ਸੜਕ ਹਾਦਸੇ ਦੌਰਾਨ 2 ਨੌਜਵਾਨ ਦੀ ਮੌਤ

Monday, Nov 13, 2017 - 11:01 PM (IST)

ਸੜਕ ਹਾਦਸੇ ਦੌਰਾਨ 2 ਨੌਜਵਾਨ ਦੀ ਮੌਤ

ਮਕਸੂਦਾ(ਪ੍ਰੀਤ)—ਦੇਰ ਸ਼ਾਮ ਵੇਰਕਾ ਮਿਲਕ ਪਲਾਂਟ ਨੇੜੇ ਇਕ ਸੜਕ ਹਾਦਸੇ ਕਾਰਨ 2 ਨੌਜਵਾਨ ਦੀ ਮੌਤ ਹੋ ਗਈ ਹੈ। ਇਹ ਘਟਨਾ ਉਸ ਵੇਲੇ ਹੋਈ ਜਦੋਂ ਮੋਟਰਸਾਈਕਲ ਸਵਾਰ 2 ਨੌਜਵਾਨ ਇਕ ਸਾਨ੍ਹ ਨਾਲ ਟਕਰਾ ਗਏ ਤੇ ਦੋਵਾਂ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸਾਹਿਲ ਪੁੱਤਰ ਰੁਪਿੰਦਰ ਅਤੇ ਹਰਸਿਮਰਨ ਪੁੱਤਰ ਤੇਜਿੰਦਰ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਹਰਸਿਮਰਨ ਦੀ ਹਾਲੇ ਤਾਂ ਕੱਲ ਮੰਗਣੀ ਹੋਈ ਸੀ।


Related News