ਕੋਵਿਡ-19 ਦਾ ਕਹਿਰ ਜਾਰੀ, 4 ਗਰਭਵਤੀ ਔਰਤਾਂ ਸਮੇਤ 16 ਮਰੀਜ਼ ਪਾਜ਼ੇਟਿਵ

Saturday, Jun 06, 2020 - 11:39 PM (IST)

ਲੁਧਿਆਣਾ, (ਸਹਿਗਲ)- ਕੋਰੋਨਾ ਵਾਇਰਸ ਨੇ ਗਰਭਵਤੀ ਔਰਤਾਂ ’ਤੇ ਕਹਿਰ ਵਰ੍ਹਾ ਦਿੱਤਾ ਹੈ । ਅੱਜ 4 ਗਰਭਵਤੀ ਔਰਤਾਂ ਕੋਰੋਨਾ ਵਾਇਰਸ ਨਾਲ ਪਾਜ਼ੇਟਿਵ ਸਾਹਮਣੇ ਆਈਆਂ ਹਨ, ਜਦਕਿ ਕੱਲ ਡੀ.ਐੱਮ.ਸੀ. ਹਸਪਤਾਲ ਦੀ ਅਸਿਸਟੈਂਟ ਨਰਸਿੰਗ ਸੁਪਰਵਾਇਜ਼ਰ ਜੋ ਗਰਭਵਤੀ ਦੱਸੀ ਜਾਂਦੀ ਹੈ, ਵੀ ਕੋਰੋਨਾ ਪਾਜ਼ੇਟਿਵ ਆ ਚੁੱਕੀ ਹੈ। ਦਯਾਨੰਦ ਹਸਪਤਾਲ ਦੇ ਨੋਡਲ ਅਫਸਰ ਡਾ.ਅਸ਼ਵਨੀ ਚੌਧਰੀ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਅਸਿਸਟੈਂਟ ਨਰਸਿੰਗ ਸੁਪਰਵਾਇਜ਼ਰ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਸਟਾਫ ਦੇ 28 ਮੁਲਾਜ਼ਮਾਂ ਨੂੰ ਕੁਆਰੰਟਾਈਨ ਕੀਤਾ ਗਿਆ ਹੈ । ਹੋਰਨਾਂ ਗਰਭਵਤੀ ਔਰਤਾਂ ਵਿਚ 23 ਸਾਲਾ ਅਤੇ 22 ਸਾਲਾਂ ਹੈਬੋਵਾਲਾਂ ਕਲਾਂ, 23 ਸਾਲਾ ਮੁੰਡੀਆਂ ਕਲਾਂ, 24 ਸਾਲਾ ਦਸਮੇਸ਼ ਨਗਰ ਦੀਆਂ ਰਹਿਣ ਵਾਲੀਆਂ ਹਨ । ਵਾਇਰਸ ਤੋਂ ਪਹਿਲਾਂ ਹੀ ਬਿਮਾਰ ਚੱਲ ਰਹੇ ਫੋਰਟਿਸ ਹਸਪਤਾਲ ਵਿਚ ਦਾਖਲ ਕੈਂਸਰ ਤੋਂ ਪੀੜਤ ਇਕ 67 ਸਾਲਾਂ ਮਰੀਜ਼, ਜੋ ਜਲੰਧਰ ਦਾ ਰਹਿਣ ਵਾਲਾ ਹੈ । ਉਥੋਂ ਦੇ ਇਕ ਨਿੱਜੀ ਹਸਪਤਾਲ ਤੋਂ ਰੈਫਰ ਹੋ ਕੇ ਇੱਥੇ ਆਇਆ ਹੈ, ਤੋਂ ਇਲਾਵਾ 35 ਸਾਲਾ ਮਰੀਜ਼ ਨੇਤਾ ਜੀ ਨਗਰ ਹੈਬੋਵਾਲ ਕਲਾਂ, 67 ਸਾਲਾ ਮਹਿਲ ਦਿਲਬਾਗ ਕਾਲੋਨੀ ਐਕਸਟੈਂਸ਼ਨ, 27 ਸਾਲਾ ਖੰਨਾ ਦੇ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਭਰਤੀ ਹੋਈ ਹੈ । 37 ਸਾਲਾ ਔਰਤ ਪਾਜ਼ੇਟਿਵ ਮਰੀਜ਼ ਦੇ ਸੰਪਰਕ ਵਿਚ ਆਉਣ ਕਰਨ ਪੀੜਤ ਹੋਈ ਦੋਰਾਹਾ ਦੀ ਰਹਿਣ ਵਾਲੀ ਹੈ । ਉਪਰੋਕਤ ਤੋਂ ਇਲਾਵਾ 53 ਸਾਲਾ ਔਰਤ ਨਿਊ ਦੀਪ ਨਗਰ ਸਿਵਲ ਲਾਈਨ, 65 ਸਾਲਾ ਔਰਤ ਹਬੀਬਗੰਜ, 29 ਸਾਲਾ ਵਿਅਕਤੀ ਪਿੰਡ ਜੱਸੋਵਾਲ, 23 ਸਾਲਾ ਔਰਤ ਜੋ ਇਕ ਬੈਂਕ ਵਿਚ ਕੰਮ ਕਰਦੀ ਹੈ । ਦਿੱਲੀ ਦੀ ਰਹਿਣ ਵਾਲੀ ਹੈ ਆਪਣੇ ਭਰਾ ਦੇ ਸੰਪਰਕ ਵਿਚ ਆਉਣ ਕਾਰਨ ਪਾਜ਼ੇਟਿਵ ਹੋਈ ।

ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ ਇਕ ਟੀ. ਬੀ. ਦਾ ਮਰੀਜ਼ ਵੀ ਇਨਫੈਕਟਡ ਪਾਇਆ ਗਿਆ ਹੈ । 48 ਸਾਲਾ ਔਰਤ ਕੋਟ ਮੰਗਲ ਸਿੰਘ ਅਤੇ ਇਕ ਹੋਰ ਕੇਸ ਵਿਚ ਗਰਭਵਤੀ ਔਰਤ ਦੇ 33 ਸਾਲਾ ਪਤੀ ਵੀ ਅੱਜ ਕੋਰੋਨਾ ਪਾਜ਼ੇਟਿਵ ਆਏ ਹਨ । ਡੀ. ਐੱਮ. ਸੀ. ਦੇ ਫਲੂ ਕਾਰਨਰ 'ਤੇ ਇਕ 30 ਸਾਲਾਂ ਔਰਤ ਜੋ ਓਮੈਕਸ ਰਾਇਲ ਰੈਜ਼ੀਡੈਂਸੀ ਕੋਲ ਰਹਿਣ ਵਾਲੀ ਵੀ ਕੋਰੋਨਾ ਪਾਜ਼ੇਟਿਵ ਹੈ । ਹਰ ਰੋਜ਼ ਵਧ ਰਹੇ ਕੋਰੋਨਾ ਕੇਸਾਂ 'ਤੇ ਟਿੱਪਣੀ ਕਰਦਿਆਂ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਤੋਂ ਬਚਣ ਨਿਯਮਾਂ ਦਾ ਪਾਲਣ ਕੀਤਾ ਜਾਵੇ । ਸਿਵਲ ਸਰਜਨ ਨੇ ਕਿਹਾ ਕਿ ਜਿਵੇਂ-ਜਿਵੇਂ ਲਾਕਡਾਊਨ ਵਿਚ ਢਿੱਲ ਦਿੱਤੀ ਜਾ ਰਹੀ ਹੈ। ਲੋਕਾਂ ਨੂੰ ਜ਼ਿਆਦਾ ਚੌਕਸ ਰਹਿਣ ਦੀ ਲੋੜ ਹੈ। ਇਸ ਵਿਚ ਸੋਸ਼ਲ ਡਿਸਟੈਂਸਿੰਗ ਅਤੇ ਮਾਸਕ ਪਹਿਨਣਾ ਅਤਿ ਜ਼ਰੂਰੀ ਹੈ । ਉਨ੍ਹਾਂ ਕਿਹਾ ਕਿ ਲੋਕ ਸਾਵਧਾਨ ਰਹਿਣ ਅਤੇ ਲਾਪਰਵਾਹੀ ਨਾ ਵਰਤਣ ।

