ਪਟਿਆਲਾ ਜ਼ਿਲ੍ਹੇ ''ਚ ਕੋਰੋਨਾ ਨਾਲ 2 ਹੋਰ ਮੌਤਾਂ, 46 ਪਾਜ਼ੇਟਿਵ

Wednesday, Dec 23, 2020 - 10:41 PM (IST)

ਪਟਿਆਲਾ, (ਪਰਮੀਤ)- ਜ਼ਿਲ੍ਹੇ ’ਚ 46 ਕੋਵਿਡ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲੇ ’ਚੋਂ ਪ੍ਰਾਪਤ 1704 ਰਿਪੋਰਟਾਂ ’ਚੋਂ 46 ਕੋਵਿਡ ਪਾਜ਼ੇਟਿਵ ਪਾਏ ਗਏ ਹਨ। ਅੱਜ 35 ਹੋਰ ਮਰੀਜ਼ਾਂ ਕੋਵਿਡ ਤੋਂ ਠੀਕ ਹੋ ਗਏ ਹਨ, ਜਿਸ ਨਾਲ ਜ਼ਿਲ੍ਹੇ ’ਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਹੁਣ 14,809 ਹੋ ਗਈ ਹੈ। ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 260 ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ 95 ਪ੍ਰਤੀਸ਼ਤ ਦੇ ਕਰੀਬ ਕੋਵਿਡ ਪਾਜ਼ੇਟਿਵ ਮਰੀਜ਼ਾਂ ਠੀਕ ਹੋ ਗਏ ਹਨ।

ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਜ਼ਿਲ੍ਹੇ ’ਚ 2 ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਕਾਰਣ ਕੁੱਲ ਮੌਤਾਂ ਦੀ ਗਣਤੀ 469 ਹੋ ਗਈ ਹੈ। ਪਹਿਲਾ ਤ੍ਰਿਪਡ਼ੀ ਦਾ ਰਹਿਣ ਵਾਲਾ 53 ਸਾਲਾ ਪੁਰਸ਼ ਜੋ ਕਿ ਸਾਹ ਦੀ ਦਿੱਕਤ ਕਾਰਣ ਪਟਿਆਲਾ ਦੇ ਨਿੱਜੀ ਹਸਪਤਾਲ ’ਚ ਦਾਖਲ ਸੀ, ਦੂਸਰਾ ਧਰਮਪੁਰਾ ਬਜ਼ਾਰ ਦੀ ਰਹਿਣ ਵਾਲੀ 70 ਸਾਲਾ ਔਰਤ ਜੋ ਕਿ ਬਲੱਡ ਪ੍ਰੈਸ਼ਰ ਦੀ ਪੁਰਾਣੀ ਮਰੀਜ਼ਾਂ ਸੀ ਅਤੇ ਰਾਜਿੰਦਰਾ ਹਸਪਤਾਲ ’ਚ ਦਾਖਲ ਸੀ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਅੱਜ 1850 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।

ਕੁੱਲ ਪਾਜ਼ੇਟਿਵ 15538

ਠੀਕ ਹੋਏ 14809

ਐਕਟਿਵ ਕੇਸ 260

ਮੌਤਾਂ 469


Bharat Thapa

Content Editor

Related News