ਪੰਜਾਬ ਸਰਕਾਰ ਨੇ ਰਾਕੇਸ਼ ਪੋਪਲੀ ਤੋਂ ਗਮਾਡਾ ਦਾ ਵਾਧੂ ਚਾਰਜ ਲਿਆ ਵਾਪਸ
Thursday, Oct 22, 2026 - 05:59 AM (IST)
ਚੰਡੀਗੜ੍ਹ (ਵਿਨੈ) : ਪੰਜਾਬ ਸਰਕਾਰ ਨੇ ਪੀ. ਸੀ. ਐੱਸ. ਰਾਕੇਸ਼ ਕੁਮਾਰ ਪੋਪਲੀ ਤੋਂ ਗਮਾਡਾ ਦੇ ਸਾਰੇ ਵਾਧੂ ਚਾਰਜ ਵਾਪਸ ਲੈ ਲਏ ਹਨ। ਗਮਾਡਾ ਦੇ ਮੁੱਖ ਪ੍ਰਸ਼ਾਸਕੀ ਅਧਿਕਾਰੀ, ਪੀ. ਸੀ. ਐੱਸ. ਅਮਰਿੰਦਰ ਸਿੰਘ ਮੱਲ੍ਹੀ ਨੂੰ ਸਾਰੀਆਂ ਮੁੱਖ ਗਮਾਡਾ ਸ਼ਾਖਾਵਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਸਰਕਾਰੀ ਜਾਣਕਾਰੀ ਅਨੁਸਾਰ ਪੀ. ਸੀ. ਐੱਸ. ਰਾਕੇਸ਼ ਕੁਮਾਰ ਪੋਪਲੀ ਕੋਲ ਗਮਾਡਾ ਦੀ ਨੀਤੀ ਸ਼ਾਖਾ, ਆਈ. ਟੀ. ਸ਼ਾਖਾ, ਤਾਲਮੇਲ ਸ਼ਾਖਾ ਤੇ ਲੋਕ ਸੰਪਰਕ ਸ਼ਾਖਾ ਦਾ ਵਾਧੂ ਚਾਰਜ ਸੀ। ਪੋਪਲੀ ਪੁੱਡਾ ਦੇ ਪ੍ਰਸ਼ਾਸਕੀ ਅਧਿਕਾਰੀ ਹਨ ਅਤੇ ਇਸ ਅਹੁਦੇ ’ਤੇ ਸੇਵਾ ਕਰਦੇ ਰਹਿਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
