ਨਾਭਾ ਤੋਂ ਮੰਦਭਾਗੀ ਖ਼ਬਰ, ਮਾਪਿਆਂ ਦੇ ਇਕਲੌਤੇ 18 ਸਾਲਾ ਪੁੱਤ ਦੀ ਨਸ਼ੇ ਨਾਲ ਮੌਤ, ਅਗਲੇ ਮਹੀਨੇ ਜਾਣਾ ਸੀ ਇਟਲੀ

Thursday, Oct 06, 2022 - 04:04 PM (IST)

ਨਾਭਾ ਤੋਂ ਮੰਦਭਾਗੀ ਖ਼ਬਰ, ਮਾਪਿਆਂ ਦੇ ਇਕਲੌਤੇ 18 ਸਾਲਾ ਪੁੱਤ ਦੀ ਨਸ਼ੇ ਨਾਲ ਮੌਤ, ਅਗਲੇ ਮਹੀਨੇ ਜਾਣਾ ਸੀ ਇਟਲੀ

ਨਾਭਾ (ਰਾਹੁਲ) : ਨਾਭਾ ਬਲਾਕ ਦੇ ਪਿੰਡ ਮੈਹਸ ਤੋਂ ਬਹੁਤ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਮਾਪਿਆਂ ਦੇ ਇਕਲੌਤੇ 18 ਸਾਲਾ ਪੁੱਤ ਦੀ ਨਸ਼ੇ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਪਿੰਡ ਮੈਹਸ ਦਾ ਰਹਿਣ ਵਾਲਾ ਗੁਰਬਖਸ਼ੀਸ਼ ਸਿੰਘ (18) ਮਾਪਿਆਂ ਦਾ ਇਕੱਲਾ ਮੁੰਡਾ ਸੀ, ਜਿਸ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਹੈ। ਗੁਰਬਖਸ਼ੀਸ਼ ਦੇ ਪਿਤਾ ਇਟਲੀ ਰਹਿੰਦੇ ਸਨ ਅਤੇ ਉਹ ਤੇ ਉਸਦੀ ਮਾਤਾ ਪੰਜਾਬ ਹੀ ਹਨ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਗੁਰਬਖਸ਼ੀਸ਼ ਨੇ ਅਗਲੇ ਮਹੀਨੇ ਆਪਣੇ ਪਿਤਾ ਕੋਲ ਇਟਲੀ ਜਾਣਾ ਸੀ।

ਇਹ ਵੀ ਪੜ੍ਹੋ- ਮਲੋਟ 'ਚ ਸ਼ਰਮਸਾਰ ਹੋਈ ਇਨਸਾਨੀਅਤ, 14 ਸਾਲਾ ਜਬਰ-ਜ਼ਿਨਾਹ ਪੀੜਤਾ ਨੇ ਦਿੱਤਾ ਮ੍ਰਿਤਕ ਬੱਚੇ ਨੂੰ ਜਨਮ

ਮ੍ਰਿਤਕ ਦੀ ਮਾਤਾ ਅਮਨਦੀਪ ਕੌਰ ਨੇ ਦੱਸਿਆ ਕਿ ਬੀਤੇ ਦੁਸਹਿਰੇ ਵਾਲੇ ਦਿਨ ਸ਼ਾਮ ਨੂੰ ਗੁਰਬਖਸ਼ੀਸ਼ ਇਹ ਕਹਿ ਕੇ ਉਨ੍ਹਾਂ ਕੋਲੋਂ 500 ਰੁਪਏ ਲੈ ਕੇ, ਕਿ ਉਹ ਦੁਸਹਿਰਾ ਦੇਖਣ ਜਾ ਰਿਹਾ ਹੈ ਪਰ ਕੁਝ ਦੇਰ ਬਾਅਦ ਕਿਸੇ ਵਿਅਕਤੀ ਘਰ ਆ ਕੇ ਦੱਸਦਾ ਹੈ ਕਿ ਉਨ੍ਹਾਂ ਦਾ ਮੁੰਡਾ ਪਿੰਡ ਦੇ ਹੀ ਕਰੀਬ ਗੱਡੀ 'ਚ ਬੋਹੇਸ਼ੀ ਦੀ ਹਾਲਤ 'ਚ ਪਾਇਆ ਹੋਇਆ ਹੈ। ਇਸ ਸੰਬੰਧੀ ਪਤਾ ਲੱਗਣ 'ਤੇ ਜਦੋਂ ਪਰਿਵਾਰ ਵਾਲੇ ਗੱਡੀ ਕੋਲ ਜਾ ਕੇ ਦੇਖਦੇ ਹਨ ਤਾਂ ਉਨ੍ਹਾਂ ਦੇ ਪੈਰਾਂ ਹੇਠਾਂ ਜ਼ਮੀਨ ਖੀਸਕ ਜਾਂਦੀ ਹੈ। ਉਸ ਵੇਲੇ ਤੱਕ ਗੁਰਬਖਸ਼ੀਸ਼ ਦੀ ਮੌਤ ਹੋ ਚੁੱਕੀ ਹੁੰਦੀ ਹੈ। ਗੁਰਬਖਸ਼ੀਸ਼ ਦੀ ਹਾਲਤ ਬਹੁਤ ਬੁਰੀ ਹੋਈ ਪਈ ਸੀ। ਪੁੱਤ ਦੀ ਮ੍ਰਿਤਕ ਦੇਹ ਨੂੰ ਦੇਖ ਕੇ ਮਾਂ ਦਾ ਰੋ-ਰੋ ਬੁਰਾ ਹਾਲ ਹੈ। ਪਰਿਵਾਰ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ 50 ਦੇ ਕਰੀਬ ਨੌਜਵਾਨ ਨਸ਼ੇ ਦੀ ਦਲਦਲ 'ਚ ਫਸੇ ਹਨ ਪਰ ਸਰਕਾਰ ਵੱਲੋਂ ਕੁਝ ਵੀ ਨਹੀਂ ਕੀਤਾ ਜਾ ਰਿਹਾ। ਮ੍ਰਿਤਕ ਦੇ ਤਾਏ ਨੇ ਕਿਹਾ ਕਿ ਸਾਨੂੰ ਇਸ ਬਾਰੇ ਨਹੀਂ ਪਤਾ ਕੇ ਉਸਨੂੰ ਕਿਸ ਨੇ ਨਸ਼ਾ ਦਿੱਤਾ ਹੈ। 

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News