ਮਾਮਲਾ ਏ. ਟੀ. ਐੱਮ. ਮਸ਼ੀਨ ਤੋੜ ਕੇ 11.43 ਲੱਖ ਲੁੱਟਣ ਦਾ, 2 ਲੁਟੇਰਿਆਂ ਦੇ ਸਕੈਚ ਕੀਤੇ ਜਾਰੀ

07/24/2017 6:11:58 AM

ਸੁਲਤਾਨਪੁਰ ਲੋਧੀ (ਸੋਢੀ, ਧੀਰ) - ਤਿੰਨ ਦਿਨ ਪਹਿਲਾਂ ਓ. ਬੀ. ਸੀ. ਬੈਂਕ ਦੀ ਏ. ਟੀ. ਐੱਮ. ਮਸ਼ੀਨ ਨੂੰ ਗੈਸ ਕਟਰ ਨਾਲ ਤੋੜ ਕੇ 11.43 ਲੱਖ ਰੁਪਏ ਲੁੱਟਣ ਵਾਲੇ 2 ਲੁਟੇਰਿਆਂ ਦੀ ਗ੍ਰਿਫਤਾਰੀ ਲਈ ਪੁਲਸ ਵਲੋਂ ਦੋਹਾਂ ਦੇ ਸਕੈਚ ਜਾਰੀ ਕੀਤੇ ਹਨ। ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਕੁਮਾਰ ਸ਼ਰਮਾ, ਐੱਸ. ਪੀ. ਇਨਵੈਸਟੀਗੇਸ਼ਨ ਜਗਜੀਤ ਸਿੰਘ ਸਰੋਆ ਵਲੋਂ ਜਿਥੇ ਉਕਤ ਲੁਟੇਰਿਆਂ ਦਾ ਸੁਰਾਗ ਲਗਾਉਣ ਲਈ ਪੁਲਸ ਦੀ ਫਿੰਗਰ ਪਿੰ੍ਰਟਸ ਮਾਹਿਰ ਟੀਮ ਦੀਆਂ ਸੇਵਾਵਾਂ ਵੀ ਲਈਆਂ ਗਈਆਂ ਹਨ।
ਉਥੇ ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਵਰਿਆਮ ਸਿੰਘ ਖਹਿਰਾ ਤੇ ਇੰਸਪੈਕਟਰ ਸਰਬਜੀਤ ਸਿੰਘ ਵਲੋਂ ਸੀ. ਸੀ. ਟੀ. ਵੀ. 'ਚ ਨਕਾਬਪੋਸ਼ ਦੋ ਲੁਟੇਰਿਆਂ ਦੀਆਂ ਆਈਆਂ ਤਸਵੀਰਾਂ ਦੀ ਮਦਦ ਨਾਲ ਦੋਹਾਂ ਦੇ ਮੂੰਹ 'ਤੇ ਚੜ੍ਹਾਏ ਨਕਾਬ ਵਾਲੇ ਸਕੈਚ ਸ਼ੋਸ਼ਲ ਮੀਡੀਆ ਰਾਹੀਂ ਤੇ ਸਮੂਹ ਪੁਲਸ ਥਾਣਿਆਂ ਨੂੰ ਭੇਜੇ ਹਨ, ਤਾਂ ਜੋ ਲੁਟੇਰਿਆਂ ਦਾ ਸੁਰਾਗ ਲਗਾ ਕੇ ਗ੍ਰਿਫਤਾਰ ਕੀਤਾ ਜਾ ਸਕੇ। ਡੀ. ਐੱਸ. ਪੀ. ਵਰਿਆਮ ਸਿੰਘ ਖਹਿਰਾ ਤੇ ਇੰਸਪੈਕਟਰ ਸਰਬਜੀਤ ਸਿੰਘ ਨੇ ਦਾਅਵਾ ਕੀਤਾ ਕਿ ਬਹੁਤ ਜਲਦੀ ਹੀ ਲੁਟੇਰੇ ਸਲਾਖਾਂ ਦੇ ਪਿੱਛੇ ਹੋਣਗੇ।


Related News