ਮਾਤਾ ਨੈਣਾ ਦੇਵੀ ਦੀ ਪੈਦਲ ਯਾਤਰਾ ਕਰ ਰਹੇ ਭਗਤਾਂ ਨੇ ਰਾਹ 'ਚ ਪੀ ਲਈ ਭੰਗ, ਫਿਰ ਜੋ ਹੋਇਆ...
Saturday, Jul 26, 2025 - 01:54 PM (IST)

ਭੀਖੀ (ਤਾਇਲ) : ਮਾਨਸਾ ਤੋਂ ਸ੍ਰੀ ਨੈਣਾ ਦੇਵੀ ਦਰਬਾਰ ਲਈ ਪੈਦਲ ਯਾਤਰਾ ਕਰ ਰਹੇ ਸ਼ਰਧਾਲੂਆਂ ਨੂੰ ਰਸਤੇ 'ਚ ਭੰਗ ਪਿਲਾਏ ਜਾਣ ਤੋਂ ਬਾਅਦ 2 ਦਰਜਨ ਦੇ ਕਰੀਬ ਸ਼ਰਧਾਲੂਆਂ ਦੀ ਸਿਹਤ ਖ਼ਰਾਬ ਹੋ ਗਈ। ਉਨ੍ਹਾਂ ਨੂੰ ਭੀਖੀ, ਚੀਮਾ ਮੰਡੀ ਅਤੇ ਸੁਨਾਮ ਦੇ ਪ੍ਰਾਈਵੇਟ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਗਿਆ।
ਇਹ ਵੀ ਪੜ੍ਹੋ : ਪੰਜਾਬ ਦੇ 17 ਹਜ਼ਾਰ ਰਾਸ਼ਨ ਡਿਪੂਆਂ ਨਾਲ ਜੁੜੀ ਵੱਡੀ ਖ਼ਬਰ, ਮੁਫ਼ਤ ਰਾਸ਼ਨ ਨੂੰ ਲੈ ਕੇ...
ਮੰਡਲ ਦੇ ਪ੍ਰਧਾਨ ਸ਼ਿਵਜੀ ਰਾਮ ਨੇ ਦੱਸਿਆ ਕਿ ਪਿਛਲੇ ਦਿਨੀਂ ਮਾਨਸਾ ਤੋਂ ਪੈਦਲ ਸ੍ਰੀ ਨੈਣਾ ਦੇਵੀ ਯਾਤਰਾ ਲਈ ਜੱਥਾ ਰਵਾਨਾ ਹੋਇਆ ਸੀ। ਰਸਤੇ 'ਚ ਜੱਥੇ 'ਚ ਸ਼ਾਮਲ ਸ਼ਰਧਾਲੂਆਂ ਨੂੰ ਸ਼ਰਾਰਤੀ ਅਨਸਰਾਂ ਵਲੋਂ ਭੰਗ ਪਿਲਾ ਦਿੱਤੀ ਗਈ। ਇਸ ਤੋਂ ਬਾਅਦ ਸ਼ਰਧਾਲੂਆਂ ਦੀ ਸਿਹਤ ਖ਼ਰਾਬ ਹੋ ਗਈ।
ਇਹ ਵੀ ਪੜ੍ਹੋ : ਪੈਟਰੋਲ ਪੰਪ ਦਾ ਵਾਹਨਾਂ 'ਚ ਤੇਲ ਭਰਨ ਤੋਂ ਇਨਕਾਰ! ਲੱਗੀਆਂ ਲੰਬੀਆਂ ਲਾਈਨਾਂ, ਪੜ੍ਹੋ ਪੂਰਾ ਮਾਮਲਾ
ਉਨ੍ਹਾਂ ਨੂੰ ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਗਿਆ। ਫਿਲਹਾਲ ਹੁਣ ਉਕਤ ਸ਼ਰਧਾਲੂ ਸਥਿਰ ਹਾਲਤ 'ਚ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8