ਜ਼ਿਲ੍ਹਾ ਗੁਰਦਾਸਪੁਰ ''ਚ ਕੋਰੋਨਾ ਕਾਰਨ 2 ਮੌਤਾਂ, 14 ਨਵੇ ਪਾਜ਼ੇਟਿਵ ਕੇਸ

Wednesday, Aug 12, 2020 - 06:00 PM (IST)

ਜ਼ਿਲ੍ਹਾ ਗੁਰਦਾਸਪੁਰ ''ਚ ਕੋਰੋਨਾ ਕਾਰਨ 2 ਮੌਤਾਂ, 14 ਨਵੇ ਪਾਜ਼ੇਟਿਵ ਕੇਸ

ਗੁਰਦਾਸਪੁਰ (ਵਿਨੋਦ) : ਜ਼ਿਲ੍ਹਾ ਗੁਰਦਾਸਪੁਰ ਦੇ ਅੱਜ ਕੋਰੋਨਾ ਪੀੜਤ ਦੋ ਔਰਤਾਂ ਦੀ ਮੌਤ ਹੋਣ ਨਾਲ ਜ਼ਿਲ੍ਹੇ 'ਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ 28 ਹੋ ਗਿਆ। ਜਦਕਿ ਅੱਜ ਜ਼ਿਲ੍ਹੇ 'ਚ 14 ਨਵੇ ਕੋਰੋਨਾ ਪਾਜ਼ੇਟਿਵ ਕੇਸ ਪਾਏ ਜਾਣ ਨਾਲ ਜ਼ਿਲ੍ਹਾ ਗੁਰਦਾਸਪੁਰ 'ਚ ਕੁਲ ਪਾਜ਼ੇਟਿਵ ਕੇਸਾਂ ਦੀ ਗਿਣਤੀ 969 ਹੋ ਗਈ ਹੈ। ਦੱਸ ਦਈਏ ਕਿ ਇਨ੍ਹਾਂ 'ਚੋਂ 132 ਅਜਿਹੇ ਕੇਸ ਵੀ ਸ਼ਾਮਲ ਹਨ ਜੋ ਰਹਿਣ ਵਾਲੇ ਤਾਂ ਜ਼ਿਲ੍ਹਾ ਗੁਰਦਾਸਪੁਰ 'ਚ ਹਨ ਪਰ ਇਸ ਸਮੇਂ ਹੋਰ ਜ਼ਿਲ੍ਹਿਆਂ 'ਚ ਅਸਥਾਈ ਰੂਪ 'ਚ ਰਹਿੰਦੇ ਹਨ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਅੱਜ ਜਿੰਨਾਂ ਦੋ ਔਰਤਾਂ ਦੀ ਕੋਰੋਨਾ ਕਾਰਨ ਮੌਤ ਹੋਈ ਹੈ, ਉਨ੍ਹਾਂ 'ਚ ਇਕ 72 ਸਾਲਾ ਜਨਾਨੀ ਗੁਰਦਾਸਪੁਰ ਦੀ ਅਤੇ ਦੂਜੀ ਬਟਾਲਾ ਦੀ 63 ਸਾਲ ਜਨਾਨੀ ਹੈ। ਉਥੇ ਦੂਜੇ ਪਾਸੇ ਜੋ ਨਵੇਂ 14 ਕੇਸ ਪਾਜ਼ੇਟਿਵ ਪਾਏ ਗਏ ਹਨ, ਉਨਾਂ 'ਚ ਗੁਰਦਾਸਪੁਰ ਪੁਲਸ ਲਾਈਨ-2, ਪੁਰਾਣਾ ਬਾਜ਼ਾਰ-1, ਜ਼ਿਲ੍ਹਾ ਜੇਲ-2, ਗੀਤਾ ਭਵਨ ਰੋਡ ਗੁਰਦਾਸਪੁਰ-1, ਪਿੰਡ ਸ਼ਾਹਪੁਰ ਜ਼ਾਜਨ -4, ਕਲਾਨੌਰ-1, ਚਿਤੌਰਗੜ-1, ਪਿੰਡ ਭੁੰਬਲੀ-1 ਦੇ ਸ਼ਾਮਲ ਹਨ। ਜ਼ਿਲ੍ਹਾ ਗੁਰਦਾਸਪੁਰ 'ਚ ਹੁਣ ਤੱਕ ਕੁਲ 44,908 ਲੋਕਾਂ ਦੇ ਕੋਰੋਨਾ ਸੈਂਪਲ ਲੈ ਕੇ ਜਾਂਚ ਦੇ ਲਈ ਭੇਜੇ ਗਏ ਹਨ, ਜਿੰਨ੍ਹਾਂ 'ਚੋਂ 18 ਸੈਂਪਲ ਰਿਜੈਕਟ ਹੋਏ ਹਨ, ਜਦਕਿ 43128 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਅਜੇ ਵੀ 984 ਲੋਕਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ। ਜ਼ਿਲ੍ਹਾ ਗੁਰਦਾਸਪੁਰ 'ਚ ਕੋਰੋਨਾ 'ਤੇ ਜਿੱਤ ਪ੍ਰਾਪਤ ਕਰਨ ਵਾਲਿਆਂ ਦਾ ਅੰਕੜਾ 463 ਹੈ। 

ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ 'ਚ ਬੇਕਾਬੂ ਹੋਇਆ 'ਕੋਰੋਨਾ', 4 ਮੌਤਾਂ ਦੇ ਨਾਲ 114 ਪਾਜ਼ੇਟਿਵ ਕੇਸ ਆਏ ਸਾਹਮਣੇ

