12 ਮਰੀਜ਼ਾਂ ਦੀ ਮੌਤ, 486 ਪਾਜ਼ੇਟਿਵ, ਮਰੀਜ਼ਾਂ ਦੀ ਗਿਣਤੀ 33 ਹਜ਼ਾਰ ਤੋਂ ਪਾਰ

Monday, Mar 29, 2021 - 01:22 AM (IST)

12 ਮਰੀਜ਼ਾਂ ਦੀ ਮੌਤ, 486 ਪਾਜ਼ੇਟਿਵ, ਮਰੀਜ਼ਾਂ ਦੀ ਗਿਣਤੀ 33 ਹਜ਼ਾਰ ਤੋਂ ਪਾਰ

ਲੁਧਿਆਣਾ (ਸਹਿਗਲ)– ਮਹਾਨਗਰ ’ਚ ਮਹਾਮਾਰੀ ਦਾ ਖ਼ੌਫਨਾਕ ਰੂਪ ਸਾਹਮਣੇ ਆਉਣ ਲੱਗਾ ਹੈ। ਅੱਜ 12 ਮਰੀਜ਼ਾਂ ਦੀ ਮੌਤ ਹੋ ਗਈ, ਜਿਨਾਂ ’ਚੋਂ 10 ਲੁਧਿਆਣਾ ਦੇ ਰਹਿਣ ਵਾਲੇ ਸਨ। ਜਦਕਿ ਦੋ ਹੋਰ ਕਪੂਰਥਲਾ ਅਤੇ ਹੁਸ਼ਿਆਰਪੁਰ ਦੇ ਸਨ। ਸਾਹਮਣੇ ਆਏ 486 ਪਾਜ਼ੇਟਿਵ ਮਰੀਜ਼ਾਂ ’ਚੋਂ 437 ਜ਼ਿਲੇ ਦੇ ਰਹਿਣ ਵਾਲੇ ਹਨ। ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 33 ਹਜ਼ਾਰ ਤੋਂ ਪਾਰ ਹੋ ਗਈ ਹੈ।

ਇਹ ਖ਼ਬਰ ਪੜ੍ਹੋ-ਨਿਊਜ਼ੀਲੈਂਡ ਨੇ ਪਹਿਲੇ ਟੀ20 ’ਚ ਬੰਗਲਾਦੇਸ਼ ਨੂੰ 66 ਦੌੜਾਂ ਨਾਲ ਹਰਾਇਆ


ਜ਼ਿਲੇ ਤੋਂ ਇਲਾਵਾ ਹੋਰ ਜ਼ਿਲਿਆਂ ਅਤੇ ਸੂਬਿਆਂ ਤੋਂ ਇਲਾਜ ਲਈ ਪਾਜ਼ੇਟਿਵ ਮਰੀਜ਼ਾਂ ’ਚੋਂ 5276 ਦੀ ਰਿਪੋਰਟ ਪਾਜ਼ੇਟਿਵ ਆ ਚੁੱਕੀ ਹੈ। ਇਨ੍ਹਾਂ ’ਚੋਂ 575 ਦੀ ਮੌਤ ਹੋ ਚੁੱਕੀ ਹੈ। ਅੱਜ ਸਾਹਮਣੇ ਆਏ ਪਾਜ਼ੇਟਿਵ ਮਰੀਜ਼ਾਂ ’ਚੋਂ 47 ਮਰੀਜ਼ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ’ਚ ਆ ਕੇ ਪਾਜ਼ੇਟਿਵ ਹੋਏ ਹਨ। ਇਸ ਤੋਂ ਇਲਾਵਾ ਇਕ ਹੈਲਥ ਕੇਅਰ ਵਰਕਰ 5 ਟੀਚਰ ਅਤੇ 1 ਪੁਲਸ ਕਰਮਚਾਰੀ ਵੀ ਪਾਜ਼ੇਟਿਵ ਆਇਆ ਹੈ।

ਇਹ ਖ਼ਬਰ ਪੜ੍ਹੋ- IND v ENG : ਭਾਰਤ ਨੇ ਇੰਗਲੈਂਡ ਨੂੰ 7 ਦੌੜਾਂ ਨਾਲ ਹਰਾਇਆ, 2-1 ਨਾਲ ਜਿੱਤੀ ਸੀਰੀਜ਼


ਸਿਵਲ ਸਰਜਨ ਅਨੁਸਾਰ ਜ਼ਿਲੇ ’ਚ ਪਾਜ਼ੇਟਿਵ ਆਏ ਮਰੀਜ਼ਾਂ ’ਚੋਂ 29,439 ਮਰੀਜ਼ ਠੀਕ ਹੋ ਚੁੱਕੇ ਹਨ। ਵਰਤਮਾਨ ’ਚ ਐਕਟਿਵ ਮਰੀਜ਼ਾਂ ਦੀ ਗਿਣਤੀ 2853 ਹੋ ਗਈ ਹੈ। ਲਗਾਤਾਰ ਸਾਹਮਣੇ ਆਉਣ ਵਾਲੇ ਮਰੀਜ਼ਾਂ ਤੇ ਹੋਣ ਵਾਲੀਆਂ ਮੌਤਾਂ ਕਾਰਨ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਪ੍ਰੇਸ਼ਾਨੀ ਇਨ੍ਹਾਂ ਦਿਨਾਂ ਵਿਚ ਚਰਮ ਸੀਮਾ ’ਤੇ ਹੈ।

