ਪੰਜਾਬ ਸਰਕਾਰ ਵਲੋਂ 2 PPS ਅਧਿਕਾਰੀਆਂ ਦਾ ਤਬਾਦਲਾ
Monday, Sep 17, 2018 - 08:33 PM (IST)

ਚੰਡੀਗੜ੍ਹ,(ਭੁੱਲਰ)— ਪੰਜਾਬ ਸਰਕਾਰ ਨੇ 2 ਪੀ. ਪੀ. ਐੱਸ. ਅਧਿਕਾਰੀਆਂ ਦੇ ਪ੍ਰਸ਼ਾਸਨਿਕ ਅਧਾਰ 'ਤੇ ਤੁਰੰਤ ਪ੍ਰਭਾਵ ਨਾਲ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ। ਇਸ ਸਬੰਧੀ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਹਰਭਜਨ ਸਿੰਘ, ਪੀ. ਪੀ. ਐੱਸ. ਨੂੰ ਏ. ਆਈ. ਜੀ./ਬੀ. ਓ. ਆਈ., ਪੰਜਾਬ ਤੋਂ ਤਬਾਦਲਾ ਕਰਕੇ ਏ. ਆਈ. ਜੀ./ਆਈ. ਟੀ ਐਂਡ ਟੀ, ਪੰਜਾਬ, ਚੰਡੀਗੜ੍ਹ ਵਜੋਂ ਤਾਇਨਾਤ ਕਰਨ ਅਤੇ ਸਰਬਜੀਤ ਸਿੰਘ, ਪੀ. ਪੀ. ਐੱਸ. ਏ. ਆਈ. ਜੀ./ਆਈ. ਟੀ ਐਂਡ ਟੀ, ਪੰਜਾਬ, ਚੰਡੀਗੜ੍ਹ ਤੋਂ ਬਦਲ ਕੇ ਏ. ਆਈ. ਜੀ./ਬੀ. ਓ. ਆਈ., ਪੰਜਾਬ ਵਜੋਂ ਆਪਣੀਆਂ ਸੇਵਾਵਾਂ ਜਾਰੀ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।