ਵਿਜੀਲੈਂਸ ਦੇ ਡਰੋਂ ਭੱਜੇ 2 ਪੁਲਸ ਮੁਲਾਜ਼ਮ, ਸੜਕ 'ਤੇ ਗੱਡੀ ਹੋਈ ਖਰਾਬ ਤਾਂ ਐਕਟਿਵਾ ਲੈ ਕੇ ਹੋਏ ਫਰਾਰ

Tuesday, Aug 08, 2023 - 07:06 PM (IST)

ਵਿਜੀਲੈਂਸ ਦੇ ਡਰੋਂ ਭੱਜੇ 2 ਪੁਲਸ ਮੁਲਾਜ਼ਮ, ਸੜਕ 'ਤੇ ਗੱਡੀ ਹੋਈ ਖਰਾਬ ਤਾਂ ਐਕਟਿਵਾ ਲੈ ਕੇ ਹੋਏ ਫਰਾਰ

ਪਟਿਆਲਾ (ਕੰਵਲਜੀਤ ਕੰਬੋਜ) : ਮਾਲੇਰਕੋਟਲਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਠਾਣੇ 'ਚ ਤਾਇਨਾਤ 2 ਪੁਲਸ ਮੁਲਾਜ਼ਮਾਂ ਵੱਲੋਂ ਰਿਸ਼ਵਤ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਬੀਤੀ ਰਾਤ ਮਾਲੇਰਕੋਟਲਾ 'ਚ ਵਿਜੀਲੈਂਸ ਟੀਮ ਨੇ ਸ਼ਿਕਾਇਤ ਮਿਲਣ ਮਗਰੋਂ 2 ਪੁਲਸ ਮੁਲਾਜ਼ਮਾਂ ਦਾ ਟ੍ਰੈਪ ਲਗਾਇਆ ਸੀ ਪਰ ਇਸ ਦੀ ਭਿਣਕ ਪੁਲਸ ਮੁਲਾਜ਼ਮਾਂ ਨੂੰ ਲੱਗ ਗਈ ਤੇ ਉਹ ਵਿਜੀਲੈਂਸ ਦੇ ਆਉਣ ਤੋਂ ਪਹਿਲਾਂ ਹੀ ਭੱਜ ਗਏ। ਵਿਜੀਲੈਂਸ ਟੀਮ ਨੇ ਉਨ੍ਹਾਂ ਪਿੱਛੇ ਆਪਣੀ ਗੱਡੀ ਲਗਾ ਲਈ।

ਇਹ ਵੀ ਪੜ੍ਹੋ : ਲਿਫਟ ਦੇਣੀ ਪਈ ਮਹਿੰਗੀ, ਲੁਟੇਰਿਆਂ ਨੇ ਸਵਿਫਟ ਕਾਰ ਸਵਾਰ ਦੇ ਗੋਲ਼ੀ ਮਾਰ ਦਿਨ-ਦਿਹਾੜੇ ਖੋਹੀ ਗੱਡੀ

ਨਾਭਾ ਰੋਡ 'ਤੇ ਦੋਵਾਂ ਪੁਲਸ ਮੁਲਾਜ਼ਮਾਂ ਦੀ ਗੱਡੀ ਖਰਾਬ ਹੋ ਗਈ ਤਾਂ ਉਹ ਸੜਕ 'ਤੇ ਖੜ੍ਹੇ ਇਕ ਵਿਆਕਤੀ ਦੀ ਐਕਟਿਵਾ ਲੈ ਕੇ ਭੱਜ ਗਏ, ਜਿਸ ਤੋਂ ਬਾਅਦ ਵਿਜੀਲੈਂਸ ਦੀ ਟੀਮ ਨੇ ਉਨ੍ਹਾਂ ਪੁਲਸ ਮੁਲਾਜ਼ਮਾਂ ਦੀ ਗੱਡੀ ਦੀ ਤਲਾਸ਼ੀ ਲਈ। ਗੱਡੀ 'ਚੋਂ ਵਿਜੀਲੈਂਸ ਟੀਮ ਨੂੰ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ। ਪੁਲਸ ਮੁਲਾਜ਼ਮ ਜਿਸ ਵਿਆਕਤੀ ਦੀ ਐਕਟਿਵਾ ਲੈ ਕੇ ਭੱਜੇ ਸਨ, ਉਸ ਦਾ ਕਹਿਣਾ ਹੈ ਕਿ ਐਕਟਿਵਾ 'ਚ 50 ਹਜ਼ਾਰ ਰੁਪਏ ਤੇ ਮੇਰੀ ਬੇਟੀ ਦਾ ਪਾਸਪੋਰਟ ਸੀ, ਜਿਸ ਨੂੰ ਪੁਲਸ ਮੁਲਾਜ਼ਮ ਲੈ ਕੇ ਭੱਜ ਗਏ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News