ਜਲੰਧਰ 'ਚ ਨਾਕੇ ਦੌਰਾਨ ਨੌਜਵਾਨ ਤੋਂ 18 ਲੱਖ ਰੁਪਏ ਬਰਾਮਦ (ਵੀਡੀਓ)
Saturday, Apr 20, 2019 - 06:30 PM (IST)
ਜਲੰਧਰ (ਬਿਊਰੋ, ਜਸਪ੍ਰੀਤ, ਰਮਨ) : ਅੱਜ ਦੁਪਿਹਰ ਕੋਰੀਅਰ ਕਰਨ ਵਾਲੇ ਨੌਜਵਾਨ ਤੋਂ ਜਲੰਧਰ ਦੇ ਡੀ. ਪੀ. ਆਰ. ਓ. ਆਫਿਸ ਦੇ ਬਾਹਰ 18 ਲੱਖ 63 ਹਜ਼ਾਰ ਦੀ ਰਕਮ ਬਰਾਮਦ ਕੀਤੀ। ਮੌਕੇ 'ਤੇ ਮੌਜੂਦ ਡੀ. ਐੱਸ. ਪੀ. ਸੰਜੇ ਚੌਧਰੀ ਦੀ ਅਗਵਾਈ ਹੇਠ ਸੀ. ਆਰ. ਪੀ. ਐੱਫ. ਵਲੋਂ ਤਸੱਲੀਬਖ਼ਸ਼ ਜਵਾਬ ਨਾ ਮਿਲਣ 'ਤੇ ਰਕਮ ਨੂੰ ਕਬਜ਼ੇ 'ਚ ਲੈ ਲਿਆ। ਇਸ ਮੌਕੇ ਸੈਕਸ਼ਨ ਕਮਾਂਡਰ ਏ. ਐੱਸ. ਆਈ. ਰਾਜਿੰਦਰ ਵੀ ਮੌਜੂਦ ਸਨ।
ਦੱਸ ਦਈਏ ਕਿ ਥਾਣਾ 4 ਦੇ ਅਧੀਨ ਪੈਂਦੇ ਸਕਾਈ ਲਾਰਕ ਚੈਂਕ ਨੇੜਿਓ ਪੁਲਸ ਨੇ ਨਾਕੇਬੰਦੀ ਦੌਰਾਨ ਸਵਿਫਟ ਡਿਜ਼ਾਈਰ ਗੱਡੀ ਨੰਬਰ 08 ਡੀ. ਜੇ. 3120 'ਚੋਂ ਲੱਖਾਂ ਦਾ ਕੈਸ਼ ਬਰਾਮਦ ਕੀਤਾ ਹੈ। ਮੌਕੇ 'ਤੇ ਮੌਜੂਦ ਥਾਣਾ 4 ਦੇ ਮੁਖੀ ਕਮਲਜੀਤ ਸਿੰਘ ਨੇ ਦੱਸਿਆ ਕਿ ਲੋਕ ਸਭਾ ਚੋਣ ਕਮਿਸ਼ਨ ਦੀ ਐੱਸ. ਟੀ. ਐੱਫ. ਟੀਮ ਨੂੰ ਬੁਲਾ ਕੇ ਨਕਦੀ ਨੂੰ ਕਬਜ਼ੇ 'ਚ ਲੈ ਲਿਆ ਹੈ। ਕਾਰ ਚਾਲਕ ਦੀਪਕ ਭੰਡਾਰੀ ਪੁੱਤਰ ਵਿਸ਼ਵਾਸ ਨਾਥ ਨਿਵਾਸੀ ਰਾਜਾ ਗਾਰਡਨ ਜੋ ਕਿ ਇੰਟਰਨੈਸ਼ਨਲ ਕੋਰੀਅਰ ਕੰਪਨੀ ਦਾ ਮਾਲਕ ਹੈ, ਕੈਸ਼ ਸੰਬੰਧੀ ਕੋਈ ਦਸਤਾਵੇਜ਼ ਪੁਲਸ ਨੂੰ ਦਿਖਾ ਨਹੀਂ ਪਾਇਆ। ਪੁਲਸ ਨੇ ਕੈਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।