ਕੋਰੋਨਾ ਪਾਜ਼ੇਟਿਵ ਡਾਕਟਰ ਦੇ ਮਾਤਾ-ਪਿਤਾ ਦਯਾਨੰਦ ਹਸਪਤਾਲ ਵਿਚ ਦਾਖਲ

ਖੰਨਾ ਦੇ ਰਹਿਣ ਵਾਲਾ ਡਾਕਟਰ ਜੋੜਾ ਜੋ ਓਸਵਾਲ ਹਸਪਤਾਲ ਵਿਚ ਕੰਮ ਕਰਦਾ ਹੈ, ਕਰੋਨਾ ਪਾਜ਼ੇਅਿਵ ਆ ਚੁੱਕੇ ਹਨ। ਇਨ੍ਹਾਂ ਦੇ ਮਾਤਾ ਪਿਤਾ ਜਿਨ੍ਹਾਂ ਨੂੰ ਕਰੋਨਾ ਹੋਇਆ ਹੈ , ਸਾਵਧਾਨੀ ਵਜੋਂ ਦਯਾਨੰਦ ਹਸਪਤਾਲ ਵਿਚ ਭਰਤੀ ਹੋਏ ਹਨ। ਹਸਪਤਾਲ ਦੇ ਨੋਡਲ ਅਫਸਰ ਨੇ ਦੱਸਿਆ ਕਿ ਦੋਵੇਂ ਮਰੀਜ਼ਾਂ ਦੀ ਹਾਲਤ ਠੀਕ ਹੈ। ਉਹ ਇੱਥੇ ਕੁਝ ਦਿਨ ਆਬਜ਼ਰਵੇਸ਼ਨ ਵਿਚ ਰਹਿਣਗੇ।ਕੋਵਿਡ 19 ਵਿਚ ਫਰੰਟ ਲਾਈਨ 'ਤੇ ਕੰਮ ਕਰ ਰਹੀਆਂ ਔਰਤਾਂ ਨੂੰ ਸਨਮਾਨਿਤ ਕਰੇਗਾ ਮਹਿਲਾ ਕਮਿਸ਼ਨਕੋਵਿਡ 19 ਕਾਰਨ ਲਾਕ ਡਾਊਨ ਜਾਂ ਕਰਫਿਊ ਦੌਰਾਨ ਮਰੀਜ਼ਾਂ ਦੇ ਬਚਾਅ ਲਈ ਫਰੰਟ ਲਾਈਨ ਕੰਮ ਕਰ ਰਹੇ ਸਿਹਤ ਵਿਭਾਗ ਦੀ ਔਰਤ ਮੁਲਾਜਮਾਂ ਨੂੰ ਮਹਿਲਾ ਕਮਿਸ਼ਨ ਨੇ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਿਹਤ ਨਿਰਦੇਸ਼ਕ ਨੇ ਸਾਰੇ ਸਿਵਲ ਸਰਜ਼ਨਾਂ ਨੂੰ ਸੂਚਿਤ ਕਰਦੇ ਹੋਏ ਕਿਹਾ ਕਿ ਫਰੰਟ ਲਾਈਨ ਵਿਚ ਕੰਮ ਕਰ ਰਹੀਆਂ ਏ.ਐੱਨ.ਐੱਮ., ਐੱਲ.ਐੱਚ.ਬੀ. ਟ੍ਰੈਂਡ ਦਾਈਆਂ ਆਦਿ ਦੀਆਂ ਜ਼ਿਲਾਵਾਰ ਸੂਚੀਆਂ ਉਨ੍ਹਾਂ ਨੂੰ ਭੇਜੀਆਂ ਜਾਣ ਤਾਂਕਿ ਉਨ੍ਹਾਂ ਵਿਚੋਂ ਬਿਹਤਰ ਕਰਜਗੁਜ਼ਾਰੀ ਪੇਸ਼ ਕਰਨ ਵਾਲੀਆਂ ਮਹਿਲਾ ਮੁਲਾਜਮਾਂ ਦੇ ਨਾਮ ਮਹਿਲਾ ਕਮਿਸ਼ਨ ਨੂੰ ਭੇਜੇ ਜਾ ਸਕਣ। ਉਨ੍ਹਾਂ ਕਿਹਾ ਕਿ ਸਨਮਾਨਿਤ ਕਰਨ ਦਾ ਮਕਸਦ ਇਨ੍ਹਾਂ ਮੁਲਾਜ਼ਮਾਂ ਦੀ ਹੌਸਲਾ ਅਫਜ਼ਾਈ ਹੈ। ਇਸ ਵਿਚ ਮਹਿਲਾ ਪੈਰਾਮੈਡੀਕਲ ਆਦਿ ਸ਼ਾਮਲ ਹੈ।ਵਰਣਨਯੋਗ ਹੈ ਕਿ ਕੋਵਿਡ 19 ਦੀ ਮਹਾਮਾਰੀ ਦੌਰਾਨ ਮਹਿਲਾ ਮੁਲਾਜਮਾਂ ਦੀ ਭੂਮਿਕਾ ਕਾਫੀ ਬਿਹਤਰ ਰਹੀ ਹੈ। ਉਹ ਵੀ ਅਜਿਹੇ ਹਲਾਤ ਵਿਚ ਜਦੋਂ ਉਨ੍ਹਾਂ ਨੂੰ ਆਪਣੀ ਸੁਰੱਖਿਆ ਦੇ ਲਈ ਨਾ ਤਾਂ ਮਾਸਕ ਦਿੱਤੇ ਗਏ ਅਤੇ ਨਾ ਹੀ ਪੀ.ਪੀ.ਈ. ਕਿੱਟ ਫਿਰ ਵੀ ਅਜਿਹੇ ਔਖੇ ਹਲਾਤਾਂ ਵਿਚ ਉਨ੍ਹਾਂ ਨੇ ਆਪਣੇ ਕੰਮ ਨੂੰ ਬਿਹਤਰੀ ਨਾਲ ਅੰਜਾਮ ਦਿੱਤਾ।


Bharat Thapa

Content Editor

Related News