ਟ੍ਰਾਈਸਿਟੀ ’ਚ 2 ਦੀ ਮੌਤ, ਜੁਡੀਸ਼ੀਅਲ ਮੈਜਿਸਟ੍ਰੇਟ ਸਮੇਤ 224 ਕੋਰੋਨਾ ਪਾਜ਼ੇਟਿਵ

08/11/2020 2:11:04 AM

ਚੰਡੀਗੜ੍ਹ, (ਪਾਲ)- ਟ੍ਰਾਈਸਿਟੀ ਵਿਚ ਇਕ ਵਾਰ ਫਿਰ ਇਕ ਦਿਨ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ 200 ਨੂੰ ਪਾਰ ਕਰ ਗਈ ਹੈ। ਇਸ ਵਾਰ ਇਹ ਗਿਣਤੀ ਇਸ ਤੋਂ ਪਹਿਲਾਂ ਇਕ ਦਿਨ ਵਿਚ ਪਾਜ਼ੇਟਿਵ ਪਾਏ ਗਏ 216 ਤੋਂ ਵੀ ਜ਼ਿਆਦਾ ਹੈ। ਸੋਮਵਾਰ ਨੂੰ ਟ੍ਰਾਈਸਿਟੀ ਵਿਚ ਕੋਰੋਨਾ ਦੇ 224 ਨਵੇਂ ਕੇਸ ਸਾਹਮਣੇ ਆਏ। ਇਨ੍ਹਾਂ ਵਿਚ 80 ਚੰਡੀਗੜ੍ਹ ਤੋਂ, 76 ਮੋਹਾਲੀ ਤੋਂ ਅਤੇ 68 ਪੰਚਕੂਲਾ ਤੋਂ ਪਾਜ਼ੇਟਿਵ ਪਾਏ ਗਏ ਹਨ। ਉੱਥੇ ਹੀ ਦੋ ਲੋਕਾਂ ਦੀ ਮੌਤ ਹੋ ਗਈ। ਦੋਵੇਂ ਡੇਰਾਬੱਸੀ ਅਤੇ ਨਜ਼ਦੀਕੀ ਪਿੰਡ ਮੁਬਾਰਕਪੁਰ ਦੇ ਰਹਿਣ ਵਾਲੇ ਸਨ। ਦੋਵਾਂ ਦੀ ਉਮਰ 38 ਸਾਲ ਸੀ ਅਤੇ ਕਈ ਬੀਮਾਰੀਆਂ ਤੋਂ ਉਹ ਪਹਿਲਾਂ ਤੋਂ ਹੀ ਜੂਝ ਰਹੇ ਸਨ। ਮੁਬਾਰਕਪੁਰ ਨਿਵਾਸੀ ਦੀ ਮੌਤ ਪੀ. ਜੀ. ਆਈ. ਵਿਚ ਹੋਈ ਹੈ, ਉੱਥੇ ਹੀ ਡੇਰਾਬੱਸੀ ਨਿਵਾਸੀ ਦੀ ਮੌਤ ਪੰਚਕੂਲਾ ਦੇ ਐਲਕੈਮਿਸਟ ਹਸਪਤਾਲ ਵਿਚ ਹੋਈ ਹੈ।

