142 ਪਾਕਿ ਹਿੰਦੂ ਸ਼ਰਧਾਲੁਆਂ ਨੇ ਪੀ.ਐੱਮ. ਮੋਦੀ ਤੋਂ ਮੰਗੀ ਮਦਦ
02/15/2018 10:10:38 PM
ਅੰਮ੍ਰਿਤਸਰ— ਪਾਕਿਸਤਾਨ ਦੇ ਕਰਾਚੀ ਸ਼ਹਿਰ ਤੋਂ ਭਾਰਤ ਆਏ ਹਿੰਦੂ ਸ਼ਰਧਾਲੁਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਦਦ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪੀ.ਐੱਮ. ਮੋਦੀ ਸਾਡੇ ਵੀਜ਼ੇ ਮਿਆਦ ਨੂੰ ਵਧਾ ਦੇਣ ਤਾਂ ਕਿ ਅਸੀਂ ਆਪਣੇ ਪੁਰਖਾਂ ਦਾ ਪੂਰੇ ਰੀਤੀ ਰਿਵਾਜਾਂ ਨਾਲ ਅੰਤਿਮ ਸੰਸਕਾਰ ਕਰ ਸਕੀਏ।
ਪਾਕਿਸਤਾਨ ਦੇ ਕਰਾਚੀ ਸ਼ਹਿਰ ਤੋਂ ਭਾਰਤ ਆਏ 142 ਸ਼ਰਧਾਲੁਆਂ ਨੇ ਵੀਜ਼ੇ ਦੀ ਮਿਆਦ ਵਧਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ, 'ਸਾਡੇ ਕੋਲ 5 ਦਿਨ ਦਾ ਵੀਜ਼ਾ ਸਿਰਫ ਅੰਮ੍ਰਿਤਸਰ ਘੁੰਮਣ ਲਈ ਹੈ। ਅਸੀਂ ਚਾਹੁੰਦੇ ਹਾਂ ਕਿ ਇਸ ਨੂੰ 15-20 ਦਿਨ ਤਕ ਵਧਾ ਦਿੱਤਾ ਜਾਵੇ ਤਾਂ ਕਿ ਅਸੀਂ ਅੰਮ੍ਰਿਤਸਰ ਤੋਂ ਇਲਾਵਾ ਕਈ ਹੋਰ ਥਾਵਾਂ 'ਤੇ ਵੀ ਜਾ ਸਕੀਏ।'
Motive of coming to India was 'Teerth Yatra', I want to visit Haridwar and Vrindavan. We want to do ritual ceremonies for our dead parents, also we have the 'Asthi Kalash' which we want to immerse in Ganga.We hope PM Modi would extend visa for 15-20 days :Champa Bai from Karachi pic.twitter.com/8YIhxqV6sj
— ANI (@ANI) February 15, 2018
ਕਰਾਚੀ ਤੋਂ ਆਈ ਚੰਪਾ ਬਾਈ ਨੇ ਕਿਹਾ, 'ਤੀਰਥ ਯਾਤਰਾ ਕਰਨਾ ਹੀ ਭਾਰਤ ਆਉਣ ਦਾ ਕਾਰਨ ਹੈ। ਮੈਂ ਹਰਿਦੁਆਰ ਤੇ ਵਰਿੰਦਾਵਨ ਘੁੰਮਣਾ ਚਾਹੁੰਦੀ ਹਾਂ। ਅਸੀਂ ਆਪਣੇ ਪੁਰਖਾਂ ਦਾ ਅੰਤਿਮ ਸੰਸਤਾਕ ਕਰਨਾ ਚਾਹੁੰਦਾ ਹਾਂ ਤੇ ਉਨ੍ਹਾਂ ਦੀਆਂ ਹੱਡੀਆਂ ਨੂੰ ਗੰਗਾ 'ਚ ਵਹਾਉਣਆ ਚਾਹੁੰਦੇ ਹਾਂ। ਸਾਨੂੰ ਉਮੀਦ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਡੇ ਵੀਜ਼ਾ ਨੂੰ 15-20 ਦਿਨਾਂ ਹੋਰ ਵਧਾ ਦੇਣਗੇ।'