ਮੋਟਰਸਾਈਕਲ ਬੇਕਾਬੂ ਹੋਣ ਕਾਰਨ ਪਿਓ-ਧੀ ਜ਼ਖ਼ਮੀ
Wednesday, Jan 17, 2018 - 08:07 AM (IST)

ਜੈਤੋ (ਜਿੰਦਲ) - ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਨਜ਼ਦੀਕ ਮੋਟਰਸਾਈਕਲ ਬੇਕਾਬੂ ਹੋਣ ਕਾਰਨ ਪਿਓ-ਧੀ ਜ਼ਖ਼ਮੀ ਹੋ ਗਏ। ਨੌਜਵਾਨ ਵੈੱਲਫੇਅਰ ਸੁਸਾਇਟੀ ਜੈਤੋ ਦੇ ਐਮਰਜੈਂਸੀ ਨੰਬਰ 'ਤੇ ਕਿਸੇ ਰਾਹਗੀਰ ਦਾ ਫ਼ੋਨ ਆਇਆ ਕਿ ਇਕ ਬਜ਼ੁਰਗ ਅਤੇ ਇਕ ਲੜਕੀ ਜ਼ਖ਼ਮੀ ਹਾਲਤ ਵਿਚ ਸੜਕ 'ਤੇ ਪਏ ਹੋਏ ਹਨ, ਜਿਸ 'ਤੇ ਤੁਰੰਤ ਹੀ ਸੁਸਾਇਟੀ ਦੇ ਆਗੂ ਨਵਨੀਤ ਗੋਇਲ ਆਪਣੀ ਟੀਮ ਨੂੰ ਨਾਲ ਲੈ ਕੇ ਘਟਨਾ ਸਥਾਨ 'ਤੇ ਪਹੁੰਚੇ ਅਤੇ ਜ਼ਖ਼ਮੀ ਪਏ ਬਜ਼ੁਰਗ ਬਾਜ ਸਿੰਘ (55) ਅਤੇ ਉਸ ਦੀ ਬੇਟੀ ਮਨਪ੍ਰੀਤ ਕੌਰ (26) ਵਾਸੀ ਕੋਠੇ ਮਾਹਲਾ ਸਿੰਘ ਵਾਲਾ ਨੂੰ ਚੁੱਕ ਕੇ ਸਿਵਲ ਹਸਪਤਾਲ ਪਹੁੰਚਾਇਆ।
ਲੜਕੀ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਮੁੱਢਲੀ ਸਹਾਇਤਾ ਮੁਹੱਈਆ ਕਰਵਾ ਕੇ ਮੈਡੀਕਲ ਕਾਲਜ ਫ਼ਰੀਦਕੋਟ ਰੈਫਰ ਕਰ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਮੋਟਰਸਾਈਕਲ ਦੇ ਬੇਕਾਬੂ ਹੋਣ ਕਾਰਨ ਉਕਤ ਹਾਦਸਾ ਵਾਪਰਿਆ।