ਬਟਾਲਾ ''ਚ ''ਕੋਰੋਨਾ'' ਦੇ ਵੱਡੇ ਧਮਾਕੇ ਤੋਂ ਬਾਅਦ ਕਈ ਪਿੰਡਾਂ ਨੂੰ ਕੀਤਾ ਸੀਲ
Friday, May 08, 2020 - 03:40 PM (IST)
ਬਟਾਲਾ (ਬੇਰੀ) : ਕੋਰੋਨਾ ਮਹਾਮਾਰੀ ਦੁਨੀਆ 'ਚ ਆਪਣੇ ਪੈਰ ਪਸਾਰ ਚੁੱਕੀ ਹੈ। ਇਸ ਦੇ ਮੱਦੇਨਜ਼ਰ ਬਟਾਲਾ ਇਸ ਮਹਾਮਾਰੀ ਦੇ ਦੌਰਾਨ ਕਾਫੀ ਸਮੇਂ ਤੱਕ ਬਚਿਆ ਰਿਹਾ ਸੀ। ਅੱਜ ਸ਼੍ਰੀ ਹਜ਼ੂਰ ਸਾਹਿਬ ਤੋਂ ਆਈਆਂ ਸੰਗਤਾਂ ਦੇ ਕੋਰੋਨਾ ਪਾਜ਼ੇਟਿਵ ਰਿਪੋਰਟਾਂ ਆਉਣ ਤੋਂ ਬਾਅਦ ਬਟਾਲਾ ਵੀ ਅਤਿ ਸੰਵੇਦਨਸ਼ੀਲ ਹੋ ਗਿਆ ਹੈ ਅਤੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਹੈ। ਅੱਜ ਆਈ ਟੈਸਟ ਰਿਪੋਰਟ ਦੇ ਆਧਾਰ 'ਤੇ ਬਟਾਲਾ 'ਚ 16 ਸ਼ਰਧਾਲੂ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਜਿਨ੍ਹਾਂ 'ਚੋਂ 11 ਨੂੰ ਆਰ. ਆਰ. ਬਾਵਾ ਕਾਲਜ 'ਚ ਕੁਆਰੰਟਾਈਨ ਕੀਤਾ ਗਿਆ ਹੈ, ਉੱਥੇ 5 ਹੋਰ ਨੂੰ ਵੱਖ-ਵੱਖ ਥਾਵਾਂ 'ਤੇ ਕੁਆਰੰਟਾਈਨ ਕਰਨ ਦੇ ਪ੍ਰਬੰਧ ਕੀਤੇ ਜਾ ਰਹੇ ਹਨ।
ਇੱਥੇ ਇਹ ਦੱਸ ਦਈਏ ਕਿ ਜੋ ਵਿਅਕਤੀ 27-28 ਅਪ੍ਰੈਲ ਦੇ ਨੇੜੇ ਸ਼੍ਰੀ ਹਜ਼ੂਰ ਸਾਹਿਬ ਤੋਂ ਵਾਪਸ ਬਟਾਲਾ ਆਏ ਸਨ, ਉਨ੍ਹਾਂ 'ਚੋਂ ਕਈ ਲੋਕ ਆਪਣੇ ਘਰਾਂ 'ਚ ਰਹਿਣ ਲਈ ਚੱਲੇ ਗਏ ਸਨ ਅਤੇ ਉਨ੍ਹਾਂ ਦੇ ਟੈਸਟ ਸੈਂਪਲ ਲੈਣ ਦੇ ਬਾਅਦ ਅੱਜ ਲਗਭਗ 15 ਦਿਨਾਂ ਦੇ ਬਾਅਦ ਉਨ੍ਹਾਂ ਦੀ ਟੈਸਟ ਰਿਪੋਰਟ ਪਾਜ਼ੇਟਿਵ ਆਈ ਹੈ ਜਿਸ ਨਾਲ ਸਬੰਧਤ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਕਿਉਂਕਿ ਇਨ੍ਹਾਂ ਦਿਨਾਂ ਤੱਕ ਉਹ ਲੋਕ ਆਪਣੇ ਘਰ ਪਰਿਵਾਰ, ਗਲੀ ਮੁਹੱਲੇ ਅਤੇ ਹੋਰ ਥਾਵਾਂ 'ਤੇ ਆਉਂਦੇ ਜਾਂਦੇ ਰਹੇ ਹਨ।
ਇਹ ਵੀ ਪੜ੍ਹੋ ► ਨਹੀਂ ਰੁਕ ਰਿਹਾ ਜਲੰਧਰ 'ਚ 'ਕੋਰੋਨਾ' ਦਾ ਕਹਿਰ, 7 ਨਵੇਂ ਮਾਮਲੇ ਆਏ ਸਾਹਮਣੇ