ਮੰਗਲਵਾਰ ਨੂੰ ਆਏ 37 ਨਵੇਂ ਮਰੀਜ਼ 
ਜ਼ਿਲ੍ਹਾ ਗੁਰਦਾਸਪੁਰ 'ਚ ਕੋਰੋਨਾ ਵਾਇਰਸ ਨੇ ਹੋਰ ਪੈਰ ਪਸਾਰ ਲਏ ਹਨ, ਜਿਸ ਅਧੀਨ 37 ਨਵੇਂ ਮਰੀਜ਼ ਸਾਹਮਣੇ ਆਉਣ ਕਾਰਣ ਜ਼ਿਲ੍ਹੇ ਅੰਦਰ ਕੋਰੋਨਾ ਤੋਂ ਪੀੜਤ ਕੁੱਲ ਮਰੀਜ਼ਾਂ ਦੀ ਗਿਣਤੀ 969 ਤੱਕ ਪਹੁੰਚ ਗਈ ਹੈ। ਜਦਕਿ ਕੋਰੋਨਾ ਨਾਲ ਬਟਾਲਾ ਵਾਸੀ 65 ਸਾਲਾਂ ਦੀ ਔਰਤ ਦੀ ਮੌਤ ਹੋਈ। ਡਾ. ਕਿਸ਼ਨ ਚੰਦ ਸਿਵਲ ਸਰਜਨ ਨੇ ਦੱਸਿਆ ਕਿ 169 ਪੀੜਤ ਘਰ ਇਕਾਂਤਵਾਸ ਕੀਤੇ ਗਏ ਹਨ ਜਦੋਂ ਕਿ ਕੋਰੋਨਾ ਵਾਇਰਸ ਤੋਂ ਪੀੜਤ 644 ਵਿਅਕਤੀਆਂ ਨੇ ਫਤਿਹ ਹਾਸਲ ਕਰ ਲਈ ਹੈ। ਇਨ੍ਹਾਂ 'ਚੋਂ 439 ਪੀੜਤ ਠੀਕ ਹੋਏ ਹਨ ਅਤੇ 205 ਪੀੜਤ ਨੂੰ ਡਿਸਚਾਰਜ ਕਰ ਕੇ ਹੋਮ ਇਕਾਂਤਵਾਸ ਕੀਤਾ ਗਿਆ ਹੈ। 

ਇਹ ਵੀ ਪੜ੍ਹੋ : ਜ਼ਿਲ੍ਹਾ ਫਿਰੋਜ਼ਪੁਰ 'ਚ ਪੁਲਸ ਕਰਮਚਾਰੀ ਸਮੇਤ 28 ਲੋਕਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ      

ਸਿਹਤ ਵਿਭਾਗ ਦੀ ਟੀਮ ਨੇ ਪੁਰਾਣਾ ਧਾਰੀਵਾਲ 'ਚ 91 ਲੋਕਾਂ ਦੇ ਲਏ ਕੋਰੋਨਾ ਟੈਸਟ
ਐੱਸ. ਐੱਮ. ਓ. ਧਾਰੀਵਾਲ ਡਾ. ਰਜਿੰਦਰ ਅਰੋੜਾ ਦੇ ਨਿਰਦੇਸ਼ਾ ਅਧੀਨ ਅਤੇ ਨੋਡਲ ਅਫ਼ਸਰ ਡਾ. ਅਮਰਿੰਦਰ ਸਿੰਘ ਕਲੇਰ ਦੇ ਪ੍ਰਬੰਧਾਂ ਹੇਠ ਸਿਹਤ ਮਹਿਕਮੇ ਦੀ ਟੀਮ ਵੱਲੋਂ ਵਾਰਡ ਨੰ-7 ਪੁਰਾਣਾ ਧਾਰੀਵਾਲ ਵਿਖੇ ਲਾਏ ਕੈਂਪ ਦੌਰਾਨ 91 ਵਿਕਅਤੀ ਦੇ ਕੋਰੋਨਾ ਟੈਸਟ ਸਬੰਧੀ ਸੈਂਪਲ ਲਏ। ਕੈਂਪ ਦੌਰਾਨ ਸਿਹਤ ਮਹਿਕਮੇ ਦੀ ਟੀਮ ਵੱਲੋਂ ਸਵੇਰੇ 9 ਤੋਂ 11 ਵਜੇ ਤੱਕ ਲੋਕਾਂ ਦਾ ਇੰਤਜ਼ਾਰ ਕੀਤਾ ਪਰ ਕੋਈ ਵੀ ਵਿਅਕਤੀ ਟੈਸਟ ਕਰਵਾਉਣ ਲਈ ਨਾ ਆਇਆ ਤਾਂ ਬਾਅਦ 'ਚ ਨੋਡਲ ਅਫਸਰ ਅਮਰਿੰਦਰ ਸਿੰਘ ਕਲੇਰ ਵੱਲੋਂ ਟੀਮ ਨਾਲ ਘਰ-ਘਰ ਜਾ ਕੇ ਲੋਕਾਂ ਨੂੰ ਟੈਸਟ ਕਰਵਾਉਣ ਸਬੰਧੀ ਪ੍ਰੇਰਿਤ ਕਰਨ ਨਾਲ 91 ਵਿਅਕਤੀਆਂ ਨੇ ਕੋਰੋਨਾ ਸਬੰਧੀ ਟੈਸਟ ਕਰਵਾਇਆ। ਇਸ ਮੌਕੇ ਅਮਰਿੰਦਰ ਸਿੰਘ ਕਲੇਰ ਨੇ ਕਿਹਾ ਕਿ ਆਮ ਜਨਤਾ ਦੇ ਸਹਿਯੋਗ ਤੋਂ ਬਿਨ੍ਹਾਂ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਪ੍ਰਸ਼ਾਸਨ ਲਈ ਵੱਡੀ ਚੁਣੌਤੀ ਹੈ।  


author

Anuradha

Content Editor

Related News