ਦੁਕਾਨ ''ਚੋਂ 2 ਲੱਖ ਦੇ ਟਾਇਰ ਚੋਰੀ

Thursday, Jun 15, 2017 - 01:35 AM (IST)

ਦੁਕਾਨ ''ਚੋਂ 2 ਲੱਖ ਦੇ ਟਾਇਰ ਚੋਰੀ

ਰੂਪਨਗਰ,   (ਵਿਜੇ)- ਬੀਤੀ ਰਾਤ ਜੇ. ਆਰ. ਸਿਨੇਮਾ ਨੇੜੇ ਇਕ ਟਾਇਰਾਂ ਦੀ ਦੁਕਾਨ 'ਚ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ।ਦੁਕਾਨ ਮਾਲਕ ਦਵਿੰਦਰਪਾਲ ਸਿੰਘ ਜੱਗੀ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ 3 ਵਜੇ ਕਿਸੇ ਨੇ ਫੋਨ 'ਤੇ ਦੁਕਾਨ ਦਾ ਸ਼ਟਰ ਟੁੱਟਣ ਤੇ ਚੋਰੀ ਹੋਣ ਬਾਰੇ ਦੱਸਿਆ। ਉਨ੍ਹਾਂ ਤੁਰੰਤ ਦੁਕਾਨ 'ਤੇ ਪੁੱਜ ਕੇ ਦੇਖਿਆ ਤਾਂ ਸ਼ਟਰ ਦੇ ਦੋਵੇਂ ਤਾਲੇ ਟੁੱਟੇ ਹੋਏ ਸਨ ਤੇ ਦੁਕਾਨ 'ਚ ਰੱਖੇ ਟਰੱਕਾਂ ਤੇ ਟੈਂਪੂਆਂ ਦੇ ਟਾਇਰ ਗਾਇਬ ਸਨ, ਜਿਨ੍ਹਾਂ ਦੀ ਕੀਮਤ 2 ਲੱਖ ਰੁਪਏ ਹੈ।
ਉਸ ਨੇ ਦੱਸਿਆ ਕਿ ਇਸ ਸਬੰਧੀ ਸੂਚਨਾ ਸਿਟੀ ਪੁਲਸ ਰੂਪਨਗਰ ਨੂੰ ਦੇ ਦਿੱਤੀ ਗਈ ਹੈ। ਇਸ ਮੌਕੇ ਜੱਗੀ ਨੇ ਦੱਸਿਆ ਕਿ ਸਾਲ 2010 'ਚ ਵੀ ਉਨ੍ਹਾਂ ਦੀ ਦੁਕਾਨ 'ਚੋਂ ਡੇਢ ਲੱਖ ਰੁਪਏ ਦੇ ਟਾਇਰ ਚੋਰੀ ਹੋਏ ਸਨ ਤੇ ਚੋਰਾਂ ਦਾ ਹਾਲੇ ਤੱਕ ਕੋਈ ਸੁਰਾਗ ਨਹੀਂ ਲੱਗਾ।


Related News