ਹੜ੍ਹਾਂ ਨਾਲ ਪੰਜਾਬ ਦੇ 1948 ਪਿੰਡ ਦੇ 3.84 ਲੱਖ ਲੋਕ ਪ੍ਰਭਾਵਿਤ, 43 ਮੌਤਾਂ

Friday, Sep 05, 2025 - 10:28 PM (IST)

ਹੜ੍ਹਾਂ ਨਾਲ ਪੰਜਾਬ ਦੇ 1948 ਪਿੰਡ ਦੇ 3.84 ਲੱਖ ਲੋਕ ਪ੍ਰਭਾਵਿਤ, 43 ਮੌਤਾਂ

ਚੰਡੀਗੜ੍ਹ (ਸੁਖਦੀਪ ਸਿੰਘ ਮਾਨ) - ਪੰਜਾਬ ਸਰਕਾਰ ਨੇ ਸੂਬੇ ਵਿੱਚ ਹੜ੍ਹਾਂ ਨਾਲ ਹੋਏ ਨੁਕਸਾਨ ਦੀ 5 ਸਤੰਬਰ ਤੱਕ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ 23 ਜਿਲ੍ਹਿਆਂ ਦੇ 1948 ਪਿੰਡ ਦੀ 384,322 ਲੋਕਾਂ ਦੀ ਆਬਾਦੀ ਪ੍ਰਭਾਵਿਤ ਹੋਈ ਹੈ।ਇਸ ਦੌਰਾਨ 43 ਲੋਕਾਂ ਦੀ ਜਾਨ ਚਲੀ ਗਈ ਹੈ ਅਤੇ 3 ਜਣੇ ਹੁਣ ਤੱਕ ਲਾਪਤਾ ਹਨ।

ਪੰਜਾਬ ਸਰਕਾਰ ਨੇ ਦੱਸਿਆ ਕਿ ਬਚਾਅ ਅਤੇ ਰਾਹਤ ਕਾਰਵਾਈ ਪੱਖੋ INDRF, ਭਾਰਤੀ ਹਵਾਈ ਸੈਨਾ, ਨੇਵੀ ਅਤੇ ਫੌਜ ਵੱਲੋਂ ਮਦਦ ਪ੍ਰਦਾਨ ਕੀਤੀ ਗਈ ਹੈ| ਜਿਸ ਤਹਿਤ 30-35 ਹੈਲੀਕਾਪਟਰਾਂ ਨੂੰ ਤੈਨਾਤ ਕੀਤਾ ਗਿਆ, BSF ਨੇ ਫਿਰੋਜ਼ਪੁਰ ਵਿੱਚ ਤੈਨਾਤੀ ਕੀਤੀ। ਇਸੀ ਤਰ੍ਹਾਂ ਰਾਜ ਦੀਆਂ ਫੋਜਾਂ (SDRF) ਨੇ ਕਪੂਰਥਲਾ ਵਿੱਚ 2 ਟੀਮਾਂ ਤੈਨਾਤ ਕੀਤੀਆਂ ਹਨ, 144 ਬੋਟਾਂ ਅਤੇ 1 ਰਾਜ ਹੈਲੀਕਾਪਟਰ ਦੀ ਵਰਤੋਂ ਕੀਤੀ ਜਾ ਰਹੀ ਹੈ। ਸਰਕਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 196 ਰਾਹਤ ਕੈਂਪ ਖੋਲ੍ਹੇ ਗਏ ਹਨ, 7,108 ਲੋਕ ਇਨ੍ਹਾਂ ਕੈਂਪਾਂ ਵਿੱਚ ਰਹਿ ਰਹੇ ਹਨ ਅਤੇ 21,929 ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ ਗਿਆ।

ਫਸਲ ਦੇ ਨੁਕਸਾਨ ਬਾਰੇ ਦੱਸਦਿਆਂ ਕਿਹਾ ਕਿ 172,323.16 ਹੈਕਟੇਅਰ ਖੇਤਰ ਵਿੱਚ ਫਸਲ ਨੂੰ ਨੁਕਸਾਨ ਪਹੁੰਚਿਆ ਹੈ ਜਦੋਂਕਿ ਹੜ੍ਹਾਂ ਦੌਰਾਨ ਜਾਨਵਰਾਂ ਦੇ ਹੋਏ ਨੁਕਸਾਨ ਦਾ ਹਾਲ਼ੇ ਤੱਕ ਅੰਦਾਜ਼ਾ ਨਹੀਂ ਲਗਾਇਆ ਜਾ ਸਕਿਆ। ਇਸੀ ਤਰ੍ਹਾਂ ਸੂਬੇ ਵਿੱਚ ਹੋਏ ਘਰਾਂ ਦੇ ਨੁਕਸਾਨ ਦਾ ਪਤਾ ਵੀ ਪਾਣੀ ਉਤਰਨ ਦੇ ਬਾਅਦ ਵਿੱਚ ਲਗਾਇਆ ਜਾ ਸਕੇਗਾ।
 


author

Inder Prajapati

Content Editor

Related News