ਐਕਸ਼ਨ ’ਚ ਪਾਵਰਕਾਮ : 40 ਖਪਤਕਾਰਾਂ ਨੂੰ ਕੀਤਾ 15.70 ਲੱਖ ਰੁਪਏ ਜੁਰਮਾਨਾ

Tuesday, Jun 27, 2023 - 03:49 PM (IST)

ਪਟਿਆਲਾ (ਜੋਸਨ) : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਇਕ ਬੁਲਾਰੇ ਨੇ ਦੱਸਿਆ ਕਿ ਰਾਜ ’ਚ ਬਿਜਲੀ ਚੋਰੀ ਨੂੰ ਰੋਕਣ ਲਈ ਸ਼ੁਰੂ ਕੀਤੀ ਜ਼ੋਰਦਾਰ ਮੁਹਿੰਮ ਦੇ ਬਹੁਤ ਚੰਗੇ ਨਤੀਜੇ ਆ ਰਹੇ ਹਨ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੀ. ਐੱਸ. ਪੀ. ਸੀ. ਐੱਲ. ਵੱਲੋਂ ਪੰਜਾਬ ’ਚ ਬਿਜਲੀ ਚੋਰੀ ਨੂੰ ਜੜ੍ਹੋਂ ਖ਼ਤਮ ਕਰਨ ਲਈ ਉਲੀਕੀ ਵਿਸ਼ੇਸ਼ ਮੁਹਿੰਮ ਚਲ ਰਹੇ ਗਰਮੀਆਂ ਝੋਨੇ ਦੇ ਮੌਸਮ ’ਚ ਵੀ ਜਾਰੀ ਰਹੇਗੀ। ਬਿਜਲੀ ਚੋਰੀ ਨੂੰ ਰੋਕਣ ਲਈ ਇਸ ਵਿਸ਼ੇਸ਼ ਮੁਹਿੰਮ ’ਚ ਸਾਰੀਆਂ ਸ਼੍ਰੇਣੀਆਂ ਦੇ ਖਪਤਕਾਰਾਂ ਅਤੇ ਖੇਤੀਬਾੜੀ ਖੇਤਰ ਜਿਥੇ ਜਾਲੀ ਟਿਊਬਵੈਲ ਕੁਨੈਕਸ਼ਨ ਚਲ ਰਹੇ ਹਨ, ਵਿਰੁੱਧ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਬੁਲਾਰੇ ਨੇ ਦੱਸਿਆ ਕਿ ਬਿਜਲੀ ਚੋਰੀ ’ਚ ਦੋਸ਼ੀ ਪਾਏ ਜਾਣੇ ਵਾਲੇ ਦੋਸ਼ੀ ਬਿਜਲੀ ਖਪਤਕਾਰਾਂ ਵਿਰੁਧ ਜੁਰਮਾਨੇ ਤੋਂ ਇਲਾਵਾ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ : 2000 ਦਾ ਨੋਟ ਲੋਕਾਂ ਲਈ ਬਣਿਆ ਮੁਸੀਬਤ, ਪੈਟਰੋਲ ਪੰਪ ’ਤੇ ਲਿਖੀ ਸੂਚਨਾ ਬਣੀ ਚਰਚਾ ਦਾ ਵਿਸ਼ਾ

ਪਾਵਰਕਾਮ ਦੇ ਇਕ ਬੁਲਾਰੇ ਨੇ ਦੱਸਿਆ ਕਿ ਅੰਮ੍ਰਿਤਸਰ, ਬਠਿੰਡਾ, ਜਲੰਧਰ, ਲੁਧਿਆਣਾ ਅਤੇ ਪਟਿਆਲਾ ਸਰਕਲਾਂ ਦੀਆਂ ਪੀ. ਐੱਸ. ਪੀ. ਸੀ. ਐੱਲ. ਇਨਫੋਰਸਮੈਂਟ ਟੀਮਾਂ ਨੇ ਪੁਲਸ ਅਧਿਕਾਰੀਆਂ ਸਾਝੇ ਤੌਰ ’ਤੇ ਛਾਪੇਮਾਰੀ ਦੌਰਾਨ ਪਿਛਲੇ ਦੋ ਦਿਨਾਂ ’ਚ 451 ਬਿਜਲੀ ਖਪਤਕਾਰਾਂ ਦੇ ਘਰਾਂ ਦੀ ਚੈਕਿੰਗ ਕੀਤੀ ਅਤੇ ਬਿਜਲੀ ਚੋਰੀ ਕਰਨ ਅਤੇ ਬਿਜਲੀ ਦੀ ਅਣ-ਅਧਿਕਾਰਤ ਵਰਤੋਂ ਕਰਨ ਦੇ ਦੋਸ਼ ਲਈ 40, ਖਪਤਕਾਰਾਂ ਨੂੰ 15.70 ਲੱਖ ਰੁਪਏ ਜੁਰਮਾਨਾ ਕੀਤਾ ਹੈ। ਪੀ. ਐੱਸ. ਪੀ. ਸੀ. ਐੱਲ. ਦੇ ਬੁਲਾਰੇ ਨੇ ਖੁਲਾਸਾ ਕੀਤਾ ਕਿ ਬਠਿੰਡਾ ਸਰਕਲ ਦੀਆਂ ਵੱਖ-ਵੱਖ ਇਨਫੋਰਸਮੈਂਟ ਟੀਮਾਂ ਨੇ ਭਗਤਾ ਭਾਈਕਾ, ਧਰਮਕੋਟ, ਸ੍ਰੀ ਮੁਕਤਸਰ ਸਾਹਿਬ (ਉਪਨਗਰ), ਜਲਾਲਾਬਾਦ, ਮਲੋਟ (ਸਿਟੀ), ਗੁਰੂ ਹਰਸਹਾਏ (ਉਪਨਗਰ) ਤਲਵੰਡੀ ਸਾਬੋ ਅਤੇ ਬਠਿੰਡਾ ਦੇ 219 ਖਪਤਕਾਰਾਂ ਦੇ ਅਹਾਤਿਆਂ ਦੀ ਚੈਕਿੰਗ ਕੀਤੀ ਅਤੇ 14 ਖਪਤਕਾਰਾਂ ਨੂੰ 6.60 ਲੱਖ ਰੁਪਏ ਜੁਰਮਾਨਾ ਕੀਤਾ ਹੈ।

ਇਹ ਵੀ ਪੜ੍ਹੋ : ਕਾਂਗਰਸ ਵਧਾਏਗੀ ਲੋਕ ਸਭਾ ਚੋਣਾਂ ਲਈ ਆਪਣੀ ਤਾਕਤ, ਪਟਨਾ ’ਚ ਬੈਠਕ ਨਾਲ ਪੰਜਾਬ ਕਾਂਗਰਸ ’ਚ ਹਲਚਲ

ਬੁਲਾਰੇ ਨੇ ਇਹ ਵੀ ਦੱਸਿਆ ਕਿ ਚੈਕਿੰਗ ਦੌਰਾਨ ਲੁਧਿਆਣਾ ਸਰਕਲ ਦੀਆਂ ਇਨਫੋਰਸਮੈਂਟ ਟੀਮਾਂ ਨੇ ਅਸਟੇਟ ਯੂ 1 ਅਤੇ 2 ਦੇ 33 ਖ਼ਪਤਕਾਰਾਂ ਦੇ ਅਹਾਤਿਆਂ ਦੀ ਚੈਕਿੰਗ ਕੀਤੀ ਅਤੇ ਬਿਜਲੀ ਚੋਰੀ ਅਤੇ ਹੋਰ ਉਲੰਘਣਾਵਾਂ ਕਰਨ ਵਾਲੇ 12 ਖ਼ਪਤਕਾਰਾਂ ਨੂੰ 7.1 ਲੱਖ ਰੁਪਏ ਦੇ ਜੁਰਮਾਨੇ ਕੀਤੇ। ਪਟਿਆਲਾ ਸਰਕਲ ਦੀਆਂ ਇਨਫੋਰਸਮੈਂਟ ਟੀਮਾਂ ਨੇ ਮੁਹਾਲੀ ਅਤੇ ਮਨੀ ਮਾਜਰਾ ਇਲਾਕਿਆਂ ਦੇ 199 ਬਿਜਲੀ ਖ਼ਪਤਕਾਰਾਂ ਦੇ ਅਹਾਤੇ ਦੀ ਚੈਕਿੰਗ ਕੀਤੀ ਅਤੇ 14 ਖਪਤਕਾਰਾਂ ਨੂੰ ਚੋਰੀ ਅਤੇ ਹੋਰ ਉਲੰਘਣਾਵਾਂ ਲਈ 2 ਲੱਖ ਰੁਪਏ ਜ਼ੁਰਮਾਨਾ ਕੀਤਾ ਗਿਆ ਹੈ। 

ਇਹ ਵੀ ਪੜ੍ਹੋ : ਵੱਡੀ ਵਾਰਦਾਤ: ਭੈਣ ਨੂੰ ਮਿਲਣ ਲਈ ਛੁੱਟੀ 'ਤੇ ਆਏ ਫ਼ੌਜੀ ਦਾ ਗੋਲ਼ੀਆਂ ਮਾਰ ਕੀਤਾ ਕਤਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News