ਲੁਧਿਆਣਾ 'ਚ ਕੋਰੋਨਾ ਦਾ ਕਹਿਰ, 17 ਨਵੇਂ ਪਾਜ਼ੇਟਿਵ ਮਰੀਜ਼ ਆਏ ਸਾਹਮਣੇ
Monday, Jun 08, 2020 - 10:26 PM (IST)
ਲੁਧਿਆਣਾ,(ਸਹਿਲਗ) : ਪਹਿਲਾਂ ਤੋਂ ਹੀ ਇਕ ਨਿੱਜੀ ਹਸਪਤਾਲ ਵਿਚ ਭਰਤੀ ਡਾਕਟਰ ਯੁਗਲ ਤੋਂ ਬਾਅਦ ਖੰਨਾ ਦੇ ਇਕ ਹੋਰ ਡਾਕਟਰ ਜੋੜੇ ਨੂੰ ਕੋਰੋਨਾ ਪਾਜ਼ੇਟਿਵ ਆਇਆ ਹੈ। ਉਨ੍ਹਾਂ ਤੋਂ ਇਲਾਵਾ ਉਨ੍ਹਾਂ ਦੀਆਂ ਦੋ ਔਰਤ ਮੁਲਾਜ਼ਮਾਂ ਇਕ ਨਰਸ ਅਤੇ ਇਕ ਹੋਰ ਮੁਲਾਜ਼ਮ ਵੀ ਇਨਫੈਕਟਿਡ ਹੋਈਆਂ ਹਨ। ਸਾਰੇ ਮਰੀਜ਼ ਪਹਿਲਾਂ ਤੋਂ ਪਾਜ਼ੇਟਿਵ ਆ ਚੁੱਕੇ ਡਾਕਟਰ ਜੋੜੇ ਦੇ ਸੰਪਰਕ ਵਿਚ ਆਉਣ ਕਾਰਨ ਪਾਜ਼ੇਟਿਵ ਹੋਏ ਦੱਸੇ ਜਾਂਦੇ ਹਨ। ਜਿਸ ਹਸਪਤਾਲ ਵਿਚ ਸਾਰੇ ਮਿਲ ਕੇ ਕੰਮ ਕਰਦੇ ਹਨ, ਉਸ ਨੂੰ ਬੰਦ ਕਰ ਕੇ ਉਥੇ ਕੁਅਰੰਟਾਈਨ ਸੈਂਟਰ ਬਣਾ ਦਿੱਤਾ ਗਿਆ ਹੈ। ਉਹ 20 ਤੋਂ 25 ਵਿਅਕਤੀਆਂ ਨੂੰ ਵੱਖਰਾ ਰੱÎਖਆ ਗਿਆ। ਇਨ੍ਹਾਂ ਵਿਚ ਜ਼ਿਆਦਾਤਰ ਹਪਸਤਾਲ ਨਾਲ ਸਬੰਧਤ ਹਨ। ਜਾਣਕਾਰੀ ਦਿੰਦਿਆਂ ਦਿੰਦੇ ਹੋਏ ਸਿਵਲ ਹਸਪਤਾਲ ਖੰਨਾ ਦੇ ਸੀਨੀਅਰ ਮੈਡੀਕਲ ਅਫਸਰ ਡਾ. ਰਜਿੰਦਰ ਗੁਲਾਟੀ ਨੇ ਦੱਸਿਆ ਕਿ ਸਾਰੇ 6 ਮਰੀਜ਼ਾਂ ਨੂੰ ਸਿਵਲ ਹਸਪਤਾਲ ਖੰਨਾ ਵਿਚ ਬਣੇ ਆਈਸੋਲੇਸ਼ਨ ਵਾਰਡ ਵਿਚ ਸ਼ਿਫਟ ਕਰ ਦਿੱਤਾ ਗਿਆ ਹੈ। ਡਾਕਟਰ ਦੀ ਉਮਰ 57 ਸਾਲ ਜਦੋਂਕਿ ਉਨ੍ਹਾਂ ਦੀ ਪਤਨੀ ਦੀ 54, ਦੋ ਔਰਤ ਮੁਲਾਜ਼ਮਾਂ ਦੀ ਉਮਰ 19-19 ਸਾਲ, ਨਰਸ ਦੀ 29 ਅਤੇ ਇਕ ਪੁਰਸ਼ ਮੁਲਾਜ਼ਮ ਦੀ 47 ਸਾਲ ਦੱਸੀ ਜਾਂਦੀ ਹੈ।
ਮ੍ਰਿਤਕ ਔਰਤ ਦੇ ਸੰਪਰਕ ਵਿਚ ਆ ਕੇ ਮਾਂ-ਬੇਟੀ ਨੂੰ ਹੋਇਆ ਕੋਰੋਨਾ
ਛਾਉਣੀ ਮੁਹੱਲੇ ਵਿਚ ਇਕ 42 ਸਾਲਾ ਔਰਤ ਦੀ 13 ਸਾਲਾ ਬੇਟੀ ਨੂੰ ਕੋਰੋਨਾ ਪਾਜ਼ੇਟਿਵ ਆਇਆ ਹੈ । ਸਿਹਤ ਵਿਭਾਗ ਦੇ ਮੁਲਾਜ਼ਮ ਦੋਵੇਂ ਮਰੀਜ਼ ਬੀਤੇ ਦਿਨ ਕੋਰੋਨਾ ਵਾਇਰਸ ਨਾਲ ਮਰਨ ਵਾਲੀਆਂ ਔਰਤ ਦੇ ਸੰਪਰਕ ਵਿਚ ਆ ਕੇ ਪਾਜ਼ੇਟਿਵ ਹੋਏ ਹਨ। ਇਕ ਹੋਰ ਅੰਡਰ ਟ੍ਰਾਇਲ ਇਨਫੈਕਟਿਡ ਸਥਾਨਕ ਬ੍ਰੋਸਟਲ ਜੇਲ ’ਚ ਠੀਕ ਹੈ। 30 ਸਾਲਾ ਅੰਡਰ ਟ੍ਰਾਇਲ ਕੋਰੋਨਾ ਪਾਜ਼ੇਟਿਵ ਹੋਇਆ ਹੈ। ਪਹਿਲਾਂ ਵੀ ਕਈ ਅੰਡਰ ਟ੍ਰਾਇਲ ਕੋਰੋਨਾ ਪਾਜ਼ੇਟਿਵ ਆ ਚੁੱਕੇ ਹਨ।
ਓਮੈਕਸ ਰਾਇਲ ਰੈਜ਼ੀਡੈਂਸੀ ਵਿਚ ਦੋ ਹੋਰ ਮਰੀਜ਼ ਕੋਰੋਨਾ ਪਾਜ਼ੇਟਿਵ
ਓਮੈਕਸ ਰਾਇਲ ਰਿਜੈਂਸੀ ਵਿਚ ਕੋਰੋਨਾ ਪਾਜ਼ੇਟਿਵ ਦੇ ਦੋ ਹੋਰ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਵਿਚ 35 ਸਾਲਾ ਪੁਰਸ਼ ਅਤੇ ਉਸ ਦੀ 1 ਸਾਲ ਦੀ ਬੇਟੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਕੱਲ ਇਕ 30 ਸਾਲਾਂ ਔਰਤ ਮਰੀਜ਼ ਪਹਿਲਾਂ ਹੀ ਪਾਜ਼ੇਟਿਵ ਆ ਚੁੱਕੀ ਹੈ। ਤਿੰਨੋ ਇਕ ਹੀ ਪਰਿਵਾਰ ਨਾਲ ਸਬੰਧਤ ਦੱਸੇ ਜਾਂਦੇ ਹਨ।ਸਿਹਤ ਵਿਭਾਗ ਵੱਲੋਂ ਜਾਰੀ ਰਿਪੋਰਟ ਵਿਚ ਉਪਰੋਕਤ ਤੋਂ ਇਲਾਵਾ ਹੋਰਨਾਂ ਮਰੀਜ਼ਾਂ ਵਿਚ ਕੁਵੈਤ ਤੋਂ ਆਉਣ ਵਾਲੇ 2 ਮਰੀਜ਼ ਜਿਸ ਵਿਚ 28 ਸਾਲਾਂ ਅਤੇ 25 ਸਾਲਾਂ ਮਰੀਜ਼ ਸ਼ਾਮਲ ਹਨ, ਤੋਂ ਇਲਾਵਾ ਇਸਲਾਮਗੰਜ ਦਾ ਇਕ 32 ਸਾਲਾ ਅਤੇ ਮਰੀਜ਼ ਕੋਰੋਨਾ ਤੋਂ ਪੀੜਤ ਹੋਇਆ ਹੈ, ਜੋ ਪੇਸ਼ੇ ਵਜੋਂ ਡ੍ਰਾਈਵਰ ਹੈ ਅਤੇ ਰਾਜਸਥਾਨ ਤੋਂ ਵਾਪਸ ਆਇਆ ਦੱਸਿਆ ਜਾਂਦਾ ਹੈ। ਹੋਰਨਾਂ ਮਰੀਜ਼ਾਂ ਵਿਚ ਫਲੂ ਕਾਰਨਰ ’ਤੇ ਜਾਂਚ ਦੌਰਾਨ ਪਾਜ਼ੇਟਿਵ ਆਇਆ ਦਸਮੇਸ਼ ਨਗਰ ਦਾ 30 ਸਾਲਾਂ ਮਰੀਜ਼ ਨੂਰਵਾਲਾ ਰੋਡ ਸਥਿਤ ਵਿਵੇਕ ਧਾਮ ਤੋਂ 40 ਸਾਲਾਂ ਮਰੀਜ਼ ਅਤੇ ਤਾਜਪੁਰ ਇਲਾਕੇ ਵਿਚ ਸਥਿਤ ਵਿਸ਼ਵਕਰਮਾ ਕਾਲੋਨੀ ਦਾ 48 ਸਾਲਾਂ ਮਰੀਜ਼ ਜੋ ਹਿਮਾਚਲ ਦੇ ਕਾਲਾ ਅੰਬ ’ਚ ਸਥਿਤ ਫਾਰਮਾ ਕੰਪਨੀ ਵਿਚ ਕੰਮ ਕਰਦਾ ਹੈ।