ਕਰਤਾਰਪੁਰ : ਪਿੰਡ ਬੱਲਾਂ 'ਚ ਔਰਤ ਸਮੇਤ ਵਿਅਕਤੀ ਦਾ ਬੇਰਹਿਮੀ ਨਾਲ ਕਤਲ
Friday, Sep 06, 2019 - 09:47 AM (IST)

ਕਰਤਾਰਪੁਰ ((ਸਾਹਨੀ) : ਥਾਣਾ ਕਰਤਾਰਪੁਰ ਦੇ ਅਧੀਨ ਆਉਂਦੇ ਪਿੰਡ ਬੱਲਾਂ ਵਿਖੇ ਇਕ ਵਿਅਕਤੀ ਅਤੇ ਇਕ ਔਰਤ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਦੋਵੇਂ ਮ੍ਰਿਤਕਾਂ ਦੀ ਪਛਾਣ ਰੇਸ਼ਮਾ ਅਤੇ ਸਾਲਾਗਰਾਮ ਦੇ ਤੌਰ 'ਤੇ ਕੀਤੀ ਗਈ। ਫਿਲਹਾਲ ਇਹ ਕਤਲ ਕਿਉਂ ਕੀਤਾ ਗਿਆ ਹੈ, ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।