ਇਹ ਖ਼ਬਰ ਪੜ੍ਹੋ- ਬੰਗਲਾਦੇਸ਼ ਬੋਰਡ ਮੁਸਤਾਫਿਜ਼ੁਰ ਨੂੰ IPL ’ਚ ਖੇਡਣ ਲਈ ਦੇਵੇਗਾ NOC


ਜ਼ਿਕਰਣਯੋਗ ਹੈ ਕਿ ਹੋਮ ਆਈਸੋਲੇਸ਼ਨ ’ਚ 2071 ਮਰੀਜ਼ ਰਹਿ ਰਹੇ ਹਨ। ਅੱਜ ਵੀ 337 ਪਾਜ਼ੇਟਿਵ ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ’ਚ ਭੇਜਿਆ ਗਿਆ ਹੈ, ਜਦਕਿ 500 ਸ਼ੱਕੀ ਮਰੀਜ਼ਾਂ ਨੂੰ ਹੋਮ ਕੁਆਰੰਟਾਈਨ ਕੀਤਾ ਗਿਆ ਹੈ। ਕੁਆਰੰਟਾਈਨ ’ਚ 5207 ਮਰੀਜ਼ ਰਹਿ ਰਹੇ ਹਨ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਾਸਕ ਨਾ ਪਾਉਣਾ, ਸਮਾਜਿਕ ਦੂਰੀ ਦਾ ਧਿਆਨ ਨਾ ਰੱਖਣ ਵਰਗੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ 90360 ਚਾਲਾਨ ਕੀਤੇ ਜਾ ਚੁੱਕੇ ਹਨ।
ਹਸਪਤਾਲ ਦੀ ਓ. ਪੀ. ਡੀ. ਵਿਚ ਵਧਣ ਲੱਗੇ ਮਰੀਜ਼, 290 ਪਾਜ਼ੇਟਿਵ ਆਏ ਸਾਹਮਣੇ
ਸਥਾਨਕ ਹਸਪਤਾਲ ਦੀ ਓ. ਪੀ. ਡੀ. ਅਤੇ ਫਲੂ ਕਾਰਨਰ ’ਚ 290 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਓ. ਪੀ. ਡੀ. ਵਿਚ ਆਉਣ ਵਾਲੇ ਮਰੀਜ਼ਾਂ ’ਚ ਕਾਫੀ ਗਿਣਤੀ ਪਾਜ਼ੇਟਿਵ ਮਰੀਜ਼ਾਂ ਦੀ ਸਾਹਮਣੇ ਆ ਰਹੀ ਹੈ।
ਮ੍ਰਿਤਕ ਮਰੀਜ਼ਾਂ ਦਾ ਵੇਰਵਾ
ਇਲਾਕਾ               ਉਮਰ ਲਿੰਗ       ਹਸਪਤਾਲ

ਸਲੇਮ ਟਾਬਰੀ        64 ਪੁਰਸ਼        ਡੀ. ਐੱਮ. ਸੀ.
ਟਿੱਬਾ ਰੋਡ        70 ਮਹਿਲਾ        ਸਿਵਲ
ਸਾਹਨੇਵਾਲ        56 ਮਹਿਲਾ        ਐੱਸ. ਪੀ. ਐੱਸ.
ਜਗਰਾਓਂ        75 ਪੁਰਸ਼        ਸਿਵਲ
ਸ਼ਿਵਾਜੀ ਨਗਰ        76 ਪੁਰਸ਼        ਓਸਵਾਲ
ਮਾਛੀਵਾੜਾ        50 ਪੁਰਸ਼        ਸਿਵਲ
ਭਾਈ ਰਣਧੀਰ ਸਿੰਘ ਨਗਰ   60 ਪੁਰਸ਼        ਰਘੁਨਾਥ
ਸਾਹਨੇਵਾਲ        62 ਪੁਰਸ਼        ਐੱਸ. ਪੀ. ਐੱਸ.
ਹੈਬੋਵਾਲ ਕਲਾਂ        82 ਮਹਿਲਾ        ਸਿਵਲ
ਟਿੱਬਾ ਰੋਡ        60 ਮਹਿਲਾ        ਓਸਵਾਲ

ਪਾਜ਼ੇਟਿਵ ਅਧਿਆਪਕਾਂ ਦਾ ਵੇਰਵਾ
ਸੰਸਥਾਨ        ਗਿਣਤੀ

ਗੁਰੂਸਰ ਸੁਧਾਰ ਕਾਲਜ-2
ਐੱਸ. ਬੀ. ਡੀ ਦੱਦਾਹੂਰ-1
ਸਰਕਾਰੀ ਸਕੂਲ ਰੱਜੋਵਾਲ- 1
ਨੌਹਰੀਆ ਮਲ ਮਲ ਜੈਨ ਸਕੂਲ- 1
ਸਟਾਫ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲ- 1
 


author

Gurdeep Singh

Content Editor

Related News