ਇਲਾਕੇ ਨੂੰ ਕੀਤਾ ਸੀਲ
ਪ੍ਰਸ਼ਾਸਨ ਵਲੋਂ ਉਕਤ ਪਿੰਡਾਂ ਦੀ ਨਿਸ਼ਾਨਦੇਹੀ ਕਰਦੇ ਹੋਏ ਉਨ੍ਹਾਂ ਨੂੰ ਪੂਰਨ ਤੌਰ 'ਤੇ ਸੀਲ ਕਰਨ ਦੇ ਪ੍ਰਬੰਧ ਕੀਤੇ ਜਾ ਰਹੇ ਹਨ, ਉੱਥੇ ਹੀ ਲੋਕਾਂ ਦੇ ਸੈਂਪਲ ਵੀ ਮੈਡੀਕਲ ਟੀਮਾਂ ਵਲੋਂ ਇਕੱਠੇ ਕੀਤੇ ਜਾ ਰਹੇ ਹਨ ਤਾਂ ਜੋ ਹੋਰ ਲੋਕਾਂ ਦੀ ਰਿਪੋਰਟ ਵੀ ਚੈੱਕ ਕੀਤੀ ਜਾ ਸਕੇ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਸੰਜੀਵ ਭੱਲਾ ਨੇ ਦੱਸਿਆ ਕਿ ਹੁਣ ਲਗਭਗ 50 ਹੋਰ ਲੋਕਾਂ ਦੇ ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ ਅਤੇ ਰੋਜ਼ਾਨਾ ਹੋਰ ਟੈਸਟ ਵੀ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ ► ਮੁੰਬਈ 'ਚ ਤਾਇਨਾਤ ਹੁਸ਼ਿਆਰਪੁਰ ਦੇ ਹੌਲਦਾਰ ਦੀ ਕੋਰੋਨਾ ਕਾਰਨ ਹੋਈ ਮੌਤ
ਪੰਜਾਬ 'ਚ 'ਕੋਰੋਨਾ' ਪਾਜ਼ੇਟਿਵ ਕੇਸਾਂ ਦਾ ਅੰਕੜਾ 1768 ਤੱਕ ਪੁੱਜਾ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 1768 ਤੱਕ ਪਹੁੰਚ ਗਈ ਹੈ। ਇਨ੍ਹਾਂ 'ਚ ਜ਼ਿਆਦਾਤਰ ਮਰੀਜ਼ ਸ੍ਰੀ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 296, ਲੁਧਿਆਣਾ 152, ਜਲੰਧਰ 155, ਮੋਹਾਲੀ 'ਚ 96, ਪਟਿਆਲਾ 'ਚ 99, ਹੁਸ਼ਿਆਰਪੁਰ 'ਚ 90, ਤਰਨਾਰਨ 157, ਪਠਾਨਕੋਟ 'ਚ 27, ਮਾਨਸਾ 'ਚ 20, ਕਪੂਰਥਲਾ 24, ਫਰੀਦਕੋਟ 45, ਸੰਗਰੂਰ 'ਚ 95, ਨਵਾਂਸ਼ਹਿਰ 'ਚ 104, ਰੂਪਨਗਰ 17, ਫਿਰੋਜ਼ਪੁਰ 'ਚ 44, ਬਠਿੰਡਾ 39, ਗੁਰਦਾਸਪੁਰ 109, ਫਤਿਹਗੜ੍ਹ ਸਾਹਿਬ 'ਚ 19, ਬਰਨਾਲਾ 21, ਫਾਜ਼ਿਲਕਾ 39 ਮੋਗਾ 54, ਮੁਕਤਸਰ ਸਾਹਿਬ 66 ਕੇਸ ਪਾਏ ਹਨ ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 29 ਲੋਕਾਂ ਦੀ ਮੌਤ ਹੋ ਚੁੱਕੀ ਹੈ।