ਪਟਿਆਲਾ ਜ਼ਿਲ੍ਹੇ ''ਚ ਕੋਰੋਨਾ ਦੇ 159 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

Wednesday, Sep 02, 2020 - 09:44 PM (IST)

ਪਟਿਆਲਾ, (ਰਾਜੇਸ਼)- ਜ਼ਿਲ੍ਹੇ ’ਚ ਅੱਜ ਲਗਾਤਾਰ ਦੂਜੇ ਦਿਨ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ ਨਾਲੋਂ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ। ਅੱਜ 169 ਕੇਸ ਪਾਜ਼ੇਟਿਵ ਆਏ ਹਨ, ਜਦਕਿ 179 ਮਰੀਜ਼ ਤੰਦਰੁਸਤ ਹੋਏ ਹਨ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ 6 ਹੋਰ ਮੌਤਾਂ ਨਾਲ ਹੁਣ ਤੱਕ ਜ਼ਿਲੇ ’ਚ ਹੋਈਆਂ ਮੌਤਾਂ ਦੀ ਗਿਣਤੀ 174 ਹੋ ਗਈ ਹੈ। 159 ਨਵੇਂ ਕੇਸ ਆਉਣ ਨਾਲ ਹੁਣ ਤੱਕ ਕੁੱਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 6597 ਹੋ ਗਈ ਹੈ। ਉਨ੍ਹਾਂ ਦੱਸਿਆ ਕਿ 179 ਮਰੀਜ਼ਾਂ ਦੇ ਠੀਕ ਹੋਣ ਮਗਰੋਂ ਹੁਣ ਤੱਕ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 4975 ਹੋ ਗਈ ਹੈ। ਇਸ ਵੇਲੇ 1448 ਕੇਸ ਐਕਟਿਵ ਹਨ।

ਬੁੱਧਵਾਰ ਇਨ੍ਹਾਂ ਮਰੀਜ਼ਾਂ ਦੀ ਗਈ ਜਾਨ

– ਰਾਜਪੁਰਾ ਦੇ ਕੇ. ਐੱਸ. ਐੱਮ. ਰੋਡ ’ਤੇ ਰਹਿਣ ਵਾਲਾ 60 ਸਾਲਾ ਪੁਰਸ਼ ਜੋ ਕਿ ਪੁਰਾਣਾ ਬੀ. ਪੀ., ਸ਼ੂਗਰ, ਕਿਡਨੀ ਅਤੇ ਲੀਵਰ ਦੀਆਂ ਗੰਭੀਰ ਬੀਮਾਰੀਆਂ ਦਾ ਮਰੀਜ਼ ਸੀ ਅਤੇ ਮੋਹਾਲੀ ਦੇ ਨਿੱਜੀ ਹਸਪਤਾਲ ’ਚ ਦਾਖਲ ਸੀ।

– ਬਲਾਕ ਦੁਧਨਸਾਧਾਂ ਦੇਵੀਗਡ਼੍ਹ ਰੋਡ ਸਥਿਤ ਸੰਨੀ ਐਨਕਲੇਵ ਦਾ ਰਹਿਣ ਵਾਲਾ 70 ਸਾਲਾ ਬਜ਼ੁਰਗ ਸ਼ੂਗਰ ਅਤੇ ਦਿਲ ਦੀਆਂ ਬੀਮਾਰੀਆਂ ਦਾ ਪੁਰਾਣਾ ਮਰੀਜ਼ ਸੀ।

– ਹੀਰਾ ਐਨਕਲੇਵ ਨਾਭਾ ਦਾ ਰਹਿਣ ਵਾਲਾ 65 ਸਾਲਾ ਪੁਰਸ਼ ਜੋ ਕਿ ਕਿਡਨੀਆਂ ਦੀਆਂ ਬੀਮਾਰੀਆਂ ਨਾਲ ਪੀਡ਼ਤ ਸੀ ਅਤੇ ਡਾਇਲਸਿਸ ਕਰਵਾ ਰਿਹਾ ਸੀ।

– ਪਿੰਡ ਭਾਦਸੋਂ ਦਾ ਰਹਿਣ ਵਾਲਾ 59 ਸਾਲਾ ਪੁਰਸ਼ ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ’ਚ ਦਾਖਲ ਹੋਇਆ ਸੀ।

– ਪਿੰਡ ਸੈਦ ਖੇਡ਼ੀ ਬਲਾਕ ਕਾਲੋਮਾਜਰਾ ਦੀ ਰਹਿਣ ਵਾਲੀ 70 ਸਾਲਾ ਅੌਰਤ ਜੋ ਕਿ ਪੁਰਾਣਾ ਬੀ. ਪੀ., ਸ਼ੂਗਰ ਦੀ ਮਰੀਜ਼ ਸੀ ਅਤੇ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ’ਚ ਦਾਖਲ਼ ਹੋਈ ਸੀ।

– ਸਮਾਣਾ ਦੇ ਜੇਜੀਆਂ ਮੁਹੱਲਾ ’ਚ ਰਹਿਣ ਵਾਲੀ 56 ਸਾਲਾ ਅੌਰਤ ਜੋ ਕਿ ਪੁਰਾਣੀ ਸ਼ੂਗਰ ਅਤੇ ਦਿਲ ਦੀਆਂ ਬੀਮਾਰੀਆਂ ਦੀ ਮਰੀਜ਼ ਸੀ ਅਤੇ ਪੀ. ਜੀ. ਆਈ. ਚੰਡੀਗਡ਼੍ਹ ਵਿਖੇ ਦਾਖਲ ਸੀ।

ਇਨ੍ਹਾਂ ਇਲਾਕਿਆਂ ’ਚੋਂ ਮਿਲੇ ਨਵੇਂ ਮਰੀਜ਼

ਪਾਜ਼ੇਟਿਵ ਆਏ ਕੇਸਾਂ ਬਾਰੇ ਉਨ੍ਹਾਂ ਦੱਸਿਆ ਕਿ ਇਨ੍ਹਾਂ 159 ਕੇਸਾਂ ’ਚੋਂ 64 ਪਟਿਆਲਾ ਸ਼ਹਿਰ, 12 ਸਮਾਣਾ, 34 ਰਾਜਪੁਰਾ, 11 ਨਾਭਾ, 2 ਪਾਤਡ਼ਾਂ, 2 ਸਨੌਰ ਅਤੇ 34 ਵੱਖ-ਵੱਖ ਪਿੰਡਾਂ ਤੋਂ ਹਨ। ਇਨ੍ਹਾਂ ’ਚੋਂ 48 ਪਾਜ਼ੇਟਿਵ ਕੇਸਾਂ ਦੇ ਸੰਪਰਕ ’ਚ ਆਉਣ ਅਤੇ 111 ਕੰਟੇਨਮੈਂਟ ਜ਼ੋਨ ਅਤੇ ਓ. ਪੀ. ਡੀ. ’ਚ ਆਏ ਨਵੇਂ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਮਰੀਜ਼ਾਂ ਦੇ ਲਏ ਸੈਂਪਲਾਂ ’ਚੋਂ ਆਏ ਪਾਜ਼ੇਟਿਵ ਕੇਸ ਸ਼ਾਮਲ ਹਨ। ਸਿਵਲ ਸਰਜਨ ਨੇ ਦੱਸਿਆ ਕਿ ਪਟਿਆਲਾ ਤੋਂ ਅਰਬਨ ਅਸਟੇਟ ਫੇਜ਼-2, ਗੁਰਬਖਸ਼ ਕਾਲੋਨੀ, ਥਾਪਰ ਯੂਨੀਵਰਸਿਟੀ ਕੁਆਰਟਰ, ਐੱਸ. ਐੱਸ. ਟੀ. ਨਗਰ ਤੋਂ 4-4, ਸਿੱਧੂ ਕਾਲੋਨੀ, ਗਿਆਨ ਕਾਲੋਨੀ, ਘੁੰਮਣ ਨਗਰ ਤੋਂ 3-3, ਗੁਰੂ ਨਾਨਕ ਨਗਰ, ਆਦਰਸ਼ ਨਗਰ, ਏ. ਟੈਂਕ, ਲੀਲਾ ਭਵਨ ਤੋਂ 2-2, ਬਸੰਤ ਵਿਹਾਰ, ਗਰੀਨ ਐਵੀਨਿਊ, ਮਾਡਲ ਟਾਊਨ, ਖਾਲਸਾ ਮੁਹੱਲਾ, ਉਪਕਾਰ ਨਗਰ, ਪੁਲਸ ਲਾਈਨ, ਗਾਂਧੀ ਨਗਰ, ਪਾਠਕ ਵਿਹਾਰ, ਤਫੱਜ਼ਲਪੁਰਾ, ਜੱਗੀ ਕਾਲੋਨੀ, ਏਕਤਾ ਵਿਹਾਰ, ਨਿਊ ਮੋਤੀ ਬਾਗ, ਬਿਸ਼ਨ ਨਗਰ, ਸਰਹੰਦ ਰੋਡ, ਸਰਾਭਾ ਨਗਰ, ਰਘਬੀਰ ਮਾਰਗ ਆਦਿ ਥਾਵਾਂ ਤੋਂ 1-1, ਰਾਜਪੁਰਾ ਦੇ ਦੁਪੱਟਾ ਮਾਰਕੀਟ ਤੋਂ 13, ਗੋਬਿੰਦ ਕਾਲੋਨੀ ਤੋਂ 3, ਪੁਰਾਣਾ ਰਾਜਪੁਰਾ, ਬਾਬਾ ਦੀਪ ਸਿੰਘ ਨਗਰ, ਕਨਿਕਾ ਗਾਰਡਨ ਅਤੇ ਨੇਡ਼ੇ ਆਰਿਆ ਸਮਾਜ ਮੰਦਰ ਤੋਂ 2-2, ਡਾਲੀਮਾ ਵਿਹਾਰ, ਗੁਰੂ ਨਾਨਕ ਕਾਲੋਨੀ, ਗਾਂਧੀ ਕਾਲੋਨੀ, ਬਸੰਤ ਵਿਹਾਰ, ਸੇਵਕ ਕਾਲੋਨੀ, ਦਸ਼ਮੇਸ਼ ਕਾਲੋਨੀ, ਜਨਕਪੁਰੀ, ਸ਼ੰਭੂ ਥਾਣਾ, ਕੇ. ਐੱਸ. ਐੱਮ. ਰੋਡ ਆਦਿ ਥਾਵਾਂ ਤੋਂ 1-1, ਨਾਭਾ ਦੇ ਰਿਪੁਦਮਨ ਮੁਹੱਲਾ, ਦੁਲੱਦੀ ਗੇਟ, ਗਿੱਲ ਸਟਰੀਟ ਤੋਂ 2-2, ਅਲੋਹਰਾਂ ਗੇਟ, ਰਾਣੀ ਬਾਗ, ਬੋਡ਼ਾਂ ਗੇਟ, ਹੀਰਾ ਮਹੱਲ, ਬਸਤੀ ਐੱਮ. ਕੇ. ਰੋਡ ਆਦਿ ਥਾਵਾਂ ਤੋਂ 1-1, ਸਮਾਣਾ ਦੇ ਰਾਜਲਾ ਰੋਡ ਤੋਂ 7, ਅਗਰਵਾਲ ਸਟਰੀਟ, ਗੁਰੂ ਰਾਮ ਦਾਸ ਨਗਰ, ਪ੍ਰਤਾਪ ਕਾਲੋਨੀ, ਕ੍ਰਿਸ਼ਨਾ ਬਸਤੀ ਤੋਂ 1-1, ਪਾਤਡ਼ਾਂ ਅਤੇ ਸਨੌਰ ਤੋਂ 2-2 ਅਤੇ 34 ਪਾਜ਼ੇਟਿਵ ਕੇਸ ਵੱਖ-ਵੱਖ ਪਿੰਡਾਂ ਤੋਂ ਰਿਪੋਰਟ ਹੋਏ ਹਨ। ਇਨ੍ਹਾਂ ’ਚ 2 ਸਿਹਤ ਕਰਮੀ, 3 ਗਰਭਵਤੀ ਮਾਵਾਂ ਅਤੇ ਇਕ ਪੁਲਸ ਕਰਮੀ ਵੀ ਸ਼ਾਮਲ ਹਨ।

ਨਵੇਂ ਬਣਾਏ ਮਾਈਕ੍ਰੋ ਕੰਟੇਨਮੈਂਟ ਜ਼ੋਨ

ਸਿਵਲ ਸਰਜਨ ਡਾ. ਮਲਹੋਤਰਾ ਨੇ ਏਰੀਏ ’ਚੋਂ ਜ਼ਿਆਦਾ ਪਾਜ਼ੇਟਿਵ ਕੇਸ ਆਉਣ ਤੇ ਪਟਿਆਲਾ ਸ਼ਹਿਰ ਦੇ ਗੁਰੂ ਨਾਨਕ ਨਗਰ ਏਰੀਆ ਗਲੀ ਨੰਬਰ 1ਏੇ/16, ਪੁਰਾਣਾ ਬਿਸ਼ਨ ਨਗਰ ਦੀ ਗੱਲੀ ਨੰਬਰ 4, ਵਿਰਕ ਕਾਲੋਨੀ ਗਲੀ ਨੰਬਰ 11 ਅਤੇ ਸਮਾਣਾ ਦੇ ਜੱਟਾਂ ਪੱਤੀ ਏਰੀਏ ’ਚ ਮਾਈਕਰੋਕੰਟੇਨਮੈਂਟ ਲਾ ਦਿੱਤੀ ਗਈ ਹੈ

ਹੁਣ ਤੱਕ ਲਏ ਸੈਂਪਲ 88858

ਨੈਗੇਟਿਵ 80861

ਪਾਜ਼ੇਟਿਵ 6597

ਰਿਪੋਰਟ ਪੈਂਡਿੰਗ 1200

ਮੌਤਾਂ 174

ਠੀਕ ਹੋਏ 4975

ਐਕਟਿਵ 1448


Bharat Thapa

Content Editor

Related News