ਪੁਰਾਣੀ ਰੰਜਿਸ਼ ਕਾਰਨ ਹੋਇਆ 19 ਸਾਲਾ ਮੁੰਡੇ ਦਾ ਕਤਲ, ਪੁਲਸ ਵੱਲੋਂ ਦੋ ਮੁਲਜ਼ਮ ਗ੍ਰਿਫ਼ਤਾਰ

Thursday, Jan 18, 2024 - 05:35 PM (IST)

ਪੁਰਾਣੀ ਰੰਜਿਸ਼ ਕਾਰਨ ਹੋਇਆ 19 ਸਾਲਾ ਮੁੰਡੇ ਦਾ ਕਤਲ, ਪੁਲਸ ਵੱਲੋਂ ਦੋ ਮੁਲਜ਼ਮ ਗ੍ਰਿਫ਼ਤਾਰ

ਜਲੰਧਰ (ਸੁਧੀਰ)- ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਸ ਨੇ 24 ਘੰਟਿਆਂ ਦੇ ਅੰਦਰ ਇਕ ਨੌਜਵਾਨ ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾ ਕੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਪੁਲਸ ਨੇ 17 ਜਨਵਰੀ ਦੀ ਸਵੇਰ ਨੂੰ ਪੰਕਜ ਚੌਧਰੀ ਫੈਕਟਰੀ, ਲੈਦਰ ਕੰਪਲੈਕਸ ਨੇੜਿਓਂ ਇਕ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਛਾਣ ਅੰਕੁਰ (17) ਪੁੱਤਰ ਵਿਮਲੇਸ਼ ਕੁਮਾਰ ਵਾਸੀ ਪਿੰਡ ਸਿਵੜੀ ਪੋ. ਭਾਦਵੇਰਾ PS ਹਰੀਨਾਮਾ ਜ਼ਿਲ੍ਹਾ ਹਰਦੋਈ ਹੁਣ ਨਿਊ ਰਾਜਨ ਨਗਰ ਜਲੰਧਰ ਹੋਈ ਸੀ। ਸਵਪਨ ਸ਼ਰਮਾ ਨੇ ਦੱਸਿਆ ਕਿ ਇਸ ਸਬੰਧ ਵਿਚ ਐੱਫ਼. ਆਈ. ਆਰ. ਨੰਬਰ 5 ਮਿਤੀ 17 ਜਨਵਰੀ 2024 ਅਧੀਨ ਥਾਣਾ ਬਸਤੀ ਬਾਵਾ ਖੇਲ ਵਿਖੇ 302/34 ਆਈ. ਪੀ. ਸੀ. (ਪੀੜਤ ਦੇ ਪਿਤਾ) ਵਿਮਲੇਸ਼ ਕੁਮਾਰ ਪੁੱਤਰ ਪਰਲਾਦ ਵਾਸੀ ਨਿਊ ਰਾਜਨ ਨਗਰ ਜਲੰਧਰ ਦੇ ਬਿਆਨਾਂ 'ਤੇ ਦਰਜ ਕੀਤੀ ਗਈ ਸੀ। 

ਇਹ ਵੀ ਪੜ੍ਹੋ : ਜਲੰਧਰ ਵਿਖੇ ਸਕੂਲ ਦੇ ਪ੍ਰਿੰਸੀਪਲ ਦੀਆਂ ਇਤਰਾਜ਼ਯੋਗ ਹਾਲਾਤ 'ਚ ਤਸਵੀਰਾਂ ਹੋਈਆਂ ਵਾਇਰਲ, ਵੇਖ ਮਾਪਿਆਂ ਦੇ ਵੀ ਉੱਡੇ ਹੋਸ਼

ਪੁਲਸ ਕਮਿਸ਼ਨਰ ਨੇ ਦੱਸਿਆ ਕਿ ਜਾਂਚ ਦੌਰਾਨ ਕਤਲ ਦਾ ਮੁੱਢਲਾ ਕਾਰਨ ਪੁਰਾਣੀ ਰੰਜਿਸ਼ ਅਤੇ ਝਗੜੇ ਦਾ ਪਤਾ ਲੱਗਾ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਨੇ ਰਾਹੁਲ, ਸਾਹਿਲ, ਰਿੰਕੂ (ਕਾਲਪਨਿਕ ਨਾਮ), ਹਨੀ ਵਰਮਾ ਅਤੇ ਅਨੁਰਾਗ ਸਾਰੇ ਵਾਸੀ ਜਲੰਧਰ ਨੂੰ ਕਤਲ ਦੇ ਮੁੱਖ ਮੁਲਜ਼ਮ ਵਜੋਂ ਪਛਾਣ ਲਿਆ ਹੈ। ਇਸੇ ਤਰ੍ਹਾਂ ਸਵਪਨ ਸ਼ਰਮਾ ਨੇ ਦੱਸਿਆ ਕਿ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਪੁਲਸ ਦੀਆਂ ਟੀਮਾਂ ਗਠਿਤ ਕੀਤੀਆਂ ਗਈਆਂ ਸਨ, ਜਿਸ ਤੋਂ ਬਾਅਦ ਦੋ ਦੋਸ਼ੀ ਅਨੁਰਾਗ ਪੁੱਤਰ ਪ੍ਰਦੀਪ ਮਿਸ਼ਰਾ ਵਾਸੀ ਪਿੰਡ ਹੀਰਾਪੁਰ ਕਮਿਨਰ ਥਾਣਾ ਕਲੋਨਲ ਗੰਜ ਜ਼ਿਲ੍ਹਾ ਗੋਂਡਾ, ਉੱਤਰ ਪ੍ਰਦੇਸ਼ ਵਾਸੀ ਪੰਨੂ ਵਿਹਾਰ ਬਸਤੀ ਬਾਵਾ ਖੇਲ ਜਲੰਧਰ ਵਿਖੇ ਕਿਰਾਏਦਾਰ ਹਨ ਅਤੇ ਰਿੰਕੂ (ਕਾਲਪਨਿਕ ਨਾਮ) ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਸ ਕਮਿਸ਼ਨਰ ਨੇ ਦੱਸਿਆ ਕਿ ਪੁਲਸ ਨੇ ਮੋਟਰਸਾਈਕਲ PB08-CN-0719 ਵੀ ਬਰਾਮਦ ਕਰ ਲਿਆ ਹੈ, ਜੋ ਉਨ੍ਹਾਂ ਵੱਲੋਂ ਵਰਤਿਆ ਗਿਆ ਸੀ। ਉਨ੍ਹਾਂ ਕਿਹਾ ਕਿ ਬਾਕੀ ਦੋਸ਼ੀਆਂ ਨੂੰ ਫੜਨ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਹ ਸਲਾਖਾਂ ਪਿੱਛੇ ਹੋਣਗੇ। ਸਵਪਨ ਸ਼ਰਮਾ ਨੇ ਸ਼ਹਿਰ ਵਿੱਚ ਅਮਨ-ਕਾਨੂੰਨ ਨੂੰ ਹਰ ਤਰ੍ਹਾਂ ਨਾਲ ਬਰਕਰਾਰ ਰੱਖਣ ਲਈ ਦ੍ਰਿੜ ਵਚਨਬੱਧਤਾ ਦੁਹਰਾਈ, ਜਿਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਇਹ ਵੀ ਪੜ੍ਹੋ :  ਜਲੰਧਰ: 19 ਸਾਲਾ ਮੁੰਡੇ ਦੇ ਕਤਲ ਮਾਮਲੇ 'ਚ 'ਲਵ ਐਂਗਲ' ਆਇਆ ਸਾਹਮਣੇ, CCTV ਫੁਟੇਜ 'ਚ 5 ਸ਼ੱਕੀ ਕੈਦ
 

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News