13 ਸਾਲਾ ਗੁਰਸ਼ਾਨ ਸਿੰਘ ਦੀਆਂ ਕੈਨੇਡਾ 'ਚ ਧੁੰਮਾਂ, ਰੌਸ਼ਨ ਕੀਤਾ ਪੰਜਾਬ ਦਾ ਨਾਂ

Thursday, Apr 27, 2023 - 03:34 PM (IST)

13 ਸਾਲਾ ਗੁਰਸ਼ਾਨ ਸਿੰਘ ਦੀਆਂ ਕੈਨੇਡਾ 'ਚ ਧੁੰਮਾਂ, ਰੌਸ਼ਨ ਕੀਤਾ ਪੰਜਾਬ ਦਾ ਨਾਂ

ਬਟਾਲਾ (ਸਾਹਿਲ)- ਪਿੰਡ ਰਸੂਲਪੁਰ ਦੇ ਕਿਸਾਨ ਆਗੂ ਅਜੀਤ ਸਿੰਘ ਮੱਲ੍ਹੀ ਦੇ ਪੋਤੇ ਅਤੇ ਬਚਿੱਤਰ ਸਿੰਘ ਦੇ 13 ਸਾਲਾ ਸਪੁੱਤਰ ਗੁਰਸ਼ਾਨ ਸਿੰਘ ਨੇ ਕੈਨੇਡਾ ਦੇ ਸ਼ਹਿਰ ਮਾਂਟੀਰੀਅਲ ਵਿਚ ਹੋਈਆਂ ਖੇਡਾਂ ਵਿਚ ਕਾਂਸੀ ਤਮਗਾ ਜਿੱਤ ਕੇ ਆਪਣੇ ਪਰਿਵਾਰ ਦੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ, ਜਿਸ ਨਾਲ ਪਿੰਡ ਵਾਸੀਆਂ ਵਿਚ ਖੁਸ਼ੀ ਦੀ ਲਹਿਰ ਹੈ।

ਇਹ ਵੀ ਪੜ੍ਹੋ- ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦੇ ਆਖਰੀ ਦਰਸ਼ਨਾਂ ਲਈ ਪਹੁੰਚੇ OP ਸੋਨੀ

ਇਸ ਮੌਕੇ ਅਜੀਤ ਸਿੰਘ ਮੱਲ੍ਹੀ ਨੇ ਦੱਸਿਆ ਕਿ ਗੁਰਸ਼ਾਨ ਸਿੰਘ ਕੈਨੇਡਾ ਵਿਖੇ ਪੜ੍ਹਾਈ ਕਰ ਰਿਹਾ ਹੈ ਅਤੇ ਉਸ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦਾ ਵੀ ਬਹੁਤ ਸ਼ੌਂਕ ਹੈ ਅਤੇ ਸਾਨੂੰ ਉਸ ’ਤੇ ਆਸ ਹੈ ਕਿ ਉਹ ਵਿਦੇਸ਼ ਵਿਚ ਚੰਗੀ ਸਿੱਖਿਆ ਦੇ ਨਾਲ-ਨਾਲ ਖੇਡਾਂ ਵਿਚ ਵੀ ਬਿਹਤਰੀਨ ਪ੍ਰਦਰਸ਼ਨ ਕਰਕੇ ਪਿੰਡ ਦਾ ਨਾਮ ਰੌਸ਼ਨ ਕਰੇਗਾ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਬੱਸ ਦੀਆਂ ਬ੍ਰੇਕਾਂ ਫ਼ੇਲ ਹੋਣ ਕਾਰਨ ਵਾਪਰਿਆ ਵੱਡਾ ਹਾਦਸਾ, 24 ਸਵਾਰੀਆਂ ਜ਼ਖ਼ਮੀ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News