ਗੋਲਡੀ ਬਰਾੜ ਤੇ ਹੈਰੀ ਚੱਠਾ ਗਰੁੱਪ ਦੇ 2 ਮੈਂਬਰ ਗ੍ਰਿਫ਼ਤਾਰ, 8 ਨਾਮਜ਼ਦ, ਜਾਣੋ ਕੀ ਹੈ ਮਾਮਲਾ

Sunday, Sep 25, 2022 - 01:04 AM (IST)

ਗੋਲਡੀ ਬਰਾੜ ਤੇ ਹੈਰੀ ਚੱਠਾ ਗਰੁੱਪ ਦੇ 2 ਮੈਂਬਰ ਗ੍ਰਿਫ਼ਤਾਰ, 8 ਨਾਮਜ਼ਦ, ਜਾਣੋ ਕੀ ਹੈ ਮਾਮਲਾ

ਬਠਿੰਡਾ (ਸੁਖਵਿੰਦਰ) : ਪੁਲਸ ਵੱਲੋਂ ਰਾਮਾਂ ਦੇ ਵਪਾਰੀ ਤੋਂ ਇਕ ਕਰੋੜ ਦੀ ਫਿਰੌਤੀ ਮੰਗਣ ਅਤੇ ਵਪਾਰੀ ਦੇ ਘਰ ਦੇ ਬਾਹਰ ਗੋਲੀਆਂ ਚਲਾ ਕੇ ਹਮਲਾ ਕਰਨ ਦੇ ਦੋਸ਼ ’ਚ ਗੈਂਗਸਟਰ ਗੋਲਡੀ ਬਰਾੜ ਤੇ ਹੈਰੀ ਚੱਠਾ ਗਰੁੱਪ ਦੇ 2 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨੀਂ ਥਾਣਾ ਰਾਮਾਂ ਵੱਲੋਂ ਰਾਮਾਂ ਮੰਡੀ ਦੇ ਇਕ ਵਪਾਰੀ ਨੂੰ ਧਮਕੀਆਂ ਭਰੇ ਫ਼ੋਨ ਕਰਕੇ ਇਕ ਕਰੋੜ ਦੀ ਫਿਰੌਤੀ ਮੰਗਣ ਦੇ ਦੋਸ਼ ’ਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਪੁਲਸ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਜਾਂਚ ਸ਼ੁਰੂ ਕੀਤੀ ਸੀ।

ਇਹ ਵੀ ਪੜ੍ਹੋ : ਅਧਿਕਾਰੀਆਂ ਨੂੰ ਅਪਮਾਨਿਤ ਕਰਨ ਵਾਲੇ ‘ਆਪ‘ ਵਿਧਾਇਕਾਂ ਤੇ ਸਮਰਥਕਾਂ 'ਤੇ ਦਰਜ ਹੋਵੇ ਮਾਮਲਾ : ਤਰੁਣ ਚੁੱਘ

ਉਕਤ ਮਾਮਲੇ 'ਚ ਪੁਲਸ ਵੱਲੋਂ ਜਸਵਿੰਦਰ ਸਿੰਘ ਉਰਫ ਘੋੜਾ ਵਾਸੀ ਜੱਜਲ ਤੇ ਅੰਗਰੇਜ਼ ਸਿੰਘ ਉਰਫ ਲਾਡੀ ਵਾਸੀ ਗੁਰਦਾਸਪੁਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਉਕਤ ਮੁਲਜ਼ਮਾਂ ਵੱਲੋਂ ਹੀ ਹਮਲਾ ਕੀਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਜੇਲ੍ਹ 'ਚ ਬੰਦ ਗੈਂਗਸਟਰ ਮਨਪ੍ਰੀਤ ਸਿੰਘ ਮੰਨਾ, ਤਰਨਜੋਤ ਸਿੰਘ ਅਤੇ ਵਿਦੇਸ਼ ’ਚ ਬੈਠੇ ਸਤਵਿੰਦਰ ਸਿੰਘ ਉਰਫ ਗੋਲਡੀ ਬਰਾੜ ਵੱਲੋਂ ਸਾਜ਼ਿਸ਼ ਰਚੀ ਗਈ ਸੀ। ਉਕਤ ਗੈਂਗਸਟਰਾਂ ਵੱਲੋਂ ਹੀ ਸ਼ੂਟਰ ਜਸਵਿੰਦਰ ਸਿੰਘ ਉਰਫ ਘੋੜਾ, ਰਵਿੰਦਰ ਸਿੰਘ ਉਰਫ ਅੱਬੀ ਵਾਸੀ ਗੁਰਦਾਸਪੁਰ ਤੇ ਨਵਦੀਪ ਸਿੰਘ ਉਰਫ ਨਵੀ ਨੂੰ ਹਾਇਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਅੰਗਰੇਜ਼ ਸਿੰਘ ਵਾਸੀ ਪੱਕਾ ਕਲਾਂ ਨੇ ਜਸਵਿੰਦਰ ਸਿੰਘ ਨੂੰ ਹਥਿਆਰ ਸਪਲਾਈ ਕੀਤੇ ਸਨ।

ਇਹ ਵੀ ਪੜ੍ਹੋ : ਵਿਜੀਲੈਂਸ ਨੇ ਇੰਸਪੈਕਟਰ ਪਰਮਿੰਦਰ ਬਾਜਵਾ ਨੂੰ ਅਦਾਲਤ ’ਚ ਪੇਸ਼ ਕਰ 4 ਦਿਨ ਦਾ ਲਿਆ ਰਿਮਾਂਡ, ਜਾਣੋ ਪੂਰਾ ਮਾਮਲਾ

ਹਰਮਨ ਸਿੰਘ ਵਾਸੀ ਜੱਜਲ ਜਸਵਿੰਦਰ ਸਿੰਘ ਦੇ ਨਾਲ ਹਥਿਆਰ ਲੈ ਗਿਆ ਸੀ। ਪੁਲਸ ਨੇ ਜਸਵਿੰਦਰ ਤੇ ਅੰਗਰੇਜ਼ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਦੇਸੀ ਪਿਸਤੌਲ 315 ਬੋਰ, ਕਾਰਤੂਸ ਅਤੇ ਮੋਟਰਸਾਈਕਲ ਬਰਾਮਦ ਕੀਤਾ ਹੈ, ਜਦਕਿ ਗੋਲਡੀ ਬਰਾੜ, ਰਵਿੰਦਰ ਉਰਫ਼ ਅੱਬੀ, ਨਵਦੀਪ ਉਰਫ਼ ਨਵੀ ਤੇ ਹਰਮਨ ਸਿੰਘ ਦੀ ਗ੍ਰਿਫ਼ਤਾਰੀ ਬਾਕੀ ਹੈ। ਉਨ੍ਹਾਂ ਦੱਸਿਆ ਕਿ ਗੈਂਗਸਟਰ ਮਨਪ੍ਰੀਤ ਮੰਨਾ, ਤਰਨਜੋਤ ਉਰਫ ਲਾਡੀ ਸਰਾਂ ਪਹਿਲਾਂ ਹੀ ਜੇਲ੍ਹ ਵਿਚ ਬੰਦ ਹਨ। ਅਧਿਕਾਰੀਆਂ ਨੇ ਕਿਹਾ ਕਿ ਜੇਲ੍ਹ ’ਚ ਬੰਦ ਮੁਲਜ਼ਮਾਂ ਦਾ ਪ੍ਰੋਡਕਸ਼ਨ ਵਾਰੰਟ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News