13500 ਐੱਮ. ਐੱਲ. ਨਾਜਾਇਜ਼ ਸ਼ਰਾਬ ਫੜੀ; 2 ਖਿਲਾਫ਼ ਕੇਸ ਦਰਜ

10/22/2017 6:37:21 AM

ਮੁਕੇਰੀਆਂ, (ਝਾਵਰ)- ਪੁਲਸ ਚੌਕੀ ਭੰਗਾਲਾ ਦੇ ਇੰਚਾਰਜ ਏ. ਐੱਸ. ਆਈ. ਰਵਿੰਦਰ ਸਿੰਘ ਨੇ ਦੱਸਿਆ ਕਿ ਮਹਿਤਾਬਪੁਰ ਲਿੰਕ ਰੋਡ 'ਤੇ ਗਸ਼ਤ ਦੌਰਾਨ ਇਕ ਨੌਜਵਾਨ ਦੇ ਹੱਥ 'ਚ ਫੜੀ ਕੈਨੀ ਨੂੰ ਜਦੋਂ ਸ਼ੱਕ ਦੇ ਆਧਾਰ 'ਤੇ ਰੋਕ ਕੇ ਚੈੱਕ ਕੀਤਾ ਤਾਂ ਉਸ ਵਿਚੋਂ 6750 ਐੱਮ. ਐੱਲ. ਨਾਜਾਇਜ਼ ਸ਼ਰਾਬ ਨਿਕਲੀ। ਉਕਤ ਨੌਜਵਾਨ ਦੀ ਪਛਾਣ ਸੁਰਜੀਤ ਸਿੰਘ ਉਰਫ ਕਾਲਾ ਪੁੱਤਰ ਮਨਜੀਤ ਸਿੰਘ ਵਾਸੀ ਨੌਸ਼ਹਿਰਾ ਪੱਤਣ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪਿੰਡ ਸੰਨਿਆਲ ਵਿਖੇ ਗਸ਼ਤ ਦੌਰਾਨ ਇਕ ਹੋਰ ਵਿਅਕਤੀ ਰਾਜੀਵ ਮਸੀਹ ਉਰਫ ਨਜ਼ੀਰ ਪੁੱਤਰ ਬਲਵੀਰ ਮਸੀਹ ਵਾਸੀ ਪਿੰਡ ਕੌਲੀਆਂ ਕੋਲੋਂ ਵੀ 6750 ਐੱਮ. ਐੱਲ. ਨਾਜਾਇਜ਼ ਸ਼ਰਾਬ ਫੜੀ ਗਈ। ਪੁਲਸ ਨੇ ਦੋਵਾਂ ਦੋਸ਼ੀਆਂ ਖਿਲਾਫ਼ ਆਬਕਾਰੀ ਐਕਟ ਦੀ ਧਾਰਾ 61-1-14 ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News