ਪੁਲਸ ਥਾਣੇ ''ਚ ਭਿੜੀਆਂ 2 ਧਿਰਾਂ, ਲੋਕਾਂ ਨੇ ਬਣਾਈ ਵੀਡੀਓ

Wednesday, Feb 12, 2020 - 03:48 PM (IST)

ਪੁਲਸ ਥਾਣੇ ''ਚ ਭਿੜੀਆਂ 2 ਧਿਰਾਂ, ਲੋਕਾਂ ਨੇ ਬਣਾਈ ਵੀਡੀਓ

ਲੁਧਿਆਣਾ (ਨਰਿੰਦਰ) : ਇੱਥੇ ਪੁਲਸ ਥਾਣੇ 'ਚ ਹੀ 2 ਧਿਰਾਂ ਵਲੋਂ ਹੱਥੋਪਾਈ ਅਤੇ ਬਹਿਸਬਾਜ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਉੱਥੇ ਮੌਜੂਦ ਲੋਕਾਂ ਵਲੋਂ ਵੀਡੀਓ ਬਣਾਈ ਗਈ ਹੈ। ਜਾਣਕਾਰੀ ਮੁਤਾਬਕ ਲੁਧਿਆਣਾ ਦੇ ਰੇਖੀ ਸਿਨੇਮਾ ਰੋਡ 'ਤੇ ਇਕ ਨੌਜਵਾਨ ਜਦੋਂ ਐਕਟਿਵਾ 'ਤੇ ਜਾ ਰਿਹਾ ਸੀ ਤਾਂ ਉਸ ਅੱਗੇ ਢਾਬੇ 'ਤੇ ਕੰਮ ਕਰਨ ਵਾਲਾ ਵਿਅਕਤੀ ਆ ਗਿਆ, ਜਿਸ ਤੋਂ ਬਾਅਦ ਦੋਹਾਂ ਵਿਚਕਾਰ ਬਹਿਸ ਛਿੜ ਗਈ।

ਢਾਬੇ 'ਚ ਬਾਕੀ ਕੰਮ ਕਰਨ ਵਾਲੇ ਵਿਅਕਤੀ ਇੰਨੇ 'ਚ ਬਾਹਰ ਆਏ ਅਤੇ ਐਕਟਿਵਾ ਸਵਾਰ ਨਾਲ ਕੁੱਟਮਾਰ ਕਰਨ ਲੱਗੇ, ਜਿਸ ਤੋਂ ਬਾਅਦ ਮਾਮਲਾ ਥਾਣੇ ਪੁੱਜ ਗਿਆ। ਥਾਣਾ 'ਚ ਵੀ ਦੋਵੇਂ ਧਿਰਾਂ ਆਪਸ 'ਚ ਭਿੜ ਗਈਆਂ, ਜਿਸ ਦੀ ਉੱਥੇ ਖੜ੍ਹੇ ਲੋਕਾਂ ਵਲੋਂ ਵੀਡੀਓ ਬਣਾ ਲਈ ਗਈ। ਇਸ ਸਬੰਧੀ ਪੁਲਸ ਨੇ ਦੋਹਾਂ ਪੱਖਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਦੋਹਾਂ ਧਿਰਾਂ ਵਲੋਂ ਪੁਲਸ ਥਾਣੇ 'ਚ ਜੋ ਹੱਥੋਪਾਈ ਕੀਤੀ ਗਈ ਹੈ, ਉਸ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ।


author

Babita

Content Editor

Related News