ਦਰਦਨਾਕ ਹਾਦਸਾ : ਮੀਂਹ ਕਾਰਨ ਸਲਿੱਪ ਹੋਈ ਬਾਈਕ, ਅਣਪਛਾਤੇ ਵਾਹਨ ਨੇ ਕੁਚਲਿਆ, 2 ਦੀ ਮੌਤ

Friday, Dec 30, 2022 - 01:56 AM (IST)

ਦਰਦਨਾਕ ਹਾਦਸਾ : ਮੀਂਹ ਕਾਰਨ ਸਲਿੱਪ ਹੋਈ ਬਾਈਕ, ਅਣਪਛਾਤੇ ਵਾਹਨ ਨੇ ਕੁਚਲਿਆ, 2 ਦੀ ਮੌਤ

ਪੰਜੌਰ (ਰਾਵਤ) : ਪੰਜੌਰ ਚੰਡੀਗੜ੍ਹ ਰਾਸ਼ਟਰੀ ਰਾਜ ਮਾਰਗ ’ਤੇ ਦੇਰ ਰਾਤ ਲਗਭਗ ਸਾਢੇ 10 ਵਜੇ ਬਖਸ਼ੀ ਵਾਲਾ ਪਟਰੋਲ ਪੰਪ ਦੇ ਸਾਹਮਣੇ ਤੇਜ਼ ਰਫਤਾਰ ਅਣਪਛਾਤੇ ਵਾਹਨ ਨੇ ਬਾਈਕ ਸਵਾਰ 2 ਨੌਜਵਾਨਾਂ ਨੂੰ ਕੁਚਲ ਦਿੱਤਾ। ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਕ ਪ੍ਰਤੱਖ ਦਰਸ਼ੀ ਨੇ ਦੱਸਿਆ ਕਿ ਉਹ ਡਿਊਟੀ ਤੋਂ ਛੁੱਟੀ ਕਰ ਕੇ ਆ ਰਿਹਾ ਸੀ ਕਿ ਸੜਕ ਦੇ ਵਿਚਕਾਰ ਨੌਜਵਾਨਾਂ ਦੀਆਂ ਲਾਸ਼ਾਂ ਬੁਰੀ ਤਰ੍ਹਾਂ ਕੁਚਲੀਆਂ ਹੋਈਆਂ ਪਈਆਂ ਸਨ ਅਤੇ ਕੁਝ ਦੂਰੀ ’ਤੇ ਮੋਟਰਸਾਈਕਲ ਵੀ ਪਿਆ ਸੀ। ਟੱਕਰ ਇੰਨੀ ਭਿਆਨਕ ਸੀ ਕਿ ਇੰਝ ਜਾਪ ਰਿਹਾ ਹੈ ਜਿਵੇਂ ਮੋਟਰਸਾਈਕਲ ਨੂੰ ਅਣਪਛਾਤਾ ਵਾਹਨ ਕਾਫੀ ਦੂਰ ਤੱਕ ਘੜੀਸਦਾ ਹੋਇਆ ਲੈ ਗਿਆ ਹੋਵੇ।

ਇਹ ਵੀ ਪੜ੍ਹੋ : ਪੰਜਾਬੀ ਗਾਇਕ ਗੈਰੀ ਸੰਧੂ ਦੇ ਘਰ ਚੋਰੀ, ਸਿੰਗਰ ਨੇ ਚੋਰਾਂ ਨੂੰ ਰੱਜ ਕੇ ਪਾਈਆਂ ਲਾਹਣਤਾਂ

ਮਾਮਲੇ ਸਬੰਧੀ ਟੋਲ ਪਲਾਜ਼ਾ ਅਤੇ ਪੁਲਸ ਨੂੰ ਸੂਚਨਾ ਦਿੱਤੀ ਗਈ। ਸਭ ਤੋਂ ਪਹਿਲਾਂ ਅਮਰਾਵਤੀ ਪੁਲਸ ਸਟੇਸ਼ਨ ਦੇ ਸਟਾਫ ਨੇ ਮੌਕੇ ’ਤੇ ਪਹੁੰਚ ਕੇ ਟ੍ਰੈਫਿਕ ਨੂੰ ਕੰਟਰੋਲ ਕਰ ਕੇ ਜਾਮ ਖੁਲ੍ਹਵਾਇਆ। ਜਾਣਕਾਰੀ ਅਨੁਸਾਰ ਸੜਕ ’ਤੇ ਮੁਰੰਮਤ ਦਾ ਕੰਮ ਚਲ ਰਿਹਾ ਹੈ। ਮੋਟਰਸਾਈਕਲ ਸਵਾਰ ਉਥੋਂ ਲੰਘ ਰਹੇ ਸਨ। ਬਰਸਾਤ ਕਾਰਨ ਮੋਟਰਸਾਈਕਲ ਉਥੋਂ ਸਲਿਪ ਹੋ ਗਈ। ਇਸ ਦੌਰਾਨ ਪਿੱਛੋਂ ਆ ਰਹੇ ਭਾਰੀ ਵਾਹਨ ਨੇ ਉਨ੍ਹਾਂ ਨੂੰ ਕੁਚਲ ਦਿੱਤਾ। ਖਬਰ ਲਿਖੇ ਜਾਣ ਤੱਕ ਚੰਡੀ ਮੰਦਰ ਥਾਣੇ ਦੀ ਪੁਲਸ ਵੀ ਮੌਕੇ ’ਤੇ ਪਹੁੰਚ ਚੁੱਕੀ ਸੀ। ਦੋਵਾਂ ਲਾਸ਼ਾਂ ਨੂੰ ਪੰਚਕੁਲਾ ਦੇ ਸਰਕਾਰੀ ਹਸਪਤਾਲ ਸੈਕਟਰ-6 ਵਿਚ ਰੱਖਵਾ ਦਿੱਤਾ ਹੈ। ਦੇਰ ਰਾਤ ਤੱਕ ਲਾਸ਼ਾਂ ਦੀ ਸ਼ਨਾਖਤ ਨਹੀਂ ਹੋ ਸਕੀ ਸੀ।


author

Mandeep Singh

Content Editor

Related News