ਰੂਪਨਗਰ ਦੀ ਅਨਾਜ ਮੰਡੀ ''ਚ 2 ਹਜ਼ਾਰ ਕੁਇੰਟਲ ਝੋਨੇ ਦੀ ਲਿਫਟਿੰਗ
Friday, Oct 06, 2017 - 02:49 AM (IST)

ਰੂਪਨਗਰ, (ਵਿਜੇ)- ਰੂਪਨਗਰ ਦੀ ਨਵੀਂ ਅਨਾਜ ਮੰਡੀ 'ਚ 18655 ਕੁਇੰਟਲ ਝੋਨੇ ਦੀ ਆਮਦ ਹੋਈ ਜਦੋਂਕਿ ਲਿਫਟਿੰਗ ਦਾ ਕੰਮ ਵੀ ਸ਼ੁਰੂ ਹੋਣ ਬਾਰੇ ਜਾਣਕਾਰੀ ਮਿਲੀ ਹੈ। ਜਾਣਕਾਰੀ ਦਿੰਦਿਆਂ ਮਾਰਕੀਟ ਕਮੇਟੀ ਦੇ ਅਧਿਕਾਰੀ ਮੰਡੀ ਸੁਪਰਵਾਈਜ਼ਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਅਨਾਜ ਮੰਡੀ 'ਚ 18655 ਕੁਇੰਟਲ ਝੋਨੇ ਦੀ ਆਮਦ ਹੋਈ ਹੈ। ਖਰੀਦ ਏਜੰਸੀ ਪਨਗ੍ਰੇਨ ਦੁਆਰਾ 7178 ਕੁਇੰਟਲ, ਮਾਰਕਫੈੱਡ 7872 ਕੁਇੰਟਲ, ਪਨਸਪ ਦੁਆਰਾ 3605 ਕੁਇੰਟਲ ਝੋਨੇ ਦੀ ਖਰੀਦ ਕੀਤੀ ਗਈ ਜਦੋਂਕਿ ਐੱਫ. ਸੀ. ਆਈ. ਵੱਲੋਂ ਕੋਈ ਖਰੀਦ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਦੋ ਖਰੀਦ ਏਜੰਸੀਆਂ ਦੁਆਰਾ ਝੋਨੇ ਦੀ ਲਿਫਟਿੰਗ ਸ਼ੁਰੂ ਕਰ ਦਿੱਤੀ ਗਈ ਹੈ, ਜਿਸ 'ਚ ਮਾਰਕਫੈੱਡ ਵੱਲੋਂ 1 ਹਜ਼ਾਰ ਕੁਇੰਟਲ ਅਤੇ ਪਨਸਪ ਦੁਆਰਾ ਵੀ 1 ਹਜ਼ਾਰ ਕੁਇੰਟਲ ਝੋਨੇ ਦੀ ਲਿਫਟਿੰਗ ਕੀਤੀ ਗਈ।