ
Friday, Oct 06, 2017 - 06:10 AM (IST)

ਅੰਮ੍ਰਿਤਸਰ, (ਪੁਰੀ/ਕਮਲ)- ਸਥਾਨਕ ਮੋਹਨੀ ਪਾਰਕ ਤੇ ਨਿਊ ਮੋਹਨੀ ਪਾਰਕ ਦੇ ਲੋਕ ਜੋ ਪਿਛਲੇ ਕੁਝ ਦਿਨਾਂ ਤੋਂ ਹਨੇਰੇ 'ਚ ਜ਼ਿੰਦਗੀ ਗੁਜ਼ਾਰ ਰਹੇ ਸਨ, ਦੀ ਸੁਣਵਾਈ ਹੋ ਗਈ ਹੈ। ਵਿਧਾਨ ਸਭਾ ਹਲਕਾ ਪੱਛਮੀ ਦੇ ਵਿਧਾਇਕ ਰਾਜ ਕੁਮਾਰ ਵੇਰਕਾ ਦੇ ਧਿਆਨ ਵਿਚ ਜਦੋਂ ਇਹ ਮਾਮਲਾ ਆਇਆ ਤਾਂ ਉਨ੍ਹਾਂ ਨਿੱਜੀ ਦਿਲਚਸਪੀ ਲੈ ਕੇ ਲੋਕਾਂ ਦੀ ਇਸ ਸਮੱਸਿਆ ਦਾ ਹੱਲ ਕੱਢਣ ਲਈ ਉੱਚ ਅਧਿਕਾਰੀਆਂ ਨੂੰ ਝਾੜ ਲਾਈ, ਜਿਸ ਤੋਂ ਬਾਅਦ 200 ਕੇ. ਵੀ. ਦਾ ਟਰਾਂਸਫਾਰਮਰ ਲਾ ਦਿੱਤਾ ਗਿਆ ਹੈ।
ਸਾਬਕਾ ਕੌਂਸਲਰ ਸੁਖਦੇਵ ਸਿੰਘ ਚਾਹਲ ਤੇ ਗੁਰਦੁਆਰਾ ਮੋਹਨੀ ਪਾਰਕ ਦੇ ਪ੍ਰਧਾਨ ਲਖਵਿੰਦਰ ਸਿੰਘ ਨੇ ਡਾ. ਰਾਜ ਕੁਮਾਰ ਵੇਰਕਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਨੂੰ ਸੁੱਖ-ਸਹੂਲਤਾਂ ਦੇਣਾ ਸਰਕਾਰ ਦੀ ਮੁੱਖ ਜ਼ਿੰਮੇਵਾਰੀ ਹੁੰਦੀ ਹੈ, ਜਿਸ 'ਤੇ ਉਹ ਪੂਰੀ ਉਤਰ ਰਹੀ ਹੈ। ਇਸ ਮੌਕੇ ਸਤਨਾਮ ਸਿੰਘ, ਚਰਨ ਸਿੰਘ, ਹਰਜਿੰਦਰ ਸਿੰਘ ਤੇ ਇਲਾਕੇ ਦੇ ਲੋਕ ਵੀ ਹਾਜ਼ਰ ਸਨ।
੫1SR(SS)੨੫.“96