ਜ਼ੀਰਕਪੁਰ ''ਚ 10 ਕੁਇੰਟਲ ਤੋਂ ਵੱਧ ਗਾਂਜੇ ਦੀ ਖੇਪ ਬਰਾਮਦ, 2 ਨੌਜਵਾਨ ਗ੍ਰਿਫ਼ਤਾਰ

Thursday, Aug 12, 2021 - 04:35 PM (IST)

ਜ਼ੀਰਕਪੁਰ ''ਚ 10 ਕੁਇੰਟਲ ਤੋਂ ਵੱਧ ਗਾਂਜੇ ਦੀ ਖੇਪ ਬਰਾਮਦ, 2 ਨੌਜਵਾਨ ਗ੍ਰਿਫ਼ਤਾਰ

ਜ਼ੀਰਕਪੁਰ (ਮੇਸ਼ੀ) : ਥਾਣਾ ਜ਼ੀਰਕਪੁਰ ਖੇਤਰ ਵਿਚ ਵੱਖ-ਵੱਖ ਥਾਵਾਂ 'ਤੇ ਨਾਕੇਬੰਦੀ ਅਤੇ ਗਸ਼ਤ ਪਾਰਟੀਆ ਰਾਹੀਂ ਬਾਹਰੋਂ ਆਉਣ-ਜਾਣ ਵਾਲੇ ਵ੍ਹੀਕਲਾਂ ਦੀ ਬਾਰੀਕੀ ਨਾਲ ਚੈਕਿੰਗ ਕਰਨ ਦੌਰਾਨ 10 ਕੁਇੰਟਲ 35 ਕਿੱਲੋ ਤਿਆਰ ਕੀਤੇ ਹੋਏ ਗਾਂਜੇ ਦੀ ਖੇਪ ਬਰਾਮਦ ਕੀਤੀ ਗਈ ਹੈ। ਇਸ ਦੇ ਨਾਲ ਹੀ 2 ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਇੰਸਪੈਕਟਰ ਉਂਕਾਰ ਸਿੰਘ ਬਰਾੜ ਮੁੱਖ ਅਫ਼ਸਰ ਥਾਣਾ ਜ਼ੀਰਕਪੁਰ ਦੀ ਪੁਲਸ ਪਾਰਟੀ ਵੱਲੋਂ ਨਾਕੇਬੰਦੀ ਦੌਰਾਨ ਪਿੰਡ ਸੱਤਾਬਗੜ੍ਹ ਏਅਰਪੋਰਟ ਰੋਡ 'ਤੇ ਬੋਰੀਆਂ ਨਾਲ ਭਰੇ ਹੋਏ ਇਕ ਟੈਂਪੂ ਦੀ ਚੈਕਿੰਗ ਕੀਤੀ ਗਈ।

ਉਸ 'ਚੋਂ ਚੈਕਿੰਗ ਦੌਰਾਨ 10 ਕੁਇੰਟਲ 35 ਕਿੱਲੋ ਤਿਆਰ ਕੀਤੇ ਹੋਏ ਗਾਂਜੇ ਦੀ ਖੇਪ ਬਰਾਮਦ ਹੋਈ ਹੈ। ਪੁਲਸ ਨੇ ਕਾਬੂ ਕੀਤੇ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਦੋਸ਼ੀਆਂ ਦੀ ਪਛਾਣ ਸੂਰਜ ਕੁਮਾਰ ਵਾਸੀ ਹਰਦੋਈ (ਯੂ.ਪੀ) ਅਤੇ ਜਵਾਹਰ ਲਾਲ ਵਾਸੀ ਸਮਸਤੀਪੁਰ (ਬਿਹਾਰ) ਵਜੋਂ ਹੋਈ ਹੈ। ਗ੍ਰਿਫਤਾਰ ਦੋਸ਼ੀਆ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ ਕਿ ਇਨ੍ਹਾਂ ਵੱਲੋਂ ਇਹ ਨਸ਼ਾ ਕਿੱਥੋਂ ਲਿਆ ਕੇ ਕਿੱਥੇ ਵੇਚਿਆ ਜਾਂਦਾ ਹੈ ਅਤੇ ਇਨ੍ਹਾਂ ਨਾਲ ਹੋਰ ਕਿਹੜੇ-2 ਵਿਅਕਤੀ ਇਸ ਨਸ਼ੇ ਦੇ ਵਪਾਰ ਵਿਚ ਸ਼ਾਮਲ ਹਨ। ਇਹ ਨਸ਼ੇ ਦੀ ਵੱਡੀ ਖੇਪ ਦੀ ਸਪਲਾਈ ਕਰਨ ਵਾਲੇ ਮੁੱਖ ਦੋਸ਼ੀ ਜ਼ੀਰਕਪੁਰ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਹਨ। ਇਨ੍ਹਾਂ ਦੋਸ਼ੀਆ ਦਾ ਪੁਲਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
 


author

Babita

Content Editor

Related News