ਫ਼ਰੀਦਕੋਟ ਜੇਲ੍ਹ ’ਚੋਂ 15 ਮੋਬਾਇਲ ਤੇ ਹੋਰ ਇਤਰਾਜ਼ਯੋਗ ਸਮੱਗਰੀ ਬਰਾਮਦ
Sunday, Feb 26, 2023 - 02:14 AM (IST)
ਫ਼ਰੀਦਕੋਟ (ਰਾਜਨ)-ਫਰੀਦਕੋਟ ਮਾਡਰਨ ਜੇਲ੍ਹ ’ਚੋਂ ਬਲਾਕ-ਡੀ ਦੀ ਬੈਰਕ-3 ਦੇ ਬਾਥਰੂਮ ’ਚੋਂ 1 ਕੀ-ਪੈਡ ਮੋਬਾਇਲ, 1 ਮੋਬਾਇਲ ਚਾਰਜਰ ਲਾਵਾਰਿਸ ਹਾਲਤ ’ਚ ਬਰਾਮਦ ਹੋਇਆ। ਜੇਲ੍ਹ ਦੇ ਸੁਪਰਡੈਂਟ ਅਨੁਸਾਰ ਜੇਲ੍ਹ ਦੇ ਟਾਵਰ 3-4, ਬਲਾਕ ਜੇ ਅਤੇ ਕੇ ਦੀਆਂ ਛੱਤਾਂ, ਟਾਵਰ ਨੰਬਰ 9-10 ਦੇ ਵਿਚਕਾਰੋਂ ਬਰਾਮਦ ਹੋਈਆਂ 17 ਥਰੋਆਂ ਅਤੇ ਬੈਰਕਾਂ ’ਚੋਂ ਲਾਵਾਰਿਸ ਹਾਲਤ ’ਚ 10 ਕੀ-ਪੈਡ ਮੋਬਾਇਲ, 48 ਪੁੜੀਆਂ ਜਰਦਾ, 6 ਬੰਡਲ ਬੀੜੀਆਂ, 2 ਪੈਕੇਟ ਸਿਗਰਟ, 2 ਸਿਮ ਬਰਾਮਦ ਹੋਏ।
ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : 12ਵੀਂ ਜਮਾਤ ਦੇ ਇੰਗਲਿਸ਼ ਦੇ ਪੇਪਰ ਲੀਕ ਮਾਮਲੇ ’ਚ FIR ਦਰਜ
ਇਸ ਤੋਂ ਇਲਾਵਾ ਬਲਾਕ-ਸੀ ਦੀ ਚੈਕਿੰਗ ਕਰਨ ’ਤੇ ਹਵਾਲਾਤੀ ਕੋਚੀ ਸਿੰਘ, ਲਖਵਿੰਦਰ ਸਿੰਘ, ਬਸ਼ੀਰ ਖਾਨ, ਅਰਵਿੰਦਰ ਸਿੰਘ ਅਤੇ ਹਵਾਲਾਤੀ ਰੰਗਾ ਸਿੰਘ ਕੋਲੋਂ 4 ਕੀ-ਪੈਡ ਅਤੇ 1 ਟੱਚ ਸਕਰੀਨ ਵਾਲਾ ਮੋਬਾਇਲ ਬਰਾਮਦ ਹੋਇਆ।
ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : 12ਵੀਂ ਜਮਾਤ ਦੇ ਇੰਗਲਿਸ਼ ਦੇ ਪੇਪਰ ਲੀਕ ਮਾਮਲੇ ’ਚ FIR ਦਰਜ