ਸੜਕ ਹਾਦਸੇ ਦੌਰਾਨ 2 ਵਿਦਿਆਰਥੀਆਂ ਦੀ ਮੌਤ

Sunday, Feb 09, 2020 - 10:47 PM (IST)

ਸੜਕ ਹਾਦਸੇ ਦੌਰਾਨ 2 ਵਿਦਿਆਰਥੀਆਂ ਦੀ ਮੌਤ

ਫਗਵਾੜਾ, (ਜਲੋਟਾ)— ਫਗਵਾੜਾ ਦੇ ਪਿੰਡ ਸਪਰੋਡ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ ਸਥਾਨਕ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਪੜ੍ਹ ਰਹੇ 2 ਵਿਦਿਆਰਥੀਆਂ ਦੀ ਮੌਤ ਤੇ ਇਕ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ।
ਜਾਣਕਾਰੀ ਅਨੁਸਾਰ ਹਾਦਸਾ ਉਦੋਂ ਹੋਇਆ ਜਦ ਉਕਤ ਵਿਦਿਆਰਥੀ ਮੋਟਰਸਾਈਕਲ 'ਤੇ ਸਵਾਰ ਹੋ ਕਿ ਪਿੰਡ ਚੇਹੜੂ ਤੋਂ ਫਗਵਾੜਾ ਵੱਲ ਜਾ ਰਹੇ ਸਨ। ਪੁਲਸ ਟੀਮ ਨੇ ਦੱਸਿਆ ਕਿ ਪਿੰਡ ਸਪਰੋਡ ਦੇ ਕੋਲ ਉਕਤ ਮੋਟਰਸਾਈਕਲ ਸਵਾਰ ਤਿੰਨ ਵਿਦਿਆਰਥੀਆਂ ਨੂੰ ਅਣਪਛਾਤੇ ਵਾਹਨ ਨੇ ਆਪਣੀ ਲਪੇਟ 'ਚ ਲੈ ਲਿਆ। ਜਿਸ ਤੋਂ ਬਾਅਦ ਵਾਹਨ ਚਾਲਕ ਮੌਕੇ 'ਤੇ ਫਰਾਰ ਹੋ ਗਿਆ। ਪੁਲਸ ਨੇ ਹਾਦਸੇ 'ਚ ਗੰਭੀਰ ਰੂਪ 'ਚ ਜ਼ਖਮੀ ਹੋਏ ਵਿਦਿਆਰਥੀ ਸ਼ਸ਼ਵੰਤ ਸੇਠੀ ਪੁੱਤਰ ਰਾਜੀਵ ਕੁਮਾਰ ਨੂੰ ਇਲਾਜ ਲਈ ਸਿਵਲ ਹਸਪਤਾਲ ਫਗਵਾੜਾ ਭੇਜਿਆ ਹੈ। ਜਿਥੇ ਉਸ ਦੀ ਹਾਲਤ ਗੰਭੀਰ ਹੋਣ ਕਰ ਕੇ ਉਸ ਨੂੰ ਸਿਵਲ ਹਸਪਤਾਲ ਜਲੰਧਰ ਰੈਫਰ ਕਰ ਦਿੱਤਾ ਹੈ। ਹਾਦਸੇ 'ਚ ਮਾਰੇ ਗਏ ਵਿਦਿਆਰਥੀਆਂ ਦੀ ਪਛਾਣ ਆਸ਼ੀਰਵਾਦ ਪੁੱਤਰ ਰਾਕੇਸ਼ ਕੁਮਾਰ ਅਤੇ ਅਭਿਸ਼ੇਕ ਸਿੰਘ ਪੁੱਤਰ ਜੇ. ਪੀ. ਸਿੰਘ ਦੇ ਰੂਪ 'ਚ ਹੋਈ ਹੈ। ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਸ ਮਾਮਲੇ ਵਲੋਂ ਜਾਂਚ ਕੀਤੀ ਜਾ ਰਹੀ ਹੈ।


author

KamalJeet Singh

Content Editor

Related News