ਬਠਿੰਡਾ ਰੋਡ ''ਤੇ 2 ਮੈਡੀਕਲ ਸਟੋਰਾਂ ''ਚ ਚੋਰੀ
Sunday, Dec 03, 2017 - 08:50 AM (IST)
ਸ੍ਰੀ ਮੁਕਤਸਰ (ਤਰਸੇਮ ਢੁੱਡੀ) — ਸ੍ਰੀ ਮੁਕਤਸਰ ਸਾਹਿਬ 'ਚ ਬਠਿੰਡਾ ਰੋਡ 'ਤੇ ਸਥਿਤ 2 ਮੈਡੀਕਲ ਸਟੋਰਾਂ 'ਚ ਚੋਰਾਂ ਵਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਾਣਕਾਰੀ ਮੁਤਾਬਕ ਚੋਰਾਂ ਨੇ ਦੁਕਾਨ ਦੇ ਸ਼ਟਰ ਤੋੜ ਕੇ ਚੋਰੀ ਕੀਤੀ। ਚੋਰੀ ਦੀ ਘਟਨਾ ਵਾਪਰਨ ਤੋਂ ਬਾਅਦ ਜਦੋਂ ਲੋਕ ਸੈਰ ਕਰਦੇ ਸਮੇਂ ਉਦੋਂ ਗੁਜ਼ਰ ਰਹੇ ਸਨ ਤਾਂ ਉਨÎ੍ਹਾਂ ਨੇ ਦੁਕਾਨਾਂ ਦੇ ਸ਼ਟਰ ਟੁੱਟੇ ਦੇਖੇ, ਜਿਸ ਤੋਂ ਬਾਅਦ ਸਥਾਨਕ ਪੁਲਸ ਨੂੰ ਸੂਚਿਤ ਕੀਤਾ ਗਿਆ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
