ਸੇਵਾ ਮੁਕਤ ਅਫ਼ਸਰ ਨੇ ਕਰਵਾਇਆ ਦੂਜਾ ਵਿਆਹ, 15 ਦਿਨਾਂ ''ਚ ਹੀ ਚੰਨ ਚਾੜ੍ਹ ਗਈ ਦੂਜੀ ਪਤਨੀ

Tuesday, Sep 12, 2023 - 06:31 PM (IST)

ਸੇਵਾ ਮੁਕਤ ਅਫ਼ਸਰ ਨੇ ਕਰਵਾਇਆ ਦੂਜਾ ਵਿਆਹ, 15 ਦਿਨਾਂ ''ਚ ਹੀ ਚੰਨ ਚਾੜ੍ਹ ਗਈ ਦੂਜੀ ਪਤਨੀ

ਗੁਰਦਾਸਪੁਰ (ਬਿਊਰੋ)- ਮਹਿਲਾਵਾਂ ਨਾਲ ਲੁੱਟ ਹੋਣ ਦੀਆਂ ਅਕਸਰ ਕਈ ਵਾਰਦਾਤਾਂ ਸੁਣੀਆਂ ਹੋਣਗੀਆਂ ਪਰ ਗੁਰਦਾਸਪੁਰ ਤੋਂ ਇੱਕ ਹੈਰਾਨੀ ਜਨਕ ਮਸਲਾ ਸਾਹਮਣੇ ਆਇਆ ਹੈ, ਜਿੱਥੇ ਇਕ ਔਰਤ ਨੇ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਹੈ। ਜਾਣਕਾਰੀ ਮੁਤਾਬਕ ਪਹਿਲਾਂ ਜੰਗਲਾਤ ਵਿਭਾਗ ਤੋਂ ਸੇਵਾ ਮੁਕਤ ਹੋਏ ਅਫ਼ਸਰ ਸਤਨਾਮ ਸਿੰਘ ਨਾਲ ਵਿਆਹ ਕਰਵਾਇਆ ਅਤੇ 15 ਦਿਨਾਂ 'ਚ ਉਸ ਨੂੰ ਘਰ 'ਚ ਬੇਹੋਸ਼ ਕਰਕੇ ਨਕਦੀ ਅਤੇ ਗਹਿਣੇ ਲੈਕੇ ਫ਼ਰਾਰ ਹੋ ਗਈ । ਪਿਛਲੇ ਇਕ ਮਹੀਨੇ ਤੋਂ ਇਹ ਸੇਵਾ ਮੁਕਤ ਅਧਿਕਾਰੀ ਪੁਲਸ ਤੋਂ ਇਨਸਾਫ਼ ਲੈਣ ਦੇ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ ਪਰ ਅਜੇ ਤੱਕ ਪੁਲਸ ਵਲੋਂ ਮਾਮਲਾ ਦਰਜ ਨਹੀਂ ਕੀਤਾ ਜਾ ਰਿਹਾ।

ਇਹ ਵੀ ਪੜ੍ਹੋ- ਆਸਟ੍ਰੇਲੀਆ ਰਹਿੰਦੀ ਕੁੜੀ ਨੂੰ ਮਿਲਣ ਗਏ ਪਿਓ ਨਾਲ ਵਾਪਰ ਗਿਆ ਦਰਦਨਾਕ ਭਾਣਾ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੰਗਲਾਤ ਵਿਭਾਗ ਵਿੱਚੋਂ ਸੇਵਾ ਮੁਕਤ ਹੋਏ ਅਧਿਕਾਰੀ ਸਤਨਾਮ ਸਿੰਘ ਨੇ ਦੱਸਿਆ ਕਿ ਕਰੀਬ ਇਕ ਸਾਲ ਪਹਿਲਾਂ ਉਸ ਦੀ ਪਤਨੀ ਦੀ ਮੌਤ ਹੋ ਗਈ ਸੀ ਅਤੇ ਉਸਦੇ ਬੱਚੇ ਵੀ ਵਿਦੇਸ਼ 'ਚ ਰਹਿੰਦੇ ਹਨ । ਪਤਨੀ ਦੀ ਮੌਤ ਤੋਂ ਬਾਅਦ ਉਹ ਘਰ ਵਿਚ ਇਕੱਲਾ ਰਹਿੰਦਾ ਸੀ, ਜਿਸ ਕਰਕੇ ਉਸਨੇ ਆਪਣੇ ਬੱਚਿਆਂ ਦੀ ਸਹਿਮਤੀ ਨਾਲ ਪਟਿਆਲਾ ਦੀ ਇੱਕ ਮਹਿਲਾ ਨਾਲ ਦੂਸਰਾ ਵਿਆਹ ਕਰ ਲਿਆ। ਵਿਆਹ ਕਰਵਾਉਣ ਤੋਂ ਬਾਅਦ ਜਦੋਂ ਉਸਦੀ ਪਤਨੀ ਕਰ ਆ ਗਈ ਤਾਂ ਵਿਆਹ ਤੋਂ ਦੋ ਦਿਨ ਬਾਅਦ ਹੀ ਉਸਨੇ ਕਿਹਾ ਕਿ ਉਸਦੀ ਮਾਂ ਬਿਮਾਰ ਹੋ ਗਈ ਹੈ, ਜੋ ਪਟਿਆਲਾ ਦੇ ਇਕ ਹਸਪਤਾਲ 'ਚ ਜੇਰੇ ਇਲਾਜ ਹੈ।

ਇਹ ਵੀ ਪੜ੍ਹੋ-  ਜਨਮਾਂ ਦੇ ਸਾਥ ਦਾ ਵਾਅਦਾ ਕਰਨ ਵਾਲੇ ਨੇ ਦਿਖਾਏ ਅਸਲ ਰੰਗ, ਬੱਚਾ ਨਾ ਹੋਣ 'ਤੇ ਘਰੋਂ ਕੱਢੀ ਪਤਨੀ

PunjabKesari

ਇਹ ਕਹਿ ਕੇ ਉਹ ਆਪਣੇ ਪੇਕੇ ਪਟਿਆਲਾ ਚੱਲੀ ਗਈ ਅਤੇ ਉੱਥੇ ਜਾ ਕਿ ਉਸਨੇ ਇਲਾਜ ਲਈ ਪੈਸਿਆਂ ਦੀ ਮੰਗ ਕੀਤੀ । ਪਹਿਲੀ ਵਾਰ ਆਪਣੀ ਦੂਸਰੀ ਪਤਨੀ ਦੇ ਖਾਤੇ 'ਚ 50 ਹਜ਼ਾਰ ਰੁਪਏ ਅਤੇ ਦੂਸਰੀ ਵਾਰ 1 ਲੱਖ ਰੁਪਏ ਅਤੇ ਫਿਰ 2 ਲੱਖ ਰੁਪਏ ਇਸ ਤਰ੍ਹਾਂ ਉਸ ਨੇ 6 ਲੱਖ ਰੁਪਏ ਉਸਦੇ ਕੋਲੋਂ ਮੰਗਵਾ ਲਏ। ਇਸ ਤੋਂ ਬਾਅਦ ਜਦੋਂ ਪਤਨੀ ਨੇ ਹੋਰ ਪੈਸੇ ਮੰਗੇ ਤਾਂ ਉਸ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਉਸ ਨੂੰ ਕਿਹਾ ਕਿ ਉਹ ਘਰ ਵਾਪਸ ਆ ਜਾਵੇ ਤਾਂ ਅਗਲੇ ਦਿਨ ਉਹ ਆਪਣੀ ਭੈਣ ਨਾਲ ਘਰ ਵਾਪਸ ਆ ਗਈ। ਇਸ ਤੋਂ ਬਾਅਦ ਅਗਲੇ ਦਿਨ ਪਤਨੀ ਦੀ  ਭੈਣ ਨੇ ਕਿਹਾ ਕਿ ਉਹ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਜਾ ਰਹੀ ਹੈ ਅਤੇ ਉਸਦਾ ਡਰਾਈਵਰ ਉਸਨੂੰ ਅੰਮ੍ਰਿਤਸਰ ਛੱਡ ਆਇਆ। ਇਸ ਤੋਂ ਅਗਲੀ ਰਾਤ ਨੂੰ ਦੂਸਰੀ ਪਤਨੀ ਨੇ ਸਤਨਾਮ ਸਿੰਘ ਦੀ ਰੋਟੀ ਵਿਚ ਨਸ਼ੀਲਾ ਪਦਾਰਥ ਮਿਲਾ ਕੇ ਉਸ ਨੂੰ ਰੋਟੀ ਖੁਆ ਦਿੱਤੀ, ਜਿਸ ਨਾਲ ਉਹ ਬੇਹੋਸ਼  ਹੋ ਗਿਆ ਅਤੇ ਘਰ 39ਚ ਪਏ 6 ਤੋਲੇ ਸੋਨੇ ਦੇ ਗਹਿਣੇ 2 ਲੱਖ ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਈ।  ਸੇਵਾ ਮੁਕਤ ਅਧਿਕਾਰੀ ਨੇ ਦੱਸਿਆ ਕਿ ਉਸ ਨਾਲ ਕੁੱਲ 10 ਲੱਖ ਰੁਪਏ ਠੱਗੀ ਵੱਜੀ ਹੈ ਅਤੇ ਇਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਹੈ ਪਰ ਇਕ ਮਹੀਨਾ ਬੀਤ ਜਾਣ ਦੇ ਬਾਵਜੂਦ ਪੁਲਸ ਵੱਲੋਂ ਇਸ ਮਹਿਲਾ ਦੇ ਖ਼ਿਲਾਫ਼ ਮਾਮਲਾ ਦਰਜ ਨਹੀਂ ਕੀਤਾ ਜਾ ਰਿਹਾ।

ਇਸ ਮਾਮਲੇ ਸੰਬੰਧੀ ਜਦੋਂ ਡੀ. ਐੱਸ. ਪੀ.  ਸੁਖਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਵਿਅਕਤੀ ਸਤਨਾਮ ਸਿੰਘ ਵਲੋਂ ਆਪਣੀ ਦੂਸਰੀ ਪਤਨੀ ਦੇ ਖ਼ਿਲਾਫ਼ ਧੋਖਾਧੜੀ ਨਾਲ ਲੁੱਟ ਕਰਨ ਦੀ ਸ਼ਿਕਾਇਤ ਦਿੱਤੀ ਗਈ ਹੈ, ਜਿਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਜਾਂਚ ਤੋਂ ਬਾਅਦ ਅਗਲੀ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ-  ਆਪਣੇ ਹੱਥੀਂ ਮੌਤ ਸਹੇੜ ਰਹੇ ਨੌਜਵਾਨ, ਜਾਣ ਲਓ ਹਾਰਟ ਅਟੈਕ ਦੇ ਲੱਛਣ, ਕਦੇ ਨਜ਼ਰਅੰਦਾਜ਼ ਨਾ ਕਰੋ ਇਹ ਗੱਲਾਂ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News