1200 ਕਰੋਡ਼ ਦੇ ਡਰੱਗਸ ਕਾਰੋਬਾਰ ਮਾਮਲੇ ’ਚ ਹਾਈਕੋਰਟ ਵਲੋਂ ਸਰਕਾਰ ਤੇ ਈ.ਡੀ. ਨੂੰ ਨੋਟਿਸ

Wednesday, Dec 18, 2019 - 09:56 AM (IST)

1200 ਕਰੋਡ਼ ਦੇ ਡਰੱਗਸ ਕਾਰੋਬਾਰ ਮਾਮਲੇ ’ਚ ਹਾਈਕੋਰਟ ਵਲੋਂ ਸਰਕਾਰ ਤੇ ਈ.ਡੀ. ਨੂੰ ਨੋਟਿਸ

ਚੰਡੀਗਡ਼੍ਹ (ਹਾਂਡਾ): ਪੰਜਾਬ ’ਚ ਡਰੱਗਜ਼ ਦੇ ਕਾਰੋਬਾਰ ਤੋਂ ਕਮਾਇਆ ਹੋਇਆ ਲਗਭਗ 1200 ਕਰੋਡ਼ ਰੁਪਏ ਹਵਾਲਾ ਰਾਹੀਂ ਵਿਦੇਸ਼ਾਂ ’ਚ ਭੇਜੇ ਜਾਣ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਗਠਿਤ ਕੀਤੇ ਜਾਣ ਦੀ ਮੰਗ ’ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਅਤੇ ਈ.ਡੀ. ਨੂੰ ਨੋਟਿਸ ਜਾਰੀ ਕਰ ਦਿੱਤੇ ਹਨ। ਪਟੀਸ਼ਨ ’ਚ ਇਸ ਮਾਮਲੇ ਦੀ ਜਾਂਚ ਲਈ ਈ.ਡੀ. ਦੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤੇ ਜਾਣ ਦੀ ਮੰਗ ਕਰਦਿਆਂ ਪਟੀਸ਼ਨਰ ਵਾਸੂ ਪਾਠਕ ਨੇ ਪੰਜਾਬ ਪੁਲਸ ਦੇ ਇਕ ਡਾਇਰੈਕਟਰ ਜਨਰਲ ਨੂੰ ਪ੍ਰਤੀਵਾਦੀਆਂ ’ਚ ਸ਼ਾਮਲ ਕੀਤਾ ਹੈ।

ਪਟੀਸ਼ਨ ਅਨੁਸਾਰ ਪੰਜਾਬ ’ਚ ਇਕ ਡਰੱਗ ਸਮੱਗਲਰ ਹਵਾਲਾ ਰਾਹੀਂ ਡਰੱਗਸ ਦੇ ਕਾਰੋਬਾਰ ਦੇ ਪੈਸੇ ਨੂੰ ਵਿਦੇਸ਼ਾਂ ’ਚ ਭੇਜਦਾ ਹੈ ਅਤੇ ਫਿਰ ਉਸ ਨੂੰ ਵੱਖ-ਵੱਖ ਮਾਧਿਅਮਾਂ ਰਾਹੀਂ ਵਾਪਸ ਦੇਸ਼ ’ਚ ਲਿਆਉਂਦਾ ਹੈ। ਪਟੀਸ਼ਨਰ ਦੇ ਐਡਵੋਕੇਟ ਮੋਹਿੰਦਰ ਕੁਮਾਰ ਨੇ ਅਦਾਲਤ ਨੂੰ ਦੱਸਿਆ ਕਿ ਕਪੂਰਥਲਾ ਨਿਵਾਸੀ ਪ੍ਰਤੀਵਾਦੀ ਮਨੀ ਲਾਂਡਰਿੰਗ ਦੇ ਕਾਰੋਬਾਰ ’ਚ ਸ਼ਾਮਲ ਹੈ। ਪੁਲਸ ਨਾਲ ਮਿਲੀਭੁਗਤ ਦੀ ਗੱਲ ਵੀ ਆਖੀ ਗਈ ਹੈ। ਜਸਟਿਸ ਸੰਜੇ ਕੁਮਾਰ ਨੇ ਪਟੀਸ਼ਨ ’ਤੇ ਪੰਜਾਬ ਸਰਕਾਰ ਅਤੇ ਈ. ਡੀ. ਨੂੰ ਨੋਟਿਸ ਜਾਰੀ ਕਰਦਿਆਂ ਸੁਣਵਾਈ ਨੂੰ 20 ਮਾਰਚ ਤੱਕ ਮੁਲਤਵੀ ਕਰ ਦਿੱਤਾ।


author

Shyna

Content Editor

Related News