ਪਿੰਡ ਚੌਂਤਾ ''ਚ ਸਰਕਾਰੀ ਸਕੂਲ ਦੇ 17 ਵਿਦਿਆਰਥੀਆਂ ਨੂੰ ਹੋਇਆ ''ਕੋਰੋਨਾ'', ਅਧਿਆਪਕ ਤੇ ਚਪੜਾਸੀ ਵੀ ਪਾਜ਼ੇਟਿਵ
Tuesday, Feb 16, 2021 - 12:40 PM (IST)
ਮਾਛੀਵਾੜਾ ਸਾਹਿਬ (ਟੱਕਰ) : ਪੰਜਾਬ 'ਚ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਘਟਣ ਤੋਂ ਬਾਅਦ ਸਰਕਾਰ ਵੱਲੋਂ ਸਰਕਾਰੀ ਸਕੂਲ ਖੋਲ੍ਹ ਦਿੱਤੇ ਗਏ ਹਨ ਪਰ ਹਲਕਾ ਸਾਹਨੇਵਾਲ ਦੇ ਪਿੰਡ ਚੌਂਤਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਤੇ ਕੋਰੋਨਾ ਸੰਕਟ ਛਾ ਗਿਆ। ਸਕੂਲ ਦੇ 17 ਵਿਦਿਆਰਥੀ, 2 ਅਧਿਆਪਕ ਅਤੇ ਇੱਕ ਚਪੜਾਸੀ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਚੌਂਤਾ ਦੇ ਸਰਕਾਰੀ ਸਕੂਲ ਦੀ ਇੱਕ ਅਧਿਆਪਕਾ ਕੋਰੋਨਾ ਪਾਜ਼ੇਟਿਵ ਆਈ ਸੀ, ਜਿਸ ਤੋਂ ਬਾਅਦ ਸਿਹਤ ਮਹਿਕਮੇ ਨੇ ਸਕੂਲ 'ਚ ਟੈਸਟ ਕਰਨੇ ਸ਼ੁਰੂ ਕਰ ਦਿੱਤੇ।
ਇਹ ਵੀ ਪੜ੍ਹੋ : ਪੁੱਠੀ ਪੈ ਗਈ ਆਸ਼ਕ ਨਾਲ ਮਿਲ ਕੇ ਪਤੀ ਖ਼ਿਲਾਫ਼ ਖੇਡੀ ਚਾਲ, ਸੋਚਿਆ ਨਹੀਂ ਸੀ ਇੰਝ ਪਾਸਾ ਪਲਟ ਜਾਵੇਗਾ
ਸਿਹਤ ਮਹਿਕਮੇ ਨੇ ਹੁਣ ਤੱਕ ਸਕੂਲ 'ਚ ਪੜ੍ਹਦੇ ਕੁੱਲ 747 ਵਿਦਿਆਰਥਿਆਂ 'ਚੋਂ 410 ਵਿਦਿਆਰਥੀਆਂ ਦੇ ਟੈਸਟ ਕੀਤੇ, ਜਿਨ੍ਹਾਂ ’ਚੋਂ 17 ਦੀ ਰਿਪੋਰਟ ਪਾਜ਼ੇਟਿਵ ਆ ਗਈ। ਇਹ ਸਾਰੇ ਵਿਦਿਆਰਥੀ ਵੱਖ-ਵੱਖ ਜਮਾਤਾਂ ਦੇ ਦੱਸੇ ਜਾ ਰਹੇ ਹਨ। ਇਸ ਤੋਂ ਇਲਾਵਾ ਮਹਿਕਮੇ ਨੇ 20 ਅਧਿਆਪਕਾਂ ਦਾ ਕੋਰੋਨਾ ਟੈਸਟ ਕੀਤਾ, ਜਿਸ ’ਚ ਇੱਕ ਹੋਰ ਅਧਿਆਪਕ ਪਾਜ਼ੇਟਿਵ ਆਇਆ ਅਤੇ ਨਾਲ ਹੀ ਸਕੂਲ ’ਚ ਕੰਮ ਕਰਨ ਵਾਲਾ ਚਪੜਾਸੀ ਵੀ ਇਸ ਬੀਮਾਰੀ ਦੀ ਲਪੇਟ ’ਚ ਆ ਗਿਆ।
ਇਹ ਵੀ ਪੜ੍ਹੋ : ਪਤੀ ਨੇ ਦਰਿੰਦਗੀ ਦੀਆਂ ਹੱਦਾਂ ਟੱਪੀਆਂ, ਮੰਗ ਪੂਰੀ ਨਾ ਕਰਨ 'ਤੇ ਪਤਨੀ ਦਾ ਕੀਤਾ ਅਜਿਹਾ ਹਾਲ
ਸਕੂਲ ’ਚ ਮਿਡ-ਡੇਅ-ਮੀਲ ਤਿਆਰ ਕਰਨ ਵਾਲੇ ਸਾਰੇ ਮੁਲਾਜ਼ਮਾਂ ਦੇ ਕੋਰੋਨਾ ਟੈਸਟ ਕੀਤੇ ਗਏ, ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ। ਸਕੂਲ ਦੀ ਪ੍ਰਿੰਸੀਪਲ ਰੋਮਾ ਰਾਣੀ ਅਨੁਸਾਰ ਸਕੂਲ ’ਚ ਹੋਰ ਵੀ ਜੋ ਵਿਦਿਆਰਥੀ ਹਨ, ਉਨ੍ਹਾਂ ਦੀ ਸਿਹਤ ਮਹਿਕਮੇ ਵੱਲੋਂ ਕੋਰੋਨਾ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਸਕੂਲ 'ਚ ਵਿਦਿਆਰਥੀਆਂ ਦੀ ਪੜ੍ਹਾਈ ਚੱਲ ਰਹੀ ਹੈ ਅਤੇ ਨਾਲ ਹੀ ਸਰਕਾਰ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਵਿਦਿਆਰਥੀਆਂ ਦੇ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਬਹਾਲ ਰੱਖੀ ਗਈ ਹੈ।
ਇਹ ਵੀ ਪੜ੍ਹੋ : ਬੇਅਬਾਦ ਪਲਾਟ ’ਚੋਂ ਮਿਲਿਆ 'ਮਨੁੱਖੀ ਪਿੰਜਰ', ਸਿਰ ਨਾਲੋਂ ਵੱਖ ਪਿਆ ਸੀ ਧੜ
ਉਨ੍ਹਾਂ ਕਿਹਾ ਕਿ ਹਰੇਕ ਵਿਦਿਆਰਥੀ ਸਕੂਲ ’ਚ ਦਾਖ਼ਲ ਹੋਣ ਤੋਂ ਪਹਿਲਾਂ ਆਪਣੇ ਹੱਥ ਸੈਨੀਟਾਈਜ਼ ਕਰਦਾ ਹੈ ਅਤੇ ਸਟਾਫ਼ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਬੀਮਾਰੀ ਦੇ ਫੈਲਾਅ ਤੋਂ ਬਚਾਅ ਲਈ ਨਿਯਮਾਂ ਦੀ ਪਾਲਣਾ ਜ਼ਰੂਰ ਕੀਤੀ ਜਾਵੇ।
ਨੋਟ : ਪਿੰਡ ਚੌਂਤਾ ਦੇ ਸਰਕਾਰੀ ਸਕੂਲ 'ਚ ਛਾਏ ਕੋਰੋਨਾ ਸੰਕਟ ਬਾਰੇ ਦਿਓ ਆਪਣੀ ਰਾਏ