ਸੰਘਣੀ ਧੁੰਦ ਕਾਰਨ ਨਹਿਰ ''ਚ ਡਿੱਗੀ ਕਾਰ, 2 ਭਰਾਵਾਂ ''ਚੋਂ ਇਕ ਦੀ ਮੌਤ

Wednesday, Jan 03, 2018 - 07:45 AM (IST)

ਸੰਘਣੀ ਧੁੰਦ ਕਾਰਨ ਨਹਿਰ ''ਚ ਡਿੱਗੀ ਕਾਰ, 2 ਭਰਾਵਾਂ ''ਚੋਂ ਇਕ ਦੀ ਮੌਤ

ਧੂਰੀ (ਸੰਜੀਵ ਜੈਨ)  - ਦੇਰ ਸ਼ਾਮ ਪਿੰਡ ਰਣੀਕੇ ਵਿਖੇ ਸੰਘਣੀ ਧੁੰਦ ਕਾਰਨ ਇਕ ਮਾਰੂਤੀ ਕਾਰ ਨਹਿਰ ਵਿਚ ਜਾ ਡਿੱਗੀ, ਜਿਸ ਕਾਰਨ ਕਾਰ ਵਿਚ ਸਵਾਰ 2 ਭਰਾਵਾਂ ਵਿਚੋਂ ਇਕ ਦੀ ਮੌਤ ਹੋ ਗਈ, ਜਦੋਂਕਿ ਦੂਸਰੇ ਨੂੰ ਬਚਾ ਲਿਆ ਗਿਆ ਹੈ।ਪਿੰਡ ਬੁੱਗਰਾਂ ਦੇ 2 ਸਕੇ ਭਰਾ ਬੀਤੀ ਰਾਤ ਕਰੀਬ ਪੌਣੇ 9 ਵਜੇ ਆਪਣੀ ਕਾਰ 'ਚ ਪਿੰਡ ਮੂਲੋਵਾਲ ਤੋਂ ਵਾਪਸ ਆ ਰਹੇ ਸਨ ਕਿ ਸੰਘਣੀ ਧੁੰਦ ਕਾਰਨ ਉਨ੍ਹਾਂ ਦੀ ਕਾਰ ਪਿੰਡ ਰਣੀਕੇ ਤੋਂ ਲੰਘਦੀ ਨਹਿਰ ਦੇ ਪੁਲ ਨੇੜੇ ਬੇਕਾਬੂ ਹੋ ਗਈ ਅਤੇ ਨਹਿਰ ਵਿਚ ਜਾ ਡਿੱਗੀ ਸੀ। ਕਾਰ ਵਿਚ ਸਵਾਰ ਬਲਜੀਤ ਸਿੰਘ ਪੁੱਤਰ ਅਮਰਜੀਤ ਸਿੰਘ ਨੂੰ ਲੋਕਾਂ ਦੀ ਮਦਦ ਨਾਲ ਬਚਾ ਲਿਆ ਗਿਆ ਜਦੋਂਕਿ ਉਸ ਦਾ ਭਰਾ ਸੁਖਜੀਤ ਸਿੰਘ (26) ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਿਆ, ਜਿਸ ਦੀ ਲਾਸ਼ ਬਾਅਦ ਦੁਪਹਿਰ ਪਿੰਡ ਕਿਲਾ ਹਕੀਮਾਂ ਨੇੜੇ ਬਣੇ ਪਾਵਰ ਹਾਊਸ ਕੋਲੋਂ ਬਰਾਮਦ ਕਰ ਲਈ ਹੈ।  ਬਾਅਦ ਵਿਚ ਪੁਲਸ ਨੇ ਲੋਕਾਂ ਦੇ ਸਹਿਯੋਗ ਨਾਲ ਕਾਰ ਵੀ ਨਹਿਰ 'ਚੋਂ ਕੱਢ ਲਈ।  


Related News