ਭਿਆਨਕ ਸੜਕ ਹਾਦਸੇ ਨੇ 2 ਘਰਾਂ 'ਚ ਪੁਆਏ ਵੈਣ, ਮੋਟਰਸਾਈਕਲਾਂ ਦੀ ਆਹਮੋ-ਸਾਹਮਣੀ ਟੱਕਰ 'ਚ ਗਈ ਜਾਨ

Saturday, May 27, 2023 - 03:41 PM (IST)

ਭਿਆਨਕ ਸੜਕ ਹਾਦਸੇ ਨੇ 2 ਘਰਾਂ 'ਚ ਪੁਆਏ ਵੈਣ, ਮੋਟਰਸਾਈਕਲਾਂ ਦੀ ਆਹਮੋ-ਸਾਹਮਣੀ ਟੱਕਰ 'ਚ ਗਈ ਜਾਨ

ਹਠੂਰ (ਸਰਬਜੀਤ ਭੱਟੀ) : ਬੀਤੀ ਦੇਰ ਰਾਤ ਪਿੰਡ ਮਾਣੂੰਕੇ ਤੋਂ ਦੇਹੜਕਾ ਦੇ ਵਿਚਕਾਰ ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਟੱਕਰ ਹੋਣ ਕਰਕੇ ਦੋਵੇਂ ਮੋਟਰਸਾਈਕਲ ਸਵਾਰ ਵਿਅਕਤੀਆਂ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਡੱਲਾ ਦੇ ਸਰਪੰਚ ਨਿਰਮਲ ਸਿੰਘ ਧੀਰਾ ਅਤੇ ਸਰਪੰਚ ਦਲਜੀਤ ਸਿੰਘ ਝੋਰੜਾਂ ਨੇ ਦੱਸਿਆ ਕਿ ਸੜਕ ਹਾਦਸੇ ਦਾ ਸ਼ਿਕਾਰ ਇਕ ਵਿਅਕਤੀ ਪਿੰਡ ਡੱਲਾ ਦਾ ਪਰਮਿੰਦਰ ਸਿੰਘ (ਕਰੀਬ 45) ਪੁੱਤਰ ਸਾਧੂ ਸਿੰਘ (ਦਰਜ਼ੀ ਸਿੱਖ), ਜੋ ਪਿੰਡ ਮਾਣੂੰਕੇ ਤੋਂ ਆਪਣੇ ਪਿੰਡ ਡੱਲੇ ਨੂੰ ਜਾ ਰਿਹਾ ਸੀ ਅਤੇ ਦੂਜਾ ਨੌਜਵਾਨ ਪਿੰਡ ਝੋਰੜਾਂ ਦਾ ਬੇਅੰਤ ਸਿੰਘ (ਕਰੀਬ 28) ਪੁੱਤਰ ਚਰਨ ਸਿੰਘ, ਜੋ ਕਿ ਪਿੰਡ ਡੱਲਾ ਵਿਖੇ ਬਾਬਾ ਦਸੋਂਧਾ ਸਿੰਘ ਜੀ ਦੇ ਬਰਸੀ ਸਮਾਗਮਾਂ ਤੋਂ ਆਪਣੇ ਪਿੰਡ ਝੋਰੜਾਂ ਨੂੰ ਜਾ ਰਿਹਾ ਸੀ। 

ਇਹ ਵੀ ਪੜ੍ਹੋ- ਪਟਿਆਲਾ ਦੀ ਮਨਪ੍ਰੀਤ ਕੌਰ ਦੀ ਮਿਹਨਤ ਨੂੰ ਸਲਾਮ, ਮਾਂ-ਧੀ ਨੇ ਇਕੱਠਿਆਂ ਪਾਸ ਕੀਤੀ 12ਵੀਂ ਦੀ ਪ੍ਰੀਖਿਆ

ਦੋਵੇਂ ਵਿਅਕਤੀਆਂ ਦੇ ਮੋਟਰਸਾਈਕਲਾਂ ਦੀ ਪਿੰਡ ਮਾਣੂੰਕੇ ਤੇ ਦੇਹੜਕਾ ਦੇ ਵਿਚਕਾਰ ਆਪਸੀ ਟੱਕਰ ਹੋਣ ਕਰਕੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਅਤੇ ਗੰਭੀਰ ਜ਼ਖ਼ਮੀ ਹੋ ਗਏ। ਮੌਕੇ 'ਤੇ ਪੁੱਜੀ ਐਂਬੂਲੈਂਸ ਰਾਹੀਂ ਜ਼ਖ਼ਮੀ ਵਿਅਕਤੀਆਂ ਨੂੰ ਸਿਵਲ ਹਸਪਤਾਲ ਜਗਰਾਓਂ ਲਿਜਾਇਆ ਗਿਆ ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਦੋਵਾਂ ਨੇ ਦਮ ਤੋੜ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਬੇਅੰਤ ਸਿੰਘ ਝੋਰੜਾਂ ਅਜੇ ਕੁਆਰਾ ਸੀ, ਜਿਸ ਨੂੰ ਅੱਜ ਕੁੜੀ ਵਾਲਿਆਂ ਨੇ ਦੇਖਣ ਆਉਣਾ ਸੀ ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਇਸ ਦੁਖ਼ਦਾਈ ਖਬਰ ਨੂੰ ਲੈ ਕੇ ਇਲਾਕੇ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

ਇਹ ਵੀ ਪੜ੍ਹੋ- ਮੁਕਤਸਰ 'ਚ ਦਿਲ ਦਹਿਲਾਉਣ ਵਾਲੀ ਵਾਰਦਾਤ, ਦੋਸਤ ਨੇ ਫੌਹੜਾ ਮਾਰ ਕੀਤਾ ਦੋਸਤ ਦਾ ਕਤਲ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News