ਦਿਨ ਚੜ੍ਹਦੇ ਅਬੋਹਰ 'ਚ ਵਾਪਰਿਆ ਭਿਆਨਕ ਹਾਦਸਾ, 2 ਨੌਜਵਾਨਾਂ ਦੀ ਹੋਈ ਦਰਦਨਾਕ ਮੌਤ

Wednesday, Dec 14, 2022 - 01:10 PM (IST)

ਦਿਨ ਚੜ੍ਹਦੇ ਅਬੋਹਰ 'ਚ ਵਾਪਰਿਆ ਭਿਆਨਕ ਹਾਦਸਾ, 2 ਨੌਜਵਾਨਾਂ ਦੀ ਹੋਈ ਦਰਦਨਾਕ ਮੌਤ

ਫਾਜ਼ਿਲਕਾ (ਸੁਨੀਲ ਨਾਗਪਾਲ) : ਚੜ੍ਹਦੀ ਸਵੇਰ ਫਾਜ਼ਿਲਕਾ ਦੇ ਅਬੋਹਰ 'ਚ ਸੜਕ ਹਾਦਸੇ ਦੌਰਾਨ 2 ਨੌਜਵਾਨਾਂ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਅਬੋਹਰ-ਫਾਜ਼ਿਲਕਾ ਰੋਡ ਦੇ ਪਿੰਡ ਡੰਗਰ ਖੇੜਾ ਨੇੜੇ ਵਾਪਰਿਆ, ਜਿਸ 'ਚ ਮੋਟਰਸਾਈਕਲ ਅਤੇ ਸਵਾਰੀਆਂ ਨਾਲ ਭਰੀ ਇਕ ਪ੍ਰਾਈਵੇਟ ਬੱਸ ਦੀ ਆਹਮੋ-ਸਾਹਮਣੇ ਜ਼ਬਰਦਸਤ ਟੱਕਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਸਵਾਰ ਦੋਵੇਂ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਖੋਹ ਲਈਆਂ ਖੁਸ਼ੀਆਂ, 7 ਦਿਨ ਪਹਿਲਾਂ ਵਿਆਹੇ ਮੁੰਡੇ ਅਤੇ ਬਾਪ ਦੀ ਇਕੱਠਿਆਂ ਗਈ ਜਾਨ

PunjabKesari

ਦੋਵੇਂ ਨੌਜਵਾਨ ਫਾਜ਼ਿਲਕਾ ਦੇ ਸਨ ਤੇ ਪੜ੍ਹਾਈ ਕਰਦੇ ਸਨ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਦੋਵੇਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਅਬੋਹਰ ਜਾ ਰਹੇ ਸਨ ਅਤੇ ਬੱਸ ਸਵਾਰੀਆਂ ਨੂੰ ਲੈ ਕੇ ਅਬੋਹਰ ਤੋਂ ਫਾਜ਼ਿਲਕਾ ਆ ਰਹੀ ਸੀ , ਇਸ ਦੌਰਾਨ ਦੋਵੇਂ ਵਾਹਨਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ ਅਤੇ 2 ਨੌਜਵਾਨਾਂ ਨੇ ਮੌਕੇ 'ਤੇ ਹੀ ਦਮ ਤੋੜ ਦਿੱਤੀ। ਇਸ ਤੋਂ ਇਲਾਵਾ ਇਕ ਨਰਮੇ ਨਾਲ ਭਰੀ ਟਰੈਕਟਰ-ਟਰਾਲੀ ਦਾ ਹਾਦਸਾਗ੍ਰਸਤ ਹੋਣ ਤੋਂ ਬਚਾਅ ਹੋ ਗਿਆ। 

ਇਹ ਵੀ ਪੜ੍ਹੋ- 13 ਦਿਨਾਂ ਤੋਂ ਲਾਪਤਾ ਇਕਲੌਤੇ ਭਰਾ ਦੀ ਮਿਲੀ ਲਾਸ਼, ਦੇਖ ਧਾਹਾਂ ਮਾਰ-ਮਾਰ ਰੋਈਆਂ ਭੈਣਾਂ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News