12ਵੀਂ ਦੇ ਵਿਦਿਆਰਥੀ ਨੇ ਦਰੱਖ਼ਤ ਨਾਲ ਲਿਆ ਫਾਹਾ, ਹੋਈ ਮੌਤ

Wednesday, Jan 20, 2021 - 12:33 PM (IST)

12ਵੀਂ ਦੇ ਵਿਦਿਆਰਥੀ ਨੇ ਦਰੱਖ਼ਤ ਨਾਲ ਲਿਆ ਫਾਹਾ, ਹੋਈ ਮੌਤ

ਬਹਿਰਾਮਪੁਰ (ਗੋਰਾਇਆ) - ਥਾਣਾ ਬਹਿਰਾਮਪੁਰ ਅਧੀਨ ਆਉਂਦੇ ਪਿੰਡ ਜੱਗੋਚੱਕ ਟਾਡਾਂ ’ਚ ਨੌਜਵਾਨ ਨੇ ਦਰੱਖ਼ਤ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਇਸ ਸਬੰਧੀ ਥਾਣਾ ਮੁਖੀ ਬਹਿਰਾਮਪੁਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮੇਰਾ ਮੁੰਡਾ ਮਨਪ੍ਰੀਤ ਸਿੰਘ ਉਰਫ ਮੁੱਖਾ (15) 12ਵੀਂ ਕਲਾਸ ’ਚ ਪੜ੍ਹਦਾ ਸੀ।

ਉਨ੍ਹਾਂ ਕਿਹਾ ਕਿ 18 ਜਨਵਰੀ ਨੂੰ ਸ਼ਾਮ 6 ਵਜੇ ਦੇ ਕਰੀਬ ਘਰੋਂ ਪਿੰਡ ਦੇ ਗੁਰਦੁਆਰਾ ਸਾਹਿਬ ’ਚ ਸੇਵਾ ਕਰਨ ਲਈ ਗਿਆ ਅਤੇ ਮੁੜ ਘਰ ਨੂੰ ਵਾਪਸ ਨਹੀਂ ਆਇਆ। ਅਸੀਂ ਸਾਰੀ ਰਾਤ ਉਸ ਨੂੰ ਲੱਭਦੇ ਰਹੇ ਪਰ ਉਹ ਸਾਨੂੰ ਕਿਤੇ ਵੀ ਨਹੀਂ ਮਿਲਿਆ। ਅੱਜ ਜਦੋਂ ਸਾਡੇ ਚਾਚੇ ਦਾ ਮੁੰਡਾ ਅਚਾਨਕ ਪਿੰਡ ਤੋਂ ਥੋੜੀ ਦੂਰੀ ਖੇਤਾਂ ਵੱਲ ਗਿਆ ਤਾਂ ਉਥੇ ਉਸਨੇ ਦੇਖਿਆ ਮਨਪ੍ਰੀਤ ਸਫ਼ੇਦੇ ਦੇ ਦਰੱਖ਼ਤ ਨਾਲ ਆਪਣੇ ਦੁਮਾਲੇ ਨੂੰ ਗੱਲ ਵਿਚ ਪਾ ਕੇ ਲਟਕ ਰਿਹਾ ਸੀ।

ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਮੇਰਾ ਮੁੰਡਾ ਚੁੱਪ-ਚਾਪ ਅਤੇ ਇੱਕਲਾ ਜਿਹਾ ਰਹਿੰਦਾ ਸੀ ਪਤਾ ਨਹੀਂ ਉਹ ਮਨ ’ਚ ਕੀ ਸੋਚ ਸੀ, ਜਿਸ ਕਰਕੇ ਏਨਾ ਵੱਡਾ ਕਦਮ ਚੁੱਕਿਆ ਹੈ। ਪੁਲਸ ਨੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ 174 ਤਹਿਤ ਕਰਵਾਈ ਕਰ ਕੇ ਨੌਜਵਾਨ ਦੀ ਲਾਸ਼ ਪੋਸਟਮਾਰਟਮ ਉਪਰੰਤ ਵਾਰਿਸ ਦੇ ਹਵਾਲੇ ਕਰ ਦਿੱਤੀ ਹੈ।


author

rajwinder kaur

Content Editor

Related News