ਲੋਹੀਆਂ ਵਿਖੇ ਕਾਰ ਤੇ ਮੋਟਰਸਾਈਕਲ ਵਿਚਾਲੇ ਹੋਈ ਜ਼ਬਰਦਸਤ ਟੱਕਰ, 2 ਵਿਅਕਤੀਆਂ ਦੀ ਮੌਤ
Monday, Jan 15, 2024 - 11:56 AM (IST)

ਲੋਹੀਆਂ (ਸੁਭਾਸ਼, ਮਨਜੀਤ)- ਲੋਹੀਆਂ-ਮਖੂ ਰੋਡ ’ਤੇ ਬੀਤੀ ਰਾਤ ਹੋਏ ਇਕ ਭਿਆਨਕ ਹਾਦਸੇ ਦੌਰਾਨ ਕਾਰ ਅਤੇ ਮੋਟਰਸਾਈਕਲ ਦੀ ਟੱਕਰ ’ਚ ਦੋਵੇਂ ਮੋਟਰਸਾਈਕਲ ਸਵਾਰਾਂ ਦੀ ਮੌਤ ਹੋ ਗਈ। ਇਕ ਵਿਅਕਤੀ ਦੀ ਮੌਤ ਘਟਨਾ ਵਾਲੇ ਸਥਾਨ ’ਤੇ ਹੋ ਗਈ, ਜਦਕਿ ਦੂਜੇ ਵਿਅਕਤੀ ਦੀ ਮੌਤ ਅੰਮ੍ਰਿਤਸਰ ’ਚ ਇਕ ਹਸਪਤਾਲ ’ਚ ਜ਼ੇਰੇ ਇਲਾਜ ਹੋ ਗਈ, ਜਦਕਿ ਕਾਰ ਚਾਲਕ ਆਪਣੀ ਕਾਰ ਛੱਡ ਕੇ ਫਰਾਰ ਹੋਣ ’ਚ ਸਫ਼ਲ ਰਹੇ। ਲੋਹੀਆਂ ਪੁਲਸ ਨੇ ਚਾਲਕ ਖ਼ਿਲਾਫ਼ ਧਾਰਾ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਬੀਤੀ ਰਾਤ ਜਦੋਂ ਮੋਟਰਸਾਈਕਲ ਸਵਾਰ ਮੰਗਾ ਰਾਮ ਪੁੱਤਰ ਬਚਨਾ ਰਾਮ ਵਾਸੀ ਫ਼ਰੀਦ ਸਰਾਏ, ਜੋ ਮੋਟਰਸਾਈਕਲ ਚਲਾ ਰਿਹਾ ਸੀ ਅਤੇ ਉਸ ਦੇ ਪਿੱਛੇ ਬੈਠਾ ਸਤਨਾਮ ਸਿੰਘ ਪੁੱਤਰ ਫਜ਼ਲਾ ਰਾਮ ਵਾਸੀ ਫ਼ਰੀਦ ਸਰਾਏ, ਜਦ ਲੋਹੀਆਂ-ਮਖੂ ਰੋਡ ’ਤੇ ਪਿੰਡ ਫ਼ਰੀਦ ਸਰਾਏ ਦੇ ਸਾਹਮਣੇ ਪੈਂਦੇ ਪੈਟਰੋਲ ਪੰਪ ਤੋਂ ਤੇਲ ਪੁਆ ਕੇ ਸੜਕ ’ਤੇ ਚੜਨ ਲੱਗੇ ਸਨ ਤਾਂ ਲੋਹੀਆਂ ਵੱਲੋਂ ਇਕ ਆ ਰਹੀ ਕਾਰ ਨੰ. ਡੀ. ਐੱਲ. 10 ਸੀ. ਡੀ. 5113 ਨਾਲ ਉਨ੍ਹਾਂ ਦੀ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿਚ ਦੋਵੇਂ ਮੋਟਰਸਾਈਕਲ ਸਵਾਰ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ : ਜਲੰਧਰ ਦੇ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲ/ਕਾਲਜਾਂ 'ਚ ਕੱਲ੍ਹ ਅੱਧੇ ਦਿਨ ਦੀ ਛੁੱਟੀ ਦਾ ਐਲਾਨ
ਨਜ਼ਦੀਕ ਹੀ ਰੇਲਵੇ ਲਾਈਨਾਂ ’ਤੇ ਕੰਮ ਕਰਦੇ ਕਾਮਿਆਂ ਨੇ ਉਨ੍ਹਾਂ ਨੂੰ ਨੇੜਲੇ ਹੇਮਕੁੰਡ ਹਸਪਤੀਲ ਲੋਹੀਆਂ ’ਚ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਮੰਗਾ ਰਾਮ (48)ਨੂੰ ਮ੍ਰਿਤਕ ਐਲਾਨ ਕਰ ਦਿੱਤਾ ਅਤੇ ਦੂਜੇ ਜ਼ਖ਼ਮੀ ਸਤਨਾਮ ਸਿੰਘ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਮੈਡੀਕਲ ਕਾਲਜ ਅੰਮ੍ਰਿਤਸਰ ਦਾਖ਼ਲ ਕਰਵਾਇਆ ਗਿਆ। ਬਾਅਦ ’ਚ ਜ਼ੇਰੇ ਇਲਾਜ ਸਤਨਾਮ ਸਿੰਘ ਦੀ ਵੀ ਮੌਤ ਹੋ ਗਈ, ਜਿਸ ’ਤੇ ਪੂਰੇ ਪਿੰਡ ਫ਼ਰੀਦ ਸਰਾਏ ’ਚ ਮਾਤਮ ਛਾ ਗਿਆ। ਜਦਕਿ ਲੋਹੀਆਂ ਪੁਲਸ ਨੇ ਕਾਰਵਾਈ ਕਰਦਿਆਂ ਕਾਰ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਹੈ ਅਤੇ ਕਾਰ ਛੱਡ ਕੇ ਫਰਾਰ ਹੋਏ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਕੜਾਕੇ ਦੀ ਠੰਡ ਦਰਮਿਆਨ ਪੰਜਾਬ ਦੇ ਸਕੂਲਾਂ 'ਚ ਵਧੀਆਂ ਛੁੱਟੀਆਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।