ਪੰਜਾਬ ਸਰਕਾਰ ਕੋਰੋਨਾ ਵਾਇਰਸ ਦੀ ਜਾਂਚ ਲਈ ਰੋਜ਼ਾਨਾ ਕਰੇਗੀ ''1200 ਟੈਸਟ''

Saturday, Apr 25, 2020 - 01:15 PM (IST)

ਪੰਜਾਬ ਸਰਕਾਰ ਕੋਰੋਨਾ ਵਾਇਰਸ ਦੀ ਜਾਂਚ ਲਈ ਰੋਜ਼ਾਨਾ ਕਰੇਗੀ ''1200 ਟੈਸਟ''

ਚੰਡੀਗੜ੍ਹ : ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਸੂਬੇ ਅੰਦਰ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 299 'ਤੇ ਪੁੱਜ ਗਈ ਹੈ, ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ। ਕੋਰੋਨਾ ਦੇ ਵੱਧ ਰਹੇ ਪ੍ਰਕੋਪ ਨੂੰ ਦੇਖਦਿਆਂ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਲੋਂ ਅਹਿਮ ਫੈਸਲਾ ਲਿਆ ਗਿਆ ਹੈ, ਜਿਸ ਮੁਤਾਬਕ ਹੁਣ ਕੋਰੋਨਾ ਮਰੀਜ਼ਾਂ ਦੀ ਭਾਲ ਲਈ ਸੂਬੇ ਅੰਦਰ ਰੋਜ਼ਾਨਾ 1200 ਟੈਸਟ ਲਏ ਜਾਣਗੇ। ਇਹ ਜਾਣਕਾਰੀ ਪੰਜਾਬ ਸਰਕਾਰ ਦੇ ਉੱਚ ਅਧਿਕਾਰੀ ਕੇ. ਬੀ. ਐੱਸ. ਸਿੱਧੂ ਵਲੋਂ ਟਵਿੱਟਰ 'ਤੇ ਦਿੱਤੀ ਗਈ ਹੈ।PunjabKesariਦੱਸ ਦੇਈਏ ਕਿ ਬੀਤੇ ਦਿਨ ਕੋਵਿਡ-19 ਦੀ ਜਾਂਚ ਲਈ ਢੁੱਕਵੀਂ ਰਣਨੀਤੀ ਘੜਨ ਸਬੰਧੀ ਹੈਲਥ ਸੈਕਟਰ ਰਿਸਪਾਂਸ ਅਤੇ ਪ੍ਰਕਿਉਰਮੈਂਟ ਕਮੇਟੀ, ਪੰਜਾਬ (ਐਚ. ਐਸ. ਆਰ. ਪੀ. ਸੀ.) ਵਲੋਂ ਪੰਜਾਬ ਦੀ ਟੈਸਟਿਗ ਰਣਨੀਤੀ ਨੂੰ ਮਜ਼ਬੂਤ ਕਰਨ ਸਬੰਧੀ ਜੋਨਸ ਹੌਪਕਿਨਜ਼ ਯੂਨੀਵਰਸਿਟੀ, ਅਮਰੀਕਾ, ਸੈਂਟਰ ਫਾਰ ਪਾਲਿਸੀ ਰਿਸਰਚ, ਨਵੀਂ ਦਿੱਲੀ ਅਤੇ ਪੀ. ਜੀ. ਆਈ. ਚੰਡੀਗੜ੍ਹ ਦੇ ਮਾਹਰਾਂ ਨਾਲ ਮੀਟਿੰਗ ਕੀਤੀ ਗਈ। ਐਚ. ਐਸ. ਆਰ. ਪੀ. ਸੀ ਦੇ ਚੇਅਰਪਰਸਨ ਵਿਨੀ ਮਹਾਜਨ ਨੇ ਦੱਸਿਆ ਕਿ ਇਨ੍ਹਾਂ ਮਾਹਰਾਂ ਕੋਲ ਬਿਹਤਰੀਨ ਤਜ਼ਰਬਾ ਅਤੇ ਗਿਆਨ ਹੈ। ਸੂਬਾ ਸਰਕਾਰ ਆਪਣੀ ਟੈਸਟਿੰਗ ਸਮਰੱਥਾ ਵਧਾਉਣ 'ਤੇ ਕੇਂਦਰਤ ਹੈ, ਜਿਸ ਲਈ ਟੈਸਟਿੰਗ ਲਈ ਇਕ ਪਹੁੰਚ ਨੂੰ ਧਿਆਨ 'ਚ ਰੱਖ ਕੇ ਚੱਲਣਾ ਜ਼ਰੂਰੀ ਹੈ, ਜੋ ਕਿ ਲਾਗ ਦੇ ਫੈਲਾਅ ਨੂੰ ਰੋਕਣ 'ਚ ਵਧੇਰੇ ਪ੍ਰਭਾਵਸ਼ਾਲੀ ਹੋਵੇਗਾ। ਪੰਜਾਬ ਸਰਕਾਰ ਲਾਕ ਡਾਊਨ ਤੋਂ ਬਾਅਦ ਦੇ ਸਮੇਂ ਲਈ ਵੀ ਤਿਆਰੀ ਕਰ ਰਹੀ ਹੈ ਅਤੇ ਇਸ ਲਈ ਪਾਬੰਦੀਆਂ ਦੇ ਦੌਰਾਨ ਅਤੇ ਬਾਅਦ ਦੇ ਸਮੇਂ ਲਈ ਟੈਸਟਿੰਗ ਰਣਨੀਤੀਆਂ ਤਿਆਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ।


author

Babita

Content Editor

Related News