ਦਸੂਹਾ ''ਚ ਸ਼ਰਮਨਾਕ ਘਟਨਾ, 12 ਸਾਲਾ ਕੁੜੀ ਨੂੰ ਖੰਡਰ ਬਣੇ ਰੈਸਟ ਹਾਊਸ ''ਚ ਲੈ ਗਏ 3 ਮੁੰਡੇ, ਕੀਤਾ ਜਬਰ-ਜ਼ਿਨਾਹ
Monday, Jun 26, 2023 - 06:42 PM (IST)
ਦਸੂਹਾ (ਨਾਗਲਾ)-ਦਸੂਹਾ ਦੇ ਇਕ ਪਿੰਡ ਵਿਖੇ 12 ਸਾਲਾ ਨਾਬਾਲਗ ਕੁੜੀ ਨਾਲ ਗੈਂਗਰੇਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਤਿੰਨ ਨਾਬਾਲਗ ਲੜਕਿਆਂ ਵੱਲੋਂ ਜਬਰ-ਜ਼ਿਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਥਾਣਾ ਮੁਖੀ ਦਸੂਹਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਕੁੜੀ ਦੀ ਮਾਂ ਵੱਲੋਂ ਪੁਲਸ ਨੂੰ ਦਿੱਤੇ ਬਿਆਨਾਂ ਅਨੁਸਾਰ ਉਸ ਦੀ ਕੁੜੀ ਪਿੰਡ ਦੀ ਗਰਾਊਂਡ ਵਿਚ ਖੇਡਣ ਗਈ ਸੀ। ਕਾਫ਼ੀ ਦੇਰ ਬਾਅਦ ਜਦੋਂ ਉਹ ਘਰ ਵਾਪਸ ਆਈ ਤਾਂ ਬਹੁਤ ਘਬਰਾਈ ਹੋਈ ਸੀ। ਪੁੱਛਣ 'ਤੇ ਉਸ ਨੇ ਦੱਸਿਆ ਕਿ 3 ਲੜਕੇ ਮੈਨੂੰ ਪਿੰਡ ਦੇ ਹੀ ਖੰਡਰ ਬਣੇ ਰੈਸਟ ਹਾਊਸ ਵਿਚ ਲੈ ਗਏ। ਉਥੇ ਰਵਿੰਦਰ ਸਿੰਘ ਉਰਫ਼ ਸ਼ੇਰਾ ਪੁੱਤਰ ਅਮਰੀਕ ਸਿੰਘ ਨੇ ਮੇਰੇ ਨਾਲ ਜਬਰ-ਜ਼ਿਨਾਹ ਕੀਤਾ ਅਤੇ ਬਾਕੀ ਦੋ ਨੇ ਮੇਰੇ ਸਰੀਰ ਨਾਲ ਛੇੜਛਾੜ ਕੀਤੀ।
ਇਹ ਵੀ ਪੜ੍ਹੋ-ਜਲੰਧਰ 'ਚ ਵੱਡੀ ਵਾਰਦਾਤ, ਬਸਤੀ ਗੁਜ਼ਾਂ 'ਚ ਕਰਿਆਨਾ ਸਟੋਰ ਮਾਲਕ ਦਾ ਚੜ੍ਹਦੀ ਸਵੇਰ ਕੀਤਾ ਕਤਲ
ਉਸ ਨੇ ਦੱਸਿਆ ਕਿ ਉਸ ਨੇ 22 ਜੂਨ ਨੂੰ ਵੀ ਮੇਰੇ ਨਾਲ ਜਬਰ-ਜ਼ਿਨਾਹ ਕੀਤਾ ਸੀ। ਜਾਨੋਂ ਮਾਰਨ ਦੀ ਧਮਕੀ ਦਿੱਤੇ ਜਾਣ ਕਾਰਨ ਮੈਂ ਇਹ ਗੱਲ ਆਪਣੇ ਪਰਿਵਾਰ ਨੂੰ ਨਹੀਂ ਦੱਸੀ। ਥਾਣਾ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਲੜਕੀ ਦੀ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਤਿੰਨਾਂ ਦੋਸ਼ੀਆਂ ਖ਼ਿਲਾਫ਼ ਧਾਰਾ 376,354 ਡੀ ਅਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ’ਚੋਂ 2 ਦੋਸ਼ੀਆਂ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ।
ਇਹ ਵੀ ਪੜ੍ਹੋ-ਅਨੁਰਾਗ ਠਾਕੁਰ ਨੇ ਜਲੰਧਰ BSF ਹੈੱਡ ਕੁਆਰਟਰ 'ਚ ਹਾਕੀ ਟਰਫ ਗਰਾਊਂਡ ਦਾ ਕੀਤਾ ਉਦਘਾਟਨ, ਖੇਡੇ ਸ਼ਾਟ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani