ਪੰਜਾਬ ’ਚ ਕੋਰੋਨਾ ਨਾਲ 2 ਮਰੀਜ਼ਾਂ ਦੀ ਮੌਤ, ਪਾਜ਼ੇਟਿਵਟੀ ਦਰ ਵਧ ਕੇ 4.68 ਫੀਸਦੀ ਹੋਈ
Monday, Aug 01, 2022 - 12:28 PM (IST)
ਲੁਧਿਆਣਾ (ਜ. ਬ.)– ਪੰਜਾਬ ਵਿਚ ਕੋਰੋਨਾ ਨਾਲ 2 ਮਰੀਜ਼ਾਂ ਦੀ ਮੌਤ ਹੋ ਗਈ ਜਦਕਿ 487 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਨਿਰੰਤਰ ਮਰੀਜ਼ਾਂ ਦੇ ਸਾਹਮਣੇ ਆਉਣ ਕਾਰਨ ਪਾਜ਼ੇਟਿਵਟੀ ਦਰ ਵਿਚ ਵੀ ਵਾਧਾ ਹੋਇਆ ਹੈ, ਜੋ ਅੱਜ 4.68 ਫੀਸਦੀ ਹੋ ਗਈ ਜਦਕਿ ਮਰੀਜ਼ਾਂ ਦੀ ਸੰਖਿਆ ਵਧ ਕੇ 3121 ਹੋ ਗਈ ਹੈ। ਸੂਬੇ ਦੇ ਵੱਖ-ਵੱਖ ਜ਼ਿਲਿਆਂ ਵਿਚ 86 ਮਰੀਜ਼ਾਂ ਨੂੰ ਅੱਜ ਆਕਸੀਜਨ ਸਪੋਰਟ ’ਤੇ ਰੱਖਿਆ ਗਿਆ ਹੈ। ਇਸ ਤੋਂ ਇਲਾਵਾ 14 ਆਈ. ਸੀ. ਯੂ. ਵਿਚ ਸ਼ਿਫਟ ਕੀਤਾ ਗਿਆ ਹੈ ਜਦਕਿ 2 ਮਰੀਜ਼ਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨਾਂ ਨੂੰ ਵੈਂਟੀਲੇਟਰ ਸਪੋਰਟ ’ਤੇ ਰੱਖਿਆ ਗਿਆ ਹੈ ਤਦ ਤੱਕ ਰਾਜ ਵਿਚ 773995 ਪਾਜ਼ੇਟਿਵ ਮਰੀਜ਼ ਹੋ ਚੁਕੇ ਹਨ। ਇਨ੍ਹਾਂ ਵਿਚੋਂ 203880 ਮਰੀਜ਼ਾਂ ਦੀ ਮੌਤ ਹੋ ਚੁਕੀ ਹੈ, ਜਿਨ੍ਹਾਂ ਜ਼ਿਲਿਆਂ ਵਿਚ ਸਭ ਤੋਂ ਜ਼ਿਆਦਾ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ : ਹੁਣ ਮੋਗਾ ਪੁਲਸ ਦੀ ਕਸਟਡੀ ’ਚ ਗੈਂਗਸਟਰ ਲਾਰੈਂਸ ਬਿਸ਼ਨੋਈ, ਮਿਲਿਆ 10 ਦਿਨ ਦਾ ਰਿਮਾਂਡ
ਉਨਾਂ ਵਿਚ ਜਲੰਧਰ 75, ਮੋਹਾਲੀ 63, ਲੁਧਿਆਣਾ ਤੋਂ 26, ਪਟਿਆਲਾ 38, ਕਪੂਰਥਲਾ 34, ਅੰਮ੍ਰਿਤਸਰ 33, ਹੁਸ਼ਿਆਰਪੁਰ 32, ਰੋਪੜ 26, ਫਾਜ਼ਿਲਕਾ 25, ਬਠਿੰਡਾ 21 ਤੇ ਫਤਿਹਗੜ੍ਹ ਸਾਹਿਬ ਦੇ 16 ਮਰੀਜ ਸ਼ਾਮਲ ਹਨ। ਸੂਬੇ ਵਿਚ ਵੈਕਸੀਨੇਸ਼ਨ ਆਪਣੀ ਬਦਤਰ ਸਥਿਤੀ ਵਿਚ ਹੈ। ਅੱਜ 1861 ਲੋਕਾਂ ਨੇ ਟੀਕਾਕਰਨ ਕਰਵਾਇਆ, ਇਨ੍ਹਾਂ ਵਿਚੋਂ 209 ਲੋਕਾਂ ਨੇ ਪਹਿਲੀ ਜਦਕਿ 1652 ਲੋਕਾਂ ਨੇ ਦੂਜੀ ਡੋਜ਼ ਲਗਵਾਈ।
ਇਹ ਵੀ ਪੜ੍ਹੋ : ਮੋਗਾ ’ਚ ਅਧਿਆਪਕ ਨੂੰ ਬੇਰਹਿਮੀ ਨਾਲ ਕਤਲ ਕਰਨ ਦੇ ਮਾਮਲੇ ’ਚ ਵੱਡਾ ਖ਼ੁਲਾਸਾ, ਸਾਹਮਣੇ ਆਇਆ ਪੂਰਾ ਸੱਚ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।