ਸੋਮਵਾਰ ਨੂੰ ਚੰਡੀਗੜ੍ਹ ਵਿਚ 80 ਲੋਕਾਂ ਵਿਚ ਕੋਰੋਨਾ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿਚ 56 ਲੋਕਾਂ ਦੀ ਆਰ. ਟੀ. ਸੀ. ਪੀ. ਆਰ. ਰਾਹੀਂ ਟੈਸਟਿੰਗ ਹੋਈ ਤਾਂ 24 ਲੋਕਾਂ ਦੀ ਟੈਸਟਿੰਗ ਐਂਟੀਜਨ ਕਿੱਟ ਨਾਲ ਰਿਪੋਰਟ ਪਾਜ਼ੇਟਿਵ ਆਈ। ਇਸ ਦੇ ਨਾਲ ਹੀ ਸ਼ਹਿਰ ਵਿਚ ਕੁਲ ਮਰੀਜ਼ਾਂ ਦੀ ਗਿਣਤੀ ਹੁਣ 1595 ਤੱਕ ਪਹੁੰਚ ਗਈ ਹੈ। ਹਾਲਾਂਕਿ 100 ਮਰੀਜ਼ ਠੀਕ ਹੋ ਕੇ ਡਿਸਚਾਰਜ ਵੀ ਹੋ ਗਏ ਹਨ। ਹੁਣ ਸ਼ਹਿਰ ਵਿਚ 565 ਐਕਟਿਵ ਕੇਸ ਹਨ। ਡਿਸਟ੍ਰਿਕਟ ਸੈਸ਼ਨ ਕੋਰਟ ਵਿਚ ਜੁਡੀਸ਼ੀਅਲ ਮੈਜਿਸਟ੍ਰੇਟ ਵਿਚ ਵੀ ਵਾਇਰਸ ਪਾਇਆ ਗਿਆ ਹੈ। ਉਨ੍ਹਾਂ ਨੂੰ ਫਿਲਹਾਲ ਹੋਮ ਆਈਸੋਲੇਟ ਕਰ ਦਿੱਤਾ ਗਿਆ ਹੈ। ਡਿਪਾਰਟਮੈਂਟ ਵਲੋਂ ਆਫੀਸ਼ੀਅਲ ਸਟੇਟਮੈਂਟ ਜਾਰੀ ਕੀਤੀ ਗਈ ਹੈ। ਜੀ. ਐੱਮ. ਸੀ .ਐੱਚ.-32 ਤੋਂ 27 ਸਾਲਾ ਡਾਕਟਰ ਪਾਜ਼ੇਟਿਵ ਆਇਆ ਹੈ। ਉਹ ਵਰਕ ਪਲੇਸ ਦਾ ਕਾਂਟੈਕਟ ਹੈ। ਸੈਕਟਰ-5 ਤੋਂ 54 ਸਾਲਾ ਵਿਅਕਤੀ, ਰਾਮਦਰਬਾਰ ਤੋਂ 28 ਸਾਲਾ ਨੌਜਵਾਨ, ਮਨੀਮਾਜਰਾ ਤੋਂ 45 ਸਾਲਾ ਵਿਅਕਤੀ, ਸੈਕਟਰ-46 ਤੋਂ 28 ਸਾਲਾ ਨੌਜਵਾਨ, ਸੈਕਟਰ-41 ਤੋਂ 18 ਸਾਲਾ ਲੜਕਾ, ਮਨੀਮਾਜਰਾ ਤੋਂ 25 ਸਾਲਾ ਲੜਕੀ, ਸੈਕਟਰ-52 ਤੋਂ 16 ਸਾਲਾ ਲੜਕੀ, ਸੈਕਟਰ-20 ਤੋਂ 53 ਸਾਲਾ ਵਿਅਕਤੀ, ਸੈਕਟਰ-44 ਤੋਂ 60 ਸਾਲਾ ਔਰਤ, 56 ਸਾਲਾ ਵਿਅਕਤੀ ਪਾਜ਼ੇਟਿਵ ਪਾਇਆ ਗਿਆ ਹੈ। ਸਾਰੇ ਮਰੀਜ਼ਾਂ ਦਾ ਇਨਫੈਕਸ਼ਨ ਸੋਰਸ ਨਹੀਂ ਪਤਾ ਹੈ।

ਪੀ. ਜੀ. ਆਈ. ਦੀ ਹੈਲਥ ਵਰਕਰ ਲਪੇਟ ’ਚ

ਰਾਏਪੁਰ ਖੁਰਦ ਤੋਂ 26 ਸਾਲਾ ਲੜਕੀ ਵਿਚ ਵਾਇਰਸ ਮਿਲਿਆ ਹੈ। ਮਰੀਜ਼ ਪੀ. ਜੀ. ਆਈ. ਵਿਚ ਹੈਲਥ ਵਰਕਰ ਹੈ। ਸੈਕਟਰ-40 ਤੋਂ 50 ਸਾਲਾ ਵਿਅਕਤੀ ਪਾਜ਼ੇਟਿਵ ਹੈ। ਮਰੀਜ਼ ਪੀ. ਜੀ. ਆਈ. ਦੇ ਕਿਸੇ ਪਾਜ਼ੇਟਿਵ ਮਰੀਜ਼ ਦਾ ਫੈਮਿਲੀ ਕਾਂਟੈਕਟ ਹੈ।

ਪੀ. ਜੀ. ਆਈ. ਦਾ ਰੈਜ਼ੀਡੈਂਟ ਡਾਕਟਰ ਪਾਜ਼ੇਟਿਵ

ਡੱਡੂਮਾਜਰਾ ਤੋਂ 33 ਸਾਲਾ ਔਰਤ ਪਾਜ਼ੇਟਿਵ ਹੈ। ਮਰੀਜ਼ ਸ਼ਿਆਮ ਮਾਲ ਦੀ ਵਰਕ ਪਲੇਸ ਕਾਂਟੈਕਟ ਹੈ। ਸੈਕਟਰ-48 ਤੋਂ 41 ਸਾਲਾ ਵਿਅਕਤੀ ਪਾਜ਼ੇਟਿਵ ਹੈ। ਮਰੀਜ਼ ਐੱਲ. ਆਈ. ਸੀ. ਵਿਚ ਕੰਮ ਕਰਦਾ ਹੈ। ਸੈਕਟਰ-15 ਤੋਂ 32 ਸਾਲਾ ਨੌਜਵਾਨ ਪਾਜ਼ੇਟਿਵ ਆਇਆ ਹੈ। ਮਰੀਜ਼ ਪੀ. ਜੀ. ਆਈ. ਵਿਚ ਰੈਜ਼ੀਡੈਂਟ ਡਾਕਟਰ ਹੈ। ਧਨਾਸ ਤੋਂ 10 ਸਾਲਾ ਬੱਚਾ, 36 ਸਾਲਾ ਔਰਤ , ਸੈਕਟਰ-44 ਤੋਂ 19 ਸਾਲਾ ਲੜਕੀ, ਸੈਕਟਰ-47 ਤੋਂ 45 ਸਾਲਾ ਔਰਤ, 25 ਸਾਲਾ ਲੜਕੀ, ਸੈਕਟਰ-38 ਤੋਂ 29 ਸਾਲਾ ਨੌਜਵਾਨ, 17 ਸਾਲਾ ਲੜਕਾ ਪਾਜ਼ੇਟਿਵ ਹੈ। ਸਾਰੇ ਮਰੀਜ਼ ਫੈਮਿਲੀ ਕਾਂਟੈਕਟ ਦੇ ਕੇਸ ਹਨ।

ਪੀ. ਜੀ. ਆਈ. : ਨਰਸਿੰਗ ਅਫ਼ਸਰ ਨੂੰ ਕੋਰੋਨਾ

ਖੁੱਡਾ ਲਾਹੌਰਾ ਦੀ ਰਹਿਣ ਵਾਲੀ 31 ਸਾਲਾ ਨਰਸਿੰਗ ਅਫ਼ਸਰ ਵਿਚ ਵਾਇਰਸ ਪਾਇਆ ਗਿਆ ਹੈ। ਪੀ. ਜੀ. ਆਈ. ਕੈਂਪਸ ਤੋਂ ਹੀ 58 ਸਾਲਾ ਵਿਅਕਤੀ ਪਾਜ਼ੇਟਿਵ ਆਇਆ ਹੈ। ਸੈਕਟਰ-45 ਤੋਂ 53 ਸਾਲਾ ਵਿਅਕਤੀ, 76 ਸਾਲਾ ਬਜ਼ੁਰਗ, ਬੁੜੈਲ ਤੋਂ 40 ਸਾਲਾ ਵਿਅਕਤੀ, ਸੈਕਟਰ-41 ਤੋਂ 44 ਸਾਲਾ ਔਰਤ ਵਿਚ ਵਾਇਰਸ ਮਿਲਿਆ ਹੈ।

ਸੈਕਟਰ-20 ਦੇ ਪਰਿਵਾਰ ਦੇ 3 ਲੋਕਾਂ ’ਚ ਪੁਸ਼ਟੀ

ਸੈਕਟਰ-20 ਦੇ ਇਕ ਪਰਿਵਾਰ ਤੋਂ ਤਿੰਨ ਲੋਕ ਪਾਜ਼ੇਟਿਵ ਆਏ ਹਨ। ਮਰੀਜ਼ਾਂ ਵਿਚ 53 ਸਾਲਾ ਔਰਤ, 20 ਸਾਲਾ ਲੜਕੀ, 76 ਸਾਲਾ ਔਰਤ ਪਾਜ਼ੇਟਿਵ ਹਨ। ਪਰਿਵਾਰ ਵਿਚ ਪਹਿਲਾਂ ਤੋਂ ਪਾਜ਼ੇਟਿਵ ਕੇਸ ਹੈ। ਸੈਕਟਰ-32 ਤੋਂ 55 ਸਾਲਾ ਔਰਤ, 24 ਸਾਲਾ ਲੜਕੀ, ਸੈਕਟਰ-40 ਤੋਂ 60 ਸਾਲਾ ਵਿਅਕਤੀ, ਸੈਕਟਰ-35 ਤੋਂ 30 ਸਾਲਾ ਲੜਕੀ ਅਤੇ 4 ਸਾਲਾ ਬੱਚਾ ਪਾਜ਼ੇਟਿਵ ਹੈ।

ਸੈਕਟਰ-45 ਵਿਚ ਪਰਿਵਾਰ ਦੇ 3 ਲੋਕ ਪਾਜ਼ੇਟਿਵ

ਸੈਕਟਰ-45 ਦੇ ਇਕ ਪਰਿਵਾਰ ਤੋਂ ਤਿੰਨ ਲੋਕ ਪਾਜ਼ੇਟਿਵ ਹਨ। ਮਰੀਜ਼ਾਂ ਵਿਚ 70 ਸਾਲਾ ਬਜ਼ੁਰਗ, 72 ਸਾਲਾ ਬਜ਼ੁਰਗ, 19 ਸਾਲਾ ਲੜਕੀ, ਸੈਕਟਰ-35 ਤੋਂ 57 ਸਾਲਾ ਵਿਅਕਤੀ ਪਾਜ਼ੇਟਿਵ ਆਇਆ ਹੈ। ਚਾਰੇ ਮਰੀਜ਼ਾਂ ਦੇ ਫੈਮਿਲੀ ਮੈਂਬਰ ਪਹਿਲਾਂ ਤੋਂ ਪਾਜ਼ੇਟਿਵ ਹਨ। ਸੈਕਟਰ-45 ਤੋਂ 31 ਸਾਲਾ ਲੜਕੀ, ਹੱਲੋਮਾਜਰਾ ਤੋਂ 30 ਸਾਲਾ ਲੜਕੀ, ਸੈਕਟਰ-63 ਤੋਂ 67 ਸਾਲਾ ਔਰਤ, 73 ਸਾਲਾ ਵਿਅਕਤੀ ਪਾਜ਼ੇਟਿਵ ਹੈ। ਡੱਡੂਮਾਜਰਾ ਤੋਂ 34 ਸਾਲਾ ਨੌਜਵਾਨ, ਸੈਕਟਰ-49 ਤੋਂ 40 ਸਾਲਾ ਔਰਤ, 40 ਸਾਲਾ ਵਿਅਕਤੀ, ਰਾਮਦਰਬਾਰ ਤੋਂ 35 ਸਾਲਾ ਨੌਜਵਾਨ ਪਾਜ਼ੇਟਿਵ ਹੈ।

ਸੈਕਟਰ-25 ਵਿਚ ਪਰਿਵਾਰ ਤੋਂ 4 ਮੈਂਬਰ ਲਪੇਟ ’ਚ

ਸੈਕਟਰ-25 ਦੇ ਪਰਿਵਾਰ ਤੋਂ 24 ਸਾਲਾ ਲੜਕੀ, 50 ਸਾਲਾ ਔਰਤ, 72 ਸਾਲਾ ਬਜ਼ੁਰਗ, 27 ਸਾਲਾ ਨੌਜਵਾਨ ਪਾਜ਼ੇਟਿਵ ਹੈ। ਮਰੀਜ਼ਾਂ ਦੀ ਲੁਧਿਆਣਾ ਦੀ ਟ੍ਰੈਵਲ ਹਿਸਟਰੀ ਰਹੀ ਹੈ। ਸੈਕਟਰ-15 ਤੋਂ 47 ਸਾਲਾ ਵਿਅਕਤੀ, ਖੁੱਡਾ ਲਾਹੌਰਾ ਤੋਂ 35 ਸਾਲਾ ਨੌਜਵਾਨ ਪਾਜ਼ੇਟਿਵ ਹੈ। ਸੈਕਟਰ-41 ਤੋਂ 52 ਸਾਲਾ ਔਰਤ ਪਾਜ਼ੇਟਿਵ ਹੈ।

ਪੀ. ਜੀ. ਆਈ. ਕੈਰੋਂ ਬਲਾਕ ਵਿਚ 4 ਕੇਸ

ਪੀ. ਜੀ. ਆਈ. ਐੱਮ. ਐੱਸ. ਦਫ਼ਤਰ ਤੋਂ ਬਾਅਦ ਹੁਣ ਕੋਵਿਡ ਇਨਫੈਕਸ਼ਨ ਕੈਰੋਂ ਬਲਾਕ ਤੱਕ ਪਹੁੰਚ ਗਿਆ ਹੈ। ਕੈਰੋਂ ਬਲਾਕ ਵਿਚ ਅਕਾਊਂਟ ਬ੍ਰਾਂਚ ਵਿਚ ਚਾਰ ਕਰਮਚਾਰੀ ਪਾਜ਼ੇਟਿਵ ਪਾਏ ਗਏ ਹਨ। ਹਾਸਪਤਾਲ ਅਟੈਂਡੈਂਟ ਤਿੰਨ ਕਲਰਕ ਅਤੇ ਇਕ ਹੋਰ ਕਰਮਚਾਰੀ ਸੋਮਵਾਰ ਨੂੰ ਪਾਜ਼ੇਟਿਵ ਆਏ। ਇਸ ਨੂੰ ਦੇਖਦਿਆਂ ਬਲਾਕ ਨੂੰ ਬੰਦ ਕਰ ਦਿੱਤਾ ਗਿਆ। ਸੈਨੀਟਾਈਜੇਸ਼ਨ ਦਾ ਕੰਮ ਕੀਤਾ ਗਿਆ। ਇਸ ਤੋਂ ਪਹਿਲਾਂ ਐੱਮ. ਐੱਸ. ਦੇ ਪ੍ਰਾਈਵੇਟ ਪ੍ਰਿੰਸੀਪਲ ਦੀ ਰਿਪੋਰਟ ਪਾਜ਼ੇਟਿਵ ਆਈ ਸੀ ਜੋ ਅਜੇ ਪੀ. ਜੀ. ਆਈ. ਵਿਚ ਹੀ ਦਾਖਲ ਹੈ।

2 ਹਫ਼ਤੇ ਮੀਡੀਆ ਦੀ ਐਂਟਰੀ ਬੰਦ

ਪੀ. ਜੀ. ਆਈ. ਨੇ ਸਾਵਧਾਨੀ ਦੇ ਤੌਰ ’ਤੇ ਮੀਡੀਆ ਦੀ ਐਂਟਰੀ ਬੰਦ ਕਰ ਦਿੱਤੀ ਹੈ। ਆਫੀਸ਼ੀਅਲ ਸਟੇਟਮੈਂਟ ਵਿਚ ਕਿਹਾ ਗਿਆ ਹੈ ਕਿ ਇਹ ਫੈਸਲਾ ਇਨਫੈਕਸ਼ਨ ਨੂੰ ਕੰਟਰੋਲ ਕਰਨ ਨੂੰ ਲੈ ਕੇ ਕੀਤਾ ਗਿਆ ਹੈ।

ਸਸਕਾਰ ਲਈ ਇਕ ਦਿਨ ਬਾਅਦ ਲਿਆਉਣ ਨੂੰ ਕਿਹਾ

ਪੰਚਕੂਲਾ ਵਿਚ ਕੋਰੋਨਾ ਮਰੀਜ਼ ਦੀ ਲਾਸ਼ ਦੇ ਸਸਕਾਰ ਲਈ ਇਕ ਦਿਨ ਬਾਅਦ ਦਾ ਸਮਾਂ ਦਿੱਤਾ ਗਿਆ ਹੈ। ਦਰਅਸਲ, ਸੋਮਵਾਰ ਨੂੰ ਅਲਕੈਮਿਸਟ ਹਸਪਤਾਲ ਵਿਚ ਕੋਰੋਨਾ ਨਾਲ ਮਰੀਜ਼ ਦੀ ਮੌਤ ਹੋ ਗਈ। ਇਸ ਤੋਂ ਬਾਅਦ ਸਸਕਾਰ ਲਈ ਲਾਸ਼ ਨੂੰ ਕੋਵਿਡ ਨਾਰਮ ਦੇ ਤਹਿਤ ਕਵਰ ਕੀਤਾ ਗਿਆ। ਜਦੋਂ ਨਿਗਮ ਦੀ ਟੀਮ ਨੇ ਚੰਡੀਗੜ੍ਹ ਵਿਚ ਲਾਸ਼ ਦੇ ਸਸਕਾਰ ਲਈ ਪਤਾ ਕੀਤਾ ਤਾਂ ਉਨ੍ਹਾਂ ਨੂੰ ਸੋਮਵਾਰ ਨੂੰ ਨਹੀਂ, ਸਗੋਂ ਮੰਗਲਵਾਰ ਨੂੰ 11 ਵਜੇ ਤੋਂ ਬਾਅਦ ਆਉਣ ਨੂੰ ਕਿਹਾ ਗਿਆ। ਉਦੋਂ ਤੱਕ ਲਈ ਲਾਸ਼ ਨੂੰ ਪ੍ਰਾਈਵੇਟ ਹਸਪਤਾਲ ਵਿਚ ਹੀ ਰੱਖਿਆ ਗਿਆ ਹੈ। ਪਿਛਲੇ ਸੋਮਵਾਰ ਨੂੰ ਵੀ ਅਲਕੈਮਿਸਟ ਵਿਚ 46 ਸਾਲ ਦੇ ਹਰਦੇਵ ਦੀ ਕੋਰੋਨਾ ਨਾਲ ਮੌਤ ਹੋ ਗਈ ਸੀ। ਉਸ ਦੇ ਸਸਕਾਰ ਲਈ ਵੀ ਮੰਗਲਵਾਰ ਨੂੰ ਨਹੀਂ ਬੁੱਧਵਾਰ ਨੂੰ ਸਸਕਾਰ ਕਰਨ ਲਈ ਟਾਈਮ ਦਿੱਤਾ ਗਿਆ ਸੀ।


Bharat Thapa

Content Editor

Related News