... ’ਤੇ ਹੁਣ 15 ਦਸੰਬਰ ਤੋਂ ਬਾਅਦ ਨਹੀਂ ਵੱਜਣਗੀਆਂ ਸ਼ਹਿਨਾਈਆਂ

12/13/2019 10:51:05 AM

ਜੈਤੋ (ਪਰਾਸ਼ਰ) - 15 ਦਸੰਬਰ, 2019 ਤੋਂ ਬਾਅਦ ਵਿਆਹ ਕਰਵਾਉਣ ਵਾਲੇ ਮੁੰਡੇ-ਕੁੜੀਆਂ ਨੂੰ ਥੋੜਾ ਸਮਾਂ ਹੁਣ ਹੋਰ ਇਤਜ਼ਾਰ ਕਰਨਾ ਪਵੇਗਾ। ਇਸ ਦਾ ਕਾਰਨ ਇਹ ਹੈ ਕਿ 15 ਦਸੰਬਰ ਨੂੰ ਗੁਰੂ ਅਸਤ ਹੋਣ ਜਾ ਰਿਹਾ ਹੈ, ਜੋ 10 ਜਨਵਰੀ , 2020 ਤੱਕ ਜਾਰੀ ਰਹੇਗਾ। ਇਸ ਦੌਰਾਨ ਭਾਰਤ ’ਚ ਸਨਾਤਨ ਧਰਮ ਦੇ ਲੋਕ ਆਪਣੇ ਬੱਚਿਆਂ ਦੇ ਵਿਆਹ ਅਜੇ ਨਹੀਂ ਕਰ ਸਕਣਗੇ। ਮਸ਼ਹੂਰ ਜੋਤਿਸ਼ਾਚਾਰੀਆ ਪੰ . ਸ਼ਿਵ ਕੁਮਾਰ ਸ਼ਰਮਾ ਜੈਤੋ ਦੇ ਅਨੁਸਾਰ ਹਿੰਦੂ ਧਰਮ ਦੀ ਪ੍ਰਸਿੱਧ ਕਿਤਾਬ ਚਿੰਤਾਮਣੀ ’ਚ ਲਿਖਿਆ ਹੈ ਕਿ ਜਦੋਂ ਬ੍ਰਹਸਪਤੀ, ਸ਼ੁੱਕਰ, ਬੁੱਧ ਅਸਤ ਜਾਂ ਤਾਰਾ ਲੱਗਾ ਹੋਵੇ, ਉਸ ਸਮੇਂ ਵਿਆਹ, ਮੁੰਡਣ, ਪਹਿਲੀ ਵਾਰ ਕਿਸੇ ਦੇਵਤਾ ਜਾਂ ਤੀਰਥ ਦਾ ਦਰਸ਼ਨ, ਰਾਜ ਤਿਲਕ , ਯਾਤਰਾ, ਨਵਾਂ ਮਕਾਨ, ਤਲਾਬ-ਖੂਹ ਦਾ ਆਰੰਭ, ਆਦਿ ਨਹੀਂ ਕਰਨਾ ਚਾਹੀਦਾ। ਇਹ ਹਿੰਦੂ ਸ਼ਾਸਤਰਾਂ ਮੁਤਾਬਕ ਮਨਾਹੀ ਹੈ। ਲੱਖਾਂ-ਕਰੋਡ਼ਾਂ ਸਨਾਤਨ ਧਰਮੀ ਲੋਕ ਆਪਣੇ ਬੱਚਿਆਂ ਦੀਆਂ ਸ਼ਾਦੀਆਂ ਸ਼ੁਭ-ਮਹੂਰਤ ’ਚ ਹੀ ਕਰਨਾ ਚਾਹੁੰਦੇ ਹਨ। ਇਸ ਕਾਰਨ ਕਰੀਬ 27 ਦਿਨ ਲੱਖਾਂ ਕੁਆਰਿਆਂ ਦੀਆਂ ਸ਼ਹਿਨਾਈਆਂ ਨਹੀਂ ਵੱਜਣਗੀਆਂ ।


rajwinder kaur

Content Editor

Related News