17 ਨੂੰ ਨਹੀਂ ਪੈਣਗੀਆਂ ਮੱਲਾਂਵਾਲਾ ਵਿਚ ਵੋਟਾਂ
Friday, Dec 08, 2017 - 07:29 AM (IST)
ਫਿਰੋਜ਼ਪੁਰ- ਮੱਲਾਂਵਾਲਾ 'ਚ ਬੀਤੇ ਦਿਨੀਂ ਅਕਾਲੀ ਦਲ ਅਤੇ ਕਾਂਗਰਸੀ ਵਰਕਰਾਂ ਵਿਚਕਾਰ ਹੋਈ ਫਾਇਰਿੰਗ ਅਤੇ ਪੱਥਰਬਾਜ਼ੀ ਨੂੰ ਲੈ ਕੇ ਅਕਾਲੀ ਵਰਕਰਾਂ ਵਲੋਂ ਲਾਏ ਗਏ ਧਰਨੇ ਦੌਰਾਨ ਚੋਣ ਕਮੀਸ਼ਨ ਨੇ ਇਹ ਫੈਸਲਾ ਕੀਤਾ ਹੈ ਕਿ 17 ਦਸੰਬਰ ਮੱਲਾਂਵਾਲਾ ਵਿਚ ਵੋਟਾਂ ਨਹੀਂ ਪੈਣਗੀਆਂ। ਹੁਣ ਇਹ ਵੋਟਾਂ 20 ਦਸੰਬਰ ਨੂੰ ਪਾਈਆਂ ਜਾਣਗੀਆਂ। ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਭਰੇ ਜਾ ਸਕਦੇ ਹਨ, ਉਸ ਵਿਚ ਕੋਈ ਰੋਕ ਨਹੀਂ ਹੈ।
