ਰਾਮਲੱਲਾ ਦੇ ਦਰਸ਼ਨਾਂ ਲਈ ਗਏ ਬੱਚੇ ਹੋਏ ਲਾਪਤਾ, ਨਦੀ ਕੰਢਿਓਂ ਮਿਲੇ ਕੱਪੜੇ ਦੇਖ ਮਾਂ ਦਾ ਰੋ-ਰੋ ਹੋਇਆ ਬੁਰਾ ਹਾਲ
Tuesday, May 21, 2024 - 06:56 PM (IST)
ਪਟਿਆਲਾ (ਬਲਜਿੰਦਰ)- ਪਟਿਆਲਾ ਦੀ ਤੇਜਬਾਗ ਕਾਲੋਨੀ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਰਹਿਣ ਵਾਲੇ 2 ਬੱਚੇ ਭੇਤਭਰੀ ਹਾਲਤ 'ਚ ਲਾਪਤਾ ਹੋ ਗਏ ਹਨ। ਜਾਣਕਾਰੀ ਮੁਤਾਬਕ ਇਹ ਬੱਚੇ ਸੰਗਤਾਂ ਨਾਲ ਇਕ ਬੱਸ 'ਚ ਸਵਾਰ ਹੋ ਕੇ ਸ਼੍ਰੀ ਰਾਮ ਲੱਲਾ ਦੇ ਦਰਸ਼ਨਾਂ ਲਈ ਅਯੁੱਧਿਆ ਗਏ ਹੋਏ ਸਨ, ਜਿਸ ਤੋਂ ਬਾਅਦ ਉਹ ਅਚਾਨਕ ਲਾਪਤਾ ਹੋ ਗਏ ਹਨ। ਗੁੰਮਸ਼ੁਦਾ ਬੱਚੇ ਤੇਜਬਾਗ ਕਾਲੋਨੀ ਦੇ ਰਹਿਣ ਵਾਲੇ ਕਾਰਤਿਕ ਅਤੇ ਪ੍ਰਿੰਸ ਹਨ, ਜਿਨ੍ਹਾਂ ਦੇ ਲਾਪਤਾ ਹੋਣ ’ਤੇ ਪਰਿਵਾਰ ਵਾਲਿਆਂ ਦਾ ਰੋ-ਰੋ ਦੇ ਬੁਰਾ ਹਾਲ ਹੋ ਗਿਆ ਹੈ।
ਇਹ ਵੀ ਪੜ੍ਹੋ- ਪ੍ਰਾਈਵੇਟ ਸਕੂਲਾਂ ਦੀ ਮਨਮਰਜ਼ੀ 'ਤੇ CM ਮਾਨ ਸਖ਼ਤ, ਕਿਹਾ- 'ਐਲਾਨ ਦੀ ਉਲੰਘਣਾ ਕਰਨ ਦੀ ਗ਼ਲਤਫਹਿਮੀ...'
ਜ਼ਿਕਰਯੋਗ ਹੈ ਕਿ ਸ਼ਹਿਰ ਦੀ ਤੇਜਬਾਗ ਕਾਲੋਨੀ ਤੋਂ 17 ਮਈ ਨੂੰ ਸ਼੍ਰੀ ਅਯੁੱਧਿਆ ਧਾਮ ਵਿਖੇ ਸ਼੍ਰੀ ਰਾਮ ਲੱਲਾ ਜੀ ਦੇ ਦਰਸ਼ਨਾਂ ਲਈ ਇਕ ਬੱਸ ਗਈ ਸੀ। ਇਸ ਬੱਸ 'ਚ ਸੰਗਤਾਂ ਨਾਲ ਪ੍ਰਿੰਸ ਅਤੇ ਕਾਰਤਿਕ ਵੀ ਸ਼ਾਮਲ ਸਨ ਤੇ 18 ਮਈ ਨੂੰ ਬੱਚੇ ਲਾਪਤਾ ਹੋ ਗਏ।
ਇਸ ਤੋਂ ਬਾਅਦ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਪਰਿਵਾਰ ਵਾਲਿਆਂ ਨੂੰ ਦੋਵਾਂ ਬੱਚਿਆਂ ਦੇ ਕੱਪੜੇ ਨਦੀ ਦੇ ਕਿਨਾਰੇ ਤੋਂ ਮਿਲੇ ਹਨ। ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਆਖਿਰ ਬੱਚੇ ਕਿੱਧਰ ਗਏ ? ਕਿਤੇ ਉਨ੍ਹਾਂ ਨਾਲ ਕੋਈ ਹਾਦਸਾ ਨਾ ਵਾਪਰ ਗਿਆ ਹੋਵੇ। ਪਰਿਵਾਰ ਵਾਲਿਆਂ ਵੱਲੋਂ ਬੱਚਿਆਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਵੱਲੋਂ ਪ੍ਰਸ਼ਾਸਨ ਅੱਗੇ ਵੀ ਬੱਚਿਆਂ ਦਾ ਪਤਾ ਲਗਾਉਣ ਦੀ ਗੁਹਾਰ ਲਗਾਈ ਜਾ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e