ਪਾਕਿ ਵਲੋਂ ਰਿਹਾਅ ਕੀਤੇ 147 ਮਛੇਰੇ ਪਹੁੰਚੇ ਭਾਰਤ

Monday, Jan 08, 2018 - 08:56 PM (IST)

ਅੰਮ੍ਰਿਤਸਰ/ਲਾਹੌਰ— ਪਾਕਿਸਤਾਨ ਨੇ ਬੀਤੇ ਦਿਨ ਭਾਰਤੀ ਦੇ 147 ਮਛੇਰੇ ਰਿਹਾਅ ਕੀਤਾ ਸਨ, ਜੋ ਕਿ ਅੱਜ ਮਤਲਬ ਸੋਮਵਾਰ ਨੂੰ ਵਾਘਾ ਬਾਰਡਰ ਰਾਹੀਂ ਭਾਰਤ ਪਹੁੰਚ ਗਏ ਹਨ। ਜ਼ਿਕਰਯੋਗ ਹੈ ਕਿ ਦਸੰਬਰ 'ਚ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਸਲ ਨੇ ਐਲਾਨ ਕੀਤਾ ਸੀ ਕਿ 8 ਜਨਵਰੀ ਤੱਕ 300 ਭਾਰਤੀ ਮਛੇਰਿਆਂ ਨੂੰ ਰਿਹਾਅ ਕਰ ਦਿੱਤਾ ਜਾਵੇਗਾ।

PunjabKesari
ਪਾਕਿਸਤਾਨ ਨੇ ਆਪਣੇ ਸਮੁੰਦਰੀ ਇਲਾਕੇ 'ਚ ਦਾਖਲ ਹੋਣ ਵਾਲੇ 147 ਭਾਰਤੀ ਮਛੇਰਿਆਂ ਨੂੰ ਵਾਘਾ ਬਾਰਡਰ ਰਾਹੀਂ ਭਾਰਤੀ ਅਧਿਕਾਰੀਆਂ ਨੂੰ ਸੌਂਪ ਦਿੱਤਾ ਹੈ। ਮੀਡੀਆ 'ਚ ਆਈਆਂ ਖਬਰਾਂ 'ਚ ਇਸ ਗੱਲ ਦਾ ਦਾਅਵਾ ਕੀਤਾ ਗਿਆ ਹੈ। ਬੀਤੇ ਦਿਨ ਮਛੇਰਿਆਂ ਨੂੰ ਕਰਾਚੀ 'ਚ ਰਿਹਾਅ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ 28 ਦਸੰਬਰ ਨੂੰ ਪਾਕਿਸਤਾਨ ਨੇ ਪਹਿਲੇ ਪੜਾਅ 'ਚ 145 ਭਾਰਤੀ ਮਛੇਰਿਆਂ ਨੂੰ ਰਿਹਾਅ ਕੀਤਾ ਸੀ, ਜੋ ਇਸੇ ਤਰ੍ਹਾਂ ਦੇ ਦੋਸ਼ਾਂ 'ਚ ਪਾਕਿਸਤਾਨੀ ਜੇਲਾਂ 'ਚ ਬੰਦ ਸਨ।


Related News