ਬਠਿੰਡਾ ਪੁਲਸ ਨੇ 100 ਪੇਟੀਆਂ ਸ਼ਰਾਬ ਸਣੇ 2 ਲੋਕਾਂ ਨੂੰ ਕੀਤਾ ਕਾਬੂ (ਵੀਡੀਓ)

05/29/2017 7:14:48 PM

ਬਠਿੰਡਾ— ਇਥੋਂ ਦੀ ਪੁਲਸ ਨੇ ਹਰਿਆਣਾ ਤੋਂ 100 ਪੇਟੀਆਂ ਸ਼ਰਾਬ ਲਿਆ ਰਹੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਹਰਿਆਣਾ ਤੋਂ ਸਸਤੀ ਸ਼ਰਾਬ ਖਰੀਦ ਕੇ ਬਠਿੰਡਾ ਦੇ ਨੇੜੇ ਦੇ ਪਿੰਡਾਂ ''ਚ ਮਹਿੰਗੇ ਭਾਅ ''ਤੇ ਵੇਚਦੇ ਸਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੀ. ਆਈ. ਏ. ਦੇ ਇੰਚਾਰਜ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਟੀਮ ਨੇ ਪਿੰਡ ਤਰਖਾਨਵਾਲਾ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਕਿ ਰਾਮਾ ਰੋਡ ਤੋਂ ਇਕ ਟਰੈਕਟਰ-ਟਰਾਲੀ ''ਚ ਰੇਸ਼ਨ ਸਿੰਘ ਅਤੇ ਮੰਗੂ ਸਿੰਘ ਵਾਸੀ ਪਿੰਡ ਗਹਿਰੀ ਬੁੱਟਰ ਬਠਿੰਡਾ ਬੈਠੇ ਸਨ, ਜਦੋਂ ਟਰੈਕਟਰ ਰੋਕ ਕੇ ਤਲਾਸ਼ੀ ਲਈ ਤਾਂ ਦੇਖਿਆ ਤਾਂ ਟਰਾਲੀ ''ਚ ਸ਼ਰਾਬ ਦੀਆਂ 100 ਪੇਟੀਆਂ ਬਰਾਮਦ ਹੋਈਆਂ ਇਸੇ ਦੌਰਾਨ ਦੋਹਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਦੋਹਾਂ ਤੋਂ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਇਨ੍ਹਾਂ ਨੇ ਦੱਸਿਆ ਕਿ ਪਿਛਲੇ 7 ਮਹੀਨਿਆਂ ਤੋਂ ਹਰਿਆਣਾ ਤੋਂ ਨਾਜਾਇਜ਼ ਤੌਰ ''ਤੇ ਸ਼ਰਾਬ ਖਰੀਦ ਕੇ ਲਿਆਂਦੇ ਸਨ ਅਤੇ ਇਥੇ ਮਹਿੰਗੇ ਭਾਅ ''ਚ ਪਿੰਡਾਂ ਸਮੇਤ ਨੇੜੇ ਦੇ ਇਲਾਕਿਆਂ ''ਚ ਵੇਚਦੇ ਸਨ। ਪੁਲਸ ਨੇ ਦੋਹਾਂ ਖਿਲਾਫ